FacebookTwitterg+Mail

'ਉਮੇਦ ਭਵਨ' 'ਚ ਹੋਵੇਗਾ ਸ਼ਰੂਤੀ ਖਰਬੰਦਾ ਦਾ ਸ਼ਾਹੀ ਵਿਆਹ

shruti kharbanda
28 November, 2018 11:36:29 AM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਵਿਆਹ ਦੀ ਤਾਰੀਖ ਨੇੜੇ ਹੈ। ਦੋਵੇਂ ਰਾਜਸਥਾਨ ਦੇ ਜੋਧਪੁਰ 'ਚ ਸਥਿਤ ਉਮੇਦ ਭਵਨ ਪੈਲੇਸ 'ਚ ਵਿਆਹ ਕਰਵਾਉਣਗੇ। ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਕੋਈ ਆਧਿਕਾਰਿਤ ਐਲਾਨ ਨਹੀਂ ਹੈ ਪਰ ਖਬਰ ਹੈ ਕਿ ਉਹ 2 ਦਸੰਬਰ ਨੂੰ ਨਿੱਕ ਜੋਨਸ ਨਾਲ 7 ਫੇਰੇ ਲੈ ਸਕਦੀ ਹੈ। ਇਹ ਇਕ ਅਜਿਹਾ ਵਿਆਹ ਹੋਵੇਗਾ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਿਰਕਤ ਕਰ ਸਕਦੇ ਹਨ। 


ਦੱਸ ਦੇਈਏ ਪ੍ਰਿਯੰਕਾ-ਨਿੱਕ ਦੇ ਵਿਆਹ ਤੋਂ ਬਾਅਦ ਇਹ ਜਗ੍ਹਾ ਇਕ ਹੋਰ ਵਿਆਹ ਵੀ ਹੁਣ ਤੋਂ ਹੀ ਫਾਈਨਲ ਹੋ ਚੁੱਕੀ ਹੈ। ਜੀ ਹਾਂ, ਕੁਲਭੂਸ਼ਣ ਖਰਬੰਦੀ ਦੀ ਬੇਟੀ ਸ਼ਰੂਤੀ ਖਰਬੰਦਾ ਇਸੇ ਜਗ੍ਹਾ ਆਪਣੇ ਪ੍ਰੇਮੀ ਨਾਲ 7 ਫੇਰੇ ਲਵੇਗੀ। 


ਦੱਸਣਯੋਗ ਹੈ ਕਿ ਪ੍ਰੇਮੀ ਰੋਹਿਤ ਨੇਵਲ ਨਾਲ ਪਿਛਲੇ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹੈ ਅਤੇ 17 ਦਸੰਬਰ ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਰੋਹਿਤ ਦੇ ਜੀਜਾ 'ਸਿਕੰਦਰ', 'ਲਗਾਨ', 'ਜੋਧਾ ਅਕਬਰ' ਵਰਗੀਆਂ ਫਿਲਮਾਂ 'ਚ ਸਹਿਯੋਗੀ ਭੂਮਿਕਾਵਾਂ ਨਿਭਾ ਚੁੱਕੇ ਹਨ। ਸ਼ਰੂਤੀ ਤੇ ਰੋਹਿਤ ਨੇ ਇਸੇ ਸਾਲ ਅਗਸਤ 'ਚ ਮੰਗਣੀ ਕਰਵਾਈ ਸੀ। ਦੋਵਾਂ ਦੇ ਵਿਆਹ ਦਾ ਸਮਾਰੋਹ ਦੋ ਦਿਨ ਦਾ ਹੋਵੇਗਾ।

Image result for umaid bhawan


Tags: Priyanka Chopra Nick Jonas Wedding Umaid Bhawan Palace Jodhpur Kulbhushan Kharbanda Shruti Kharbanda Rohit Navale

Edited By

Sunita

Sunita is News Editor at Jagbani.