FacebookTwitterg+Mail

... ਤਾਂ ਇਸ ਬ੍ਰਿਟਿਸ਼ ਬੁਆਏਫ੍ਰੈਂਡ ਨਾਲ ਸ਼ਰੂਤੀ ਦਾ ਚੱਲ ਰਿਹਾ ਹੈ ਰੋਮਾਂਸ, ਏਅਰਪੋਰਟ 'ਤੇ ਹੋਈ ਸਪਾਟ

shruti haasan
28 July, 2017 09:06:55 AM

ਮੁੰਬਈ— ਬਾਲੀਵੁੱਡ ਸ਼ਰੂਤੀ ਹਾਸਨ ਇਨ੍ਹੀਂ ਦਿਨੀਂ ਆਪਣੇ ਪਾਪਾ ਕਮਲ ਹਾਸਨ ਨਾਲ ਆਪਣੀ ਅਗਲੀ ਫਿਲਮ ਵਿਚ ਰੁੱਝੀ ਹੋਈ ਹੈ ਅਤੇ ਇਸ ਲਈ ਲਗਾਤਾਰ ਉਨ੍ਹਾਂ ਦਾ ਮੁੰਬਈ ਆਉਣਾ-ਜਾਣਾ ਲੱਗਾ ਹੋਇਆ ਹੈ। ਕੱਲ ਬੁੱਧਵਾਰ ਸ਼ਰੂਤੀ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ, ਜੋ ਆਪਣੇ ਬ੍ਰਿਟਿਸ਼ ਬੁਆਏਫ੍ਰੈਂਡ ਮਾਈਕਲ ਕੋਰਸੇਲੀ ਦਾ ਸਵਾਗਤ ਕਰਨ ਪਹੁੰਚੀ ਸੀ।
ਰਿਪੋਰਟ ਮੁਤਾਬਕ ਸ਼ਰੂਤੀ ਨਾਲ ਕੁਝ ਕੁਆਲਿਟੀ ਸਮਾਂ ਬਿਤਾਉਣ ਲਈ ਮਾਈਕਲ ਇਥੇ ਪਹੁੰਚੇ ਹਨ ਕਿਉਂਕਿ ਆਪਣੇ ਰੁਝਾਨ ਭਰੇ ਸ਼ੈਡਿਊਲ ਕਾਰਨ ਉਨ੍ਹਾਂ ਨੂੰ ਇਕ-ਦੂਜੇ ਨਾਲ ਸਮਾਂ ਬਿਤਾਉਣ ਦਾ ਸਮਾਂ ਨਹੀਂ ਮਿਲਦਾ।

Punjabi Bollywood Tadka

ਇਹ ਦੋਵੇਂ ਕੈਮਰੇ ਵਿਚ ਕੈਦ ਹੋ ਗਏ ਜਦੋਂ ਉਹ ਇਕ-ਦੂਜੇ ਦੇ ਗਲ ਲੱਗ ਕੇ ਆਪਣੀ ਖੁਸ਼ੀ ਪ੍ਰਗਟਾ ਰਹੇ ਸਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਾਈਕਲ ਦਾ ਕਮਲ ਹਾਸਨ ਨੂੰ ਵੀ ਮਿਲਣ ਦਾ ਪਲਾਨ ਹੈ। ਖਬਰ ਹੈ ਕਿ ਇਸ ਦੌਰਾਨ ਵਿਆਹ ਨੂੰ ਲੈ ਕੇ ਗੱਲਬਾਤ ਹੋ ਸਕਦੀ ਹੈ।


Tags: Bollywood celebrityShruti Haasanbritish boyfriendMichael corsaleਸ਼ਰੂਤੀ ਹਾਸਨਮਾਈਕਲ ਕੋਰਸੇਲੀ