ਮੁੰਬਈ— ਸ਼ਰੇਆ ਸਰਨ ਦੀ ਫਿਲਮ 'ਦ੍ਰਿਸ਼ਯਮ' ਨੂੰ ਰਿਲੀਜ਼ ਹੋਇਆਂ ਪੂਰੇ ਦੋ ਸਾਲ ਹੋ ਗਏ ਹਨ। ਫਿਲਮ 'ਚ ਉਨ੍ਹਾਂ ਦੇ ਕੋ-ਸਟਾਰ ਅਜੇ ਦੇਵਗਨ ਸਨ। ਉਂਝ ਤਾਂ ਸ਼ਰੇਆ ਨੇ ਬਾਲੀਵੁੱਡ ਦੀਆਂ ਘੱਟ ਹੀ ਫਿਲਮਾਂ 'ਚ ਕੰਮ ਕੀਤਾ ਹੈ ਪਰ ਸਾਊਥ ਫਿਲਮ ਇੰਡਸਟਰੀ 'ਚ ਉਸ ਦੀ ਗਿਣਤੀ ਸੁਪਰਸਟਾਰਸ 'ਚ ਕੀਤੀ ਜਾਂਦੀ ਹੈ। ਸਾਊਥ 'ਚ ਸ਼ਰੇਆ ਨੂੰ ਪਛਾਣ ਫਿਲਮ 'ਸ਼ਿਵਾਜੀ' ਤੋਂ ਮਿਲੀ। ਇਸ ਫਿਲਮ ਦੇ ਸਿਲਵਰ ਜੁਬਲੀ ਸਮਾਗਮ 'ਚ ਉਸ ਸਮੇਂ ਦੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕਰੂਣਾਨਿਧੀ ਨੂੰ ਵੀ ਸੱਦਿਆ ਗਿਆ ਸੀ। ਸਮਾਰੋਹ 'ਚ ਸ਼ਰੇਆ ਸ਼ਾਰਟ ਡੀਪ ਨੈੱਕ ਵਾਲੀ ਸਫੈਦ ਰੰਗ ਦੀ ਡਰੈੱਸ ਪਹਿਨ ਕੇ ਪਹੁੰਚੀ ਸੀ। ਇਸ ਤੋਂ ਬਾਅਦ ਕਾਫੀ ਹੰਗਾਮਾ ਵੀ ਹੋਇਆ। ਇਹ ਹੰਗਾਮਾ ਇੰਨਾ ਵੱਧ ਗਿਆ ਸੀ ਕਿ ਉਸ ਨੂੰ ਬਾਅਦ 'ਚ ਮੁਆਫੀ ਤਕ ਮੰਗਣੀ ਪਈ ਸੀ। ਸ਼ਰੇਆ ਦੀ ਫਿਲਮ 'ਸ਼ਿਵਾਜੀ' ਸੁਪਰਹਿੱਟ ਰਹੀ ਸੀ। ਇਸ ਫਿਲਮ 'ਚ ਉਸ ਨੇ ਆਪਣੇ ਤੋਂ ਦੁੱਗਣੀ ਉਮਰ ਦੇ ਹੀਰੋ ਯਾਨੀ ਰਜਨੀਕਾਂਤ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਫਿਲਮ ਦੇ ਸਿਲਵਰ ਜੁਬਲੀ ਸਮਾਰੋਹ 'ਚ ਸ਼ਰੇਆ ਵਲੋਂ ਪਹਿਨੀ ਗਈ ਸ਼ਾਰਟ ਡਰੈੱਸ ਦੀ ਰਾਜਨੀਤਕ ਪਾਰਟੀਆਂ ਨੇ ਰੱਜ ਕੇ ਨਿੰਦਿਆ ਕੀਤੀ ਸੀ। ਦੱਸਣਯੋਗ ਹੈ ਕਿ ਰਾਜਨੀਤਕ ਪਾਰਟੀਆਂ ਨੇ ਸ਼ਰੇਆ ਦੇ ਪਹਿਰਾਵੇ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਸੀ।