FacebookTwitterg+Mail

ਜਨਮਦਿਨ 'ਤੇ ਜਾਣੋ ਸ਼ਰੂਤੀ ਹਾਸਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

shruti haasan
28 January, 2019 02:32:05 PM

ਮੁੰਬਈ(ਬਿਊਰੋ)— ਸਾਊਥ ਦੇ ਸੁਪਰਸਟਾਰ ਕਮਲ ਹਾਸਨ ਅਤੇ ਅਦਾਕਾਰਾ ਸਾਰਿਕਾ ਦੀ ਧੀ ਸ਼ਰੂਤੀ ਹਾਸਨ ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਫਿਲਮਾਂ 'ਚ ਸਰਗਰਮ ਹਨ। ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਸ਼ਰੂਤੀ ਇਕ ਚੰਗੀ ਸਿੰਗਰ ਵੀ ਹੈ। ਉਨ੍ਹਾਂ ਨੇ ਬਾਲੀਵੁੱਡ 'ਚ ਸਾਲ 2009 'ਚ ਫਿਲਮ 'ਲੱਕ' ਨਾਲ ਡੈਬਿਊ ਕੀਤਾ, ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਨਹੀਂ ਹੋ ਪਾਈ। 28 ਜਨਵਰੀ 1986 ਨੂੰ ਜਨਮੀ ਸ਼ਰੂਤੀ ਦੇ ਬਾਰੇ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।

Punjabi Bollywood Tadka
ਸ਼ਰੂਤੀ ਨੇ ਆਪਣੀ ਸਕੂਲੀ ਪੜਾਈ ਚੇਂਨਈ ਤੋਂ ਕੀਤੀ। ਅੱਗੇ ਦੀ ਪੜਾਈ ਉਨ੍ਹਾਂ ਨੇ ਮੁੰਬਈ ਦੇ ਸੈਂਟ ਐਂਡਰੂ ਕਾਲਜ ਤੋਂ ਸਾਈਕੋਲਾਜੀ ਤੋਂ ਕੀਤੀ। ਮਿਊਜ਼ਿਕ ਸਿੱਖਣ ਲਈ ਸ਼ਰੂਤੀ ਕੈਲੀਫੋਰਨੀਆ ਗਈ। ਉਨ੍ਹਾਂ ਨੇ ਆਪਣੇ ਪਿਤਾ ਦੀ ਫਿਲਮ 'ਚਾਚੀ 420' 'ਚ ਇਕ ਗੀਤ ਵੀ ਗਾਇਆ ਹੈ। ਬਾਲੀਵੁੱਡ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਦਿਲ ਤੋ ਬੱਚਾ ਹੈ ਜੀ', 'ਰਮੈਆ ਵਸਤਾਵੈਆ', 'ਵੈੱਲਕਮ ਬੈਕ' ਅਤੇ 'ਗੱਬਰ' ਵਰਗੀਆਂ ਫਿਲਮਾਂ ਕੀਤੀਆਂ।

Punjabi Bollywood Tadka
ਸ਼ਰੂਤੀ ਹਾਸਨ ਦੇ ਮਾਤਾ-ਪਿਤਾ ਜਿੱਥੇ ਫਿਲਮਾਂ 'ਚ ਬਹੁਤ ਹਿੱਟ ਰਹੇ ਉਥੇ ਹੀ ਉਹ ਵੀ ਕੁਝ ਖਾਸ ਕਮਾਲ ਨਹੀਂ ਕਰ ਸਕੀ। ਸਾਊਥ ਫਿਲਮ ਇੰਡਸਟਰੀ 'ਚ ਉਨ੍ਹਾਂ ਦੀਆਂ ਕਈ ਫਿਲਮਾਂ ਹਨ ਜੋ ਸੁਪਰਹਿੱਟ ਸਨ। ਉਨ੍ਹਾਂ ਨੇ 'ਵਾਰਨਮ ਆਇਰਮ (2008), 'ਪ੍ਰਿਥਵੀ' (2010) ਸਮੇਤ ਕਈ ਫਿਲਮਾਂ 'ਚ ਕੰਮ ਕੀਤਾ।

Punjabi Bollywood Tadka
ਸ਼ਰੂਤੀ ਹਾਸਨ ਦੇ ਪਿਤਾ ਕਮਲ ਹਾਸਨ ਦੇ ਅਫੇਅਰ ਦੇ ਕਿੱਸੇ ਖੂਬ ਚਰਚਾ 'ਚ ਰਹੇ। ਕਮਲ ਹਾਸਨ ਅਤੇ ਸਾਰਿਕਾ ਦੋਵੇਂ ਲਿਵ ਇਨ ਰਿਲੇਸ਼ਨਸ਼ਿਪ 'ਚ ਸਨ। ਇਸ ਵਿਚਕਾਰ ਸਾਰਿਕਾ ਗਰਭਵਤੀ ਹੋ ਗਈ ਉਨ੍ਹਾਂ ਨੇ ਧੀ ਸ਼ਰੂਤੀ ਹਾਸਨ ਨੂੰ ਜਨਮ ਦਿੱਤਾ। ਧੀ ਦੇ ਜਨਮ ਤੋਂ ਦੋ ਸਾਲ ਬਾਅਦ ਸਾਰਿਕਾ ਨੇ ਸਾਲ 1988 'ਚ ਕਮਲ ਹਾਸਨ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਸਾਰਿਕਾ ਨੇ ਫਿਲਮਾਂ ਤੋਂ ਦੂਰੀ ਬਣਾ ਲਈ। 1991 'ਚ ਉਨ੍ਹਾਂ ਦੀ ਦੂਜੀ ਧੀ ਦਾ ਜਨਮ ਹੋਇਆ।

Punjabi Bollywood Tadka
ਸ਼ਰੂਤੀ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਇਟੈਲੀਅਨ ਐਕਟਰ ਮਾਈਕਲ ਕੋਰਸੇਲ ਨੂੰ ਡੇਟ ਕਰ ਰਹੀ ਹੈ। ਮਾਈਕਲ ਲੰਡਨ 'ਚ ਰਹਿੰਦੇ ਹਨ। ਸ਼ਰੂਤੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਮਾਈਕਲ ਦੀ ਮੁਲਾਕਾਤ ਆਪਣੀ ਮਾਂ ਸਾਰਿਕਾ ਨਾਲ ਕਰਵਾਈ ਸੀ। ਉਥੇ ਹੀ ਮਾਈਕਲ ਵੀ ਜਦੋਂ ਭਾਰਤ ਆਏ ਤਾਂ ਸ਼ਰੂਤੀ ਨਾਲ ਇਕ ਵਿਆਹ 'ਚ ਸ਼ਾਮਿਲ ਹੋਏ। ਇਸ ਦੌਰਾਨ ਉਹ ਕਮਲ ਹਾਸਨ ਨਾਲ ਮਿਲੇ। ਸ਼ਰੂਤੀ ਅਕਸਰ ਮਾਈਕਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਸ਼ਰੂਤੀ ਹਾਸਨ ਦਾ ਨਾਮ ਕ੍ਰਿਕੇਟਰ ਸੁਰੇਸ਼ ਰੈਨਾ ਨਾਲ ਵੀ ਜੋੜਿਆ ਗਿਆ ਸੀ। ਇਨ੍ਹਾਂ ਅਫਵਾਹਾਂ ਨੂੰ ਹਵਾ ਉਸ ਵੇਲੇ ਲੱਗੀ ਜਦੋਂ ਉਨ੍ਹਾਂ ਨੂੰ ਆਈ.ਪੀ.ਐੱਲ. 'ਚ ਚੇਂਨਈ ਸੁਪਰ ਕਿੰਗਸ ਦੇ ਇਕ ਮੈਚ ਦੌਰਾਨ ਸਟੇਡੀਅਮ 'ਚ ਚੀਅਰ ਕਰਦੇ ਹੋਏ ਦੇਖਿਆ ਗਿਆ। ਬਾਅਦ 'ਚ ਸੁਰੇਸ਼ ਰੈਨਾ ਨੇ ਅਜਿਹੀ ਕਿਸੇ ਵੀ ਖਬਰ ਦਾ ਖੰਡਨ ਕੀਤਾ ਸੀ।

Punjabi Bollywood Tadka


Tags: Shruti HaasanHappy BirthdayRamaiya VastavaiyaSrimanthuduSingam 3

About The Author

manju bala

manju bala is content editor at Punjab Kesari