ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਰੂਤੀ ਹਾਸਨ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਹ-ਵਾਹ ਖੱਟ ਰਹੀ ਹੈ। ਇੰਸਟਾਗ੍ਰਾਮ ਉੱਤੇ ਪਾਈਆਂ ਉਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਭਾਵੇਂ ਕਿ ਬਾਲੀਵੁੱਡ ਵਿੱਚ ਉਸ ਨੂੰ ਵਧੇਰੇ ਪ੍ਰਸਿੱਧੀ ਨਹੀਂ ਮਿਲੀ ਪਰ ਸੋਸ਼ਲ ਮੀਡੀਆਂ ਉੱਤੇ ਲੋਕ ਉਸ ਦੇ ਦੀਵਾਨੇ ਹਨ।
ਉਸ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੰਸਟਾਗ੍ਰਾਮ 'ਤੇ ਉਸ ਦੇ 60 ਲੱਖ ਤੋਂ ਵੱਧ ਫਾਲੋਆਰਜ਼ ਹਨ। ਖਾਸ ਗੱਲ ਇਹ ਹੈ ਕਿ ਉਸ ਨੇ ਮਸਾਂ 1000 ਪੋਸਟਾਂ ਵਿੱਚ ਇੰਨੇ ਫਾਲੋਅਰਜ਼ ਇੱਕਠੇ ਕਰ ਲਏ ਹਨ।
ਬਾਲੀਵੁੱਡ ਵਿੱਚ ਵੱਡੀ ਸਫਲਤਾ ਦਾ ਉਸ ਨੂੰ ਅਜੇ ਤੱਕ ਇੰਤਜ਼ਾਰ ਹੈ। ਬਾਲੀਵੁੱਡ ਨਾਲੋਂ ਜ਼ਿਆਦਾ ਉਹ ਤਮਿਲ ਅਤੇ ਤੇਲਗੂ ਫਿਲਮਾਂ ਵਿੱਚ ਸਰਗਰਮ ਰਹਿਣ ਲੱਗੀ ਹੈ। ਫਿਲਹਾਲ ਉਹ ਬਾਲੀਵੁੱਡ ਸਿਨੇਮਾ ਤੋਂ ਦੂਰ ਹੈ ਪਰ ਛੇਤੀ ਹੀ ਉਹ ਫਿਲਮ 'ਸ਼ਾਬਾਸ਼ ਨਾਇਡ' ਵਿੱਚ ਆਪਣੇ ਪਿਤਾ ਮਸ਼ਹੂਰ ਅਭਿਨੇਤਾ ਕਮਲ ਹਾਸਨ ਨਾਲ ਅਭਿਨੈ ਕਰਦੀ ਦਿਖਾਈ ਦੇਵੇਗੀ।
ਫਿਲਮ ਦੀ ਸ਼ੂਟਿੰਗ ਸ਼ਾਨਦਾਰ ਸੀ। ਮੈਨੂੰ ਆਸ ਹੈ ਕਿ ਲੋਕ ਛੇਤੀ ਇਸ ਨੂੰ ਦੇਖਣਗੇ।