FacebookTwitterg+Mail

'ਕਸੌਟੀ ਜ਼ਿੰਦਗੀ ਕੀ' ਦੀ ਕਿਊਟ ਸਨੇਹਾ ਦੀਆਂ ਹੌਟ ਅਤੇ ਗਲੈਮਰਸ ਤਸਵੀਰਾਂ ਆਈਆਂ ਸਾਹਮਣੇ

    3/24
02 September, 2016 11:13:34 AM
ਮੁੰਬਈ— ਸਾਲ 2001 'ਚ ਟੀ.ਵੀ ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਸਨੇਹਾ ਦਾ ਕਿਰਦਾਰ ਨਿਭਾਉਣ ਵਾਲੀ ਕਿਊਟ ਬੱਚੀ ਹੁਣ ਕਾਫੀ ਵੱਡੀ ਹੋ ਗਈ ਹੈ। ਸਨੇਹਾ ਬਜਾਜ ਦਾ ਕਿਰਦਾਰ ਨਿਭਾਉਣ ਵਾਲੀ ਸ਼੍ਰੀਆ ਸ਼ਰਮਾ 19 ਸਾਲ ਦੀ ਹੋ ਚੁੱਕੀ ਹੈ ਅਤੇ ਉਹ ਸਾਊਥ ਦੀਆਂ ਫਿਲਮਾਂ 'ਚ ਬਤੌਰ ਅਦਾਕਾਰਾ ਕੰਮ ਕਰ ਰਹੀ ਹੈ। ਬਚਪਨ 'ਚ ਕਿਊਟ ਨਜ਼ਰ ਆਉਣ ਵਾਲੀ ਸ਼੍ਰੀਆ ਹੁਣ ਬੇਹੱਦ ਗਲੈਮਰਸ ਦਿਖਦੀ ਹੈ।
ਜਾਣਕਾਰੀ ਮੁਤਾਬਕ ਸ਼੍ਰੀਆ ਦਾ ਜਨਮ 9 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ 'ਚ ਹੋਇਆ ਸੀ। ਸ਼੍ਰੀਆ 3 ਸਾਲ ਦੀ ਉਮਰ ਤੋਂ ਹੀ ਐਕਟਿੰਗ 'ਚ ਐਕਟਿਵ ਸੀ। ਉਹ ਸੀਰੀਅਲਾਂ ਤੋਂ ਇਲਾਵਾ ਫਿਲਮਾਂ 'ਚ ਵੀ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਉਹ ਕਈ ਐਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੀਆ ਦੇ ਪਿਤਾ ਵਿਕਾਸ ਸ਼ਰਮਾ ਪੇਸ਼ੇ ਤੋਂ ਇੰਜੀਨੀਅਰ ਹੈ ਜਦਕਿ ਮਾਂ ਰੀਤੂ ਸ਼ਰਮਾ ਆਹਾਰ ਮਾਹਰ ਹੈ। ਸ਼੍ਰੀਆ ਨੂੰ ਇੰਡਸਟਰੀ 'ਚ ਕੰਮ ਕਰਦੇ ਹੋਏ 15 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਹ 'ਥੋੜ੍ਹਾ ਪਿਆਰ ਥੋੜ੍ਹਾ ਮੈਜਿਕ', 'ਚਿੱਲਰ ਪਾਰਟੀ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਸ਼੍ਰੀਆ ਫਿਲਹਾਲ ਤਮਿਲ ਅਤੇ ਤੇਲੁਗੂ ਫਿਲਮਾਂ 'ਚ ਕਾਫੀ ਐਕਟਿਵ ਹੈ।

Tags: ਸ਼੍ਰੀਆ ਸ਼ਰਮਾਗਲੈਮਰਸਤਸਵੀਰਾਂshriya sharmaglamourspics