FacebookTwitterg+Mail

ਸ਼ਰੂਤੀ ਸੇਠ 'ਮੈਂਟਲਹੁੱਡ' ਵੈੱਬ ਸੀਰੀਜ਼ ਰਾਹੀਂ ਕਰੇਗੀ ਡੈਬਿਊ

shruti debut in digital
17 May, 2019 06:35:18 PM

ਜਲੰਧਰ (ਬਿਊਰੋ)— ਆਲਟ ਬਾਲਾਜੀ ਨੇ ਹਾਲ ਹੀ 'ਚ ਆਪਣੀ ਨਵੀਂ ਵੈੱਬ ਸੀਰੀਜ਼ 'ਮੈਂਟਲਹੁੱਡ' ਦਾ ਐਲਾਨ ਕੀਤਾ ਸੀ, ਜੋ ਮਾਤਾ-ਪਿਤਾ ਦੇ ਰੋਮਾਂਚਕ ਸਫਰ 'ਤੇ ਆਧਾਰਿਤ ਹੈ। ਕ੍ਰਿਸ਼ਮਾ ਕੋਹਲੀ ਵਲੋਂ ਡਾਇਰੈਕਟ 'ਮੈਂਟਲਹੁੱਡ' ਰਾਹੀਂ ਸ਼ਰੂਤੀ ਸੇਠ ਡਿਜੀਟਲ ਦੀ ਦੁਨੀਆ 'ਚ ਆਪਣਾ ਪੈਰ ਰੱਖਣ ਜਾ ਰਹੀ ਹੈ, ਜਿਸ 'ਚ ਉਹ ਸਿੰਗਲ ਮਾਂ ਦਿਸ਼ਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਆਲਟ ਬਾਲਾਜੀ ਦੀ ਇਸ ਵੈੱਬ ਸੀਰੀਜ਼ 'ਚ ਵੱਖ-ਵੱਖ ਤਰ੍ਹਾਂ ਦੀ ਮਾਵਾਂ ਦਾ ਸਫਰ ਦਿਖਾਇਆ ਜਾਵੇਗਾ, ਜੋ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾਉਂਦੀਆਂ ਹਨ।

ਅਦਾਕਾਰਾ ਸ਼ਰੂਤੀ ਸੇਠ ਇਸ ਨਵੇਂ ਸੰਕਲਪ ਨੂੰ ਜਿਊਂਦਿਆਂ ਰੱਖਣ ਲਈ ਪ੍ਰਭਾਵਸ਼ਾਲੀ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ। ਆਪਣੇ ਕਿਰਦਾਰ ਬਾਰੇ ਜਾਣਕਾਰੀ ਦਿੰਦਿਆਂ ਸ਼ਰੂਤੀ ਨੇ ਦੱਸਿਆ, 'ਦਿਸ਼ਾ ਦਾ ਕਿਰਦਾਰ ਨਿਭਾਉਣ ਲਈ ਮੈਂ ਖੁਦ ਤੋਂ ਪ੍ਰਰੇਨਾ ਲਈ। ਮੈਨੂੰ ਲੱਗਦਾ ਹੈ ਕਿ ਮੇਰਾ ਕਿਰਦਾਰ ਮੇਰੀ ਰੀਅਲ ਲਾਈਫ ਵਰਗਾ ਹੀ ਹੈ ਕਿਉਂਕਿ ਮੈਂ ਅਸਲ 'ਚ ਸੁਤੰਤਰ, ਸਹਿਜ ਤੇ ਖੁਸ਼ ਹਾਂ ਤੇ ਮੇਰਾ ਕਿਰਦਾਰ ਖੁਸ਼ਮਿਜਾਜ਼ ਮਾਂ ਦਾ ਹੈ। ਮੈਂ ਅਸਲ ਜੀਵਨ 'ਚ ਵੀ ਅਜਿਹੀ ਹਾਂ।' 'ਮੈਂਟਲਹੁੱਡ' ਵੈੱਬ ਸੀਰੀਜ਼ ਨੂੰ ਇਸੇ ਸਾਲ ਦੇ ਆਖਿਰ ਤੱਕ ਰਿਲੀਜ਼ ਕੀਤਾ ਜਾਵੇਗਾ।


Tags: Shruti SethEkta KapoorALT BalajiWeb SeriesTV NewsMentalhoodਟੈਲੀਵਿਜ਼ਨ ਸਮਾਚਾਰ Television Punjabi News

Edited By

Lakhan

Lakhan is News Editor at Jagbani.