FacebookTwitterg+Mail

ਮੁੜ ਤੋਂ ਸੰਗੀਤ ਨਾਲ ਜੁੜਨਾ ਚਾਹੁੰਦੀ ਹੈ ਸ਼ਰੁਤੀ ਹਾਸਨ

shruti haasan
05 June, 2017 02:42:39 PM

ਨਵੀਂ ਦਿੱਲੀ — ਪ੍ਰਸਿੱਧ ਅਭਿਨੇਤਾ ਕਮਲ ਹਾਸਨ ਅਤੇ ਸਾਗਰਿਕਾ ਦੀ ਧੀ ਸ਼ਰੁਤੀ ਹਾਸਨ ਨੇ ਕਿਹਾ ਕਿ ਅਭਿਨੈ ਦੇ ਕਾਰਨ ਸੰਗੀਤ ਪਿੱਛੇ ਰਹਿ ਗਿਆ ਹੈ ਪਰ ਉਹ ਮੁੜ ਤੋਂ ਗਾਇਕੀ ਅਤੇ ਸੰਗੀਤ ਨਾਲ ਜੁੜਨਾ ਚਾਹੁੰਦੀ ਹੈ। ਬਾਲੀਵੁੱਡ ਅਤੇ ਦੱਖਣੀ ਭਾਰਤੀ ਫਿਲਮਾਂ 'ਚ ਆਪਣੀ ਕਲਾ ਦਾ ਲੋਹਾ ਮਨਵਾਉਣ ਤੋਂ ਪਹਿਲਾਂ ਗਾਇਕੀ ਅਤੇ ਸੰਗੀਤ ਨਿਰਦੇਸ਼ਨ ਰਾਹੀਂ ਆਪਣੀ ਪਛਾਣ ਬਣਾਉਣ ਵਾਲੀ ਸ਼ਰੁਤੀ ਨੇ ਯੂ. ਐੈੱਨ. ਆਈ. ਨਾਲ ਖਾਸ ਗੱਲਬਾਤ ਵਿਚ ਕਿਹਾ ਕਿ ਉਹ ਇਨ੍ਹੀਂ ਦਿਨੀਂ ਗਾਇਕੀ ਅਤੇ ਸੰਗੀਤ ਨੂੰ ਕਾਫੀ ਮਿਸ ਕਰਦੀ ਹੈ। ਅਭਿਨੈ ਦੇ ਰੁਝੇਵਿਆਂ ਕਾਰਨ ਇਸ ਨੂੰ ਸਮਾਂ ਨਹੀਂ ਦੇ ਸਕੀ।
ਜ਼ਿਕਰਯੋਗ ਹੈ ਕਿ ਅਭਿਨੇਤਾ ਰਾਜਕੁਮਾਰ ਰਾਵ ਦੀ ਰੋਮਾਂਟਿਕ ਕਾਮੇਡੀ ਫਿਲਮ 'ਬਹਿਨ ਤੇਰੀ ਹੋਗੀ' 'ਚ ਲੀਡ ਅਭਿਨੇਤਰੀ ਦੇ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਲਖਨਊ 'ਚ ਹੋਈ ਹੈ। ਪੰਨਾ ਲਾਲ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 9 ਜੁਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ 'ਬਿਗ ਬੌਸ 8' ਗੌਤਮ ਗੁਲਾਟੀ ਦਾ ਅਹਿਮ ਕਿਰਦਾਰ ਹੈ।


Tags: Shruti Haasan Singing Celebrity Behen Hogi Teri Rajkummar Rao ਸ਼ਰੁਤੀ ਹਾਸਨ ਸੰਗੀਤ