ਮੁੰਬਈ— ਮਸ਼ਹੂਰ ਕੋਰੀਓਗ੍ਰਾਫਰ ਵੈਭਵੀ ਮਰਚੈਂਟ ਦੀ ਭੈਣ ਸ਼ਰੂਤੀ ਮਰਚੈਂਟ ਟੀ ਵੀ ਐਕਟਰ ਧਰੁਵ ਭੰਡਾਰੀ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਜਾਣਕਾਰੀ ਮੁਤਾਬਕ ਸ਼ਰੂਤੀ ਖੁਦ ਵੀ ਪੇਸ਼ੇ ਤੋਂ ਕੋਰੀਓਗ੍ਰਾਫਰ ਹੈ ਅਤੇ 'ਡਾਂਸ ਇੰਡੀਆ ਡਾਂਸ 4' ਜੀ ਜੱਜ ਰਹਿ ਚੁੱਕੀ ਹੈ। ਉਨ੍ਹਾਂ ਦੇ ਪਤੀ ਸਟਾਰ ਪਲੱਸ ਦੇ ਸ਼ੋਅ 'ਤੇਰੇ ਸ਼ਹਿਰ ਮੇਂ' ਹਿਬਾ ਨਵਾਬ ਦੇ ਆਪੋਜ਼ਿਟ ਨਜ਼ਰ ਆ ਚੁੱਕੇ ਹਨ।
ਸੂਤਰਾਂ ਮੁਤਾਬਕ 16 ਜੂਨ ਨੂੰ ਇਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਜ਼ ਅਤੇ ਕਰੀਬੀ ਦੋਸਤਾਂ ਵਿਚਕਾਰ ਵਿਆਹ ਕੀਤਾ ਹੈ।

ਉੱਥੇ ਕੁਝ ਦਿਨ ਪਹਿਲਾਂ ਹੀ ਸ਼ਰੂਤੀ ਨੇ ਇੰਸਟਾਗਰਾਮ 'ਤੇ ਵੀ ਆਪਣੀ ਇਕ ਤਸਵੀਰ ਪੋਸਟ ਕਰ ਕੇ ਵਿਆਹ ਦਾ ਕਲੂ ਤਾਂ ਦੇ ਹੀ ਦਿੱਤਾ ਸੀ, ਕਿਉਂਕਿ ਉਹ ਉਸ 'ਚ ਆਪਣੀ ਇੰਗੇਜ਼ਮੇਂਟ ਰਿੰਗ ਦਿਖਾ ਰਹੀ ਹੈ। ਇਸ 'ਚ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, ''#rednails #coloroflove & the countdown !!!''
ਸੂਤਰਾਂ ਦੀ ਮੰਨੀਏ ਤਾਂ ਸ਼ਰੂਤੀ ਅਤੇ ਧਰੁਵ ਬਾਲੀਵੁੱਡ ਮਿਊਜ਼ਿਕਲ 'ਤਾਜ਼ ਐਕਸਪ੍ਰੈੱਸ' ਦੇ ਦੌਰਾਨ ਮਿਲੇ ਸਨ ਅਤੇ ਇਨ੍ਹਾਂ ਦੇ ਰਿਲੇਸ਼ਨ 'ਚ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਹਾਲਾਂਕਿ ਇਨ੍ਹਾਂ ਨੇ ਕਦੀ ਇਸ 'ਤੇ ਹਾਮੀ ਨਹੀਂ ਭਰੀ ਸੀ।
