FacebookTwitterg+Mail

MOVIE REVIEW: ਮਰਦਾਂ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਜ਼ਾਹਰ ਕਰਦੀ ਹੈ 'ਸ਼ੁੱਭ ਮੰਗਲ ਸਾਵਧਾਨ'

shubh mangal saavdhan
01 September, 2017 04:09:48 PM

ਮੁੰਬਈ— ਸਾਲ 2013 'ਚ ਤਮਿਲ ਫਿਲਮ 'ਕਲਿਆਣ ਸਮਯਾਲ ਸਾਧਮ' ਬਣੀ ਸੀ, ਜਿਸ ਦੀ ਕਾਫੀ ਸਲਾਘਾ ਕੀਤੀ, ਜਿਸ ਦੇ ਠੀਕ 4 ਸਾਲ ਬਾਅਦ ਨਿਰਦੇਸ਼ਕ ਆਰ ਪ੍ਰਸਤਰਾ ਨੇ ਪ੍ਰੋਡਿਊਸਰ ਆਨੰਦ ਐੱਲ ਰਾਏ ਅਤੇ ਇਰੋਸ ਇੰਟਰਨੈਸ਼ਨਲ ਨਾਲ ਮਿਲ ਕੇ ਫਿਲਮ ਦਾ ਹਿੰਦੀ ਰੀਮੇਕ 'ਸ਼ੁੱਭ ਮੰਗਲ ਸਾਵਧਾਨ' ਦੇ ਰੂਪ 'ਚ ਬਣਾਇਆ ਹੈ। ਕਹਾਣੀ ਮਰਦਾਂ ਨਾਲ ਸੰਬੰਧਿਤ ਇਕ ਅਹਿਮ ਸਮੱਸਿਆ ਵੱਲ ਇਸ਼ਾਰਾ ਕਰਦੀ ਹੈ ਪਰ ਫਿਲਮ 'ਚ ਹੋਰ ਵੀ ਕਈ ਅਹਿਮ ਮੁੱਦੇ ਚੁੱਕੇ ਗਏ ਹਨ। ਇਸ ਫਿਲਮ 'ਚ ਤੁਹਾਨੂੰ ਇਕ ਨਾਨ ਹੌਟ ਕੂਲ ਜੋੜਾ ਦੇਖਣ ਨੂੰ ਮਿਲੇਗਾ। ਫਿਲਮ 'ਚ ਆਯੂਸ਼ਮਾਨ ਖੁਰਾਨਾ ਬਣੇ ਹਨ, 'ਮੁਦਿਤ' ਅਤੇ ਭੂਮੀ ਪੇਡਨੇਕਰ ਬਣੀ ਹੈ 'ਸੁਗੰਧਾ'। 
ਫਿਲਮ ਦੀ ਕਹਾਣੀ ਦੋਹਾਂ ਕਿਰਦਾਰਾਂ ਦੇ ਅੱਗੇ-ਪਿੱਛੇ ਘੁੰਮਦੀ ਹੈ। ਕਹਾਣੀ ਇਕ ਅਜਿਹੇ ਜੋੜੇ ਦੀ ਕਹਾਣੀ ਹੈ , ਜੋ ਇਕ ਦੂਜੇ ਨਾਲ ਬੇਹੱਦ ਪਿਆਰ ਕਰਦੇ ਹਨ। ਬੇਹੱਦ ਮੁਸ਼ਕਿਲ ਨਾਲ ਮਿਲਦੇ ਹਨ। ਫਿਲਮ 'ਚ ਮੁਦਿਤ ਬਣੇ ਆਯੂਸ਼ਮਾਨ ਖੁਰਾਨਾ ਸੁਗੰਧ ਭਾਵ ਭੂਮੀ ਨੂੰ ਹਰ ਰੋਜ਼ ਤਾੜਦੇ ਹਨ। ਉੱਥੇ ਮੁਦਿਤ ਸੁਗੰਧਾ ਨੂੰ ਕੁਝ ਵੀ ਕਹਿਣ ਜਾਂ ਉਸ ਦੇ ਸਾਹਮਣੇ ਆਉਣ ਤੋਂ ਡਰਦਾ ਹੈ। ਸੁਗੰਧਾ ਮੁਦਿਤਾ ਨੂੰ ਨੋਟਿਸ ਕਰਦੀ ਹੈ ਅਤੇ ਪਸੰਦ ਵੀ ਕਰਦੀ ਹੈ ਪਰ ਰੋਜ਼ ਦੀ ਲੁਕਾ-ਛੁੱਪੀ ਤੋਂ ਤੰਗ ਆ ਜਾਂਦੀ ਹੈ। ਇਕ ਦਿਨ ਉਹ ਮੁਦਿਤ ਨੂੰ ਫੋਨ ਕਰ ਕੇ ਕਹਿੰਦੀ ਹੈ ਕਿ ''ਕੀ ਤੁਸੀਂ ਫੱਟੂ ਹੋ''। ਇਸ ਤੋਂ ਬਾਅਦ ਦੋਹਾਂ 'ਚ ਗੱਲਬਾਦ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗਦੇ ਹਨ। ਹੁਣ ਘਰ ਵਾਲਿਆਂ ਨੂੰ ਵੀ ਵਿਆਹ ਲਈ ਰਾਜ਼ੀ ਕੀਤਾ ਜਾਂਦਾ ਹੈ ਪਰ ਸਮੱਸਿਆ ਉਸ ਸਮੇਂ ਆਉਂਦੀ ਹੈ ਜਦੋਂ ਇਹ ਜੋੜਾ ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਕੁਝ ਸਮੇਂ ਪਹਿਲਾਂ ਇਕ-ਦੂਜੇ ਦੇ ਬਹੁਤ ਕਰੀਬ ਆ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਦੌਰਾਨ ਸੁਗੰਧਾ ਅਤੇ ਮੁਦਿਤ ਦੋਹਾਂ ਨੂੰ ਪਤਾ ਚੱਲਦਾ ਹੈ ਕਿ ਮੁਦਿਤ ਨੂੰ ਸੈਕਸ ਸੰਬੰਧੀ ਮੁਸ਼ਕਿਲ ਹੈ। ਇਹ ਮੁਸ਼ਕਿਲ ਉਨ੍ਹਾਂ ਨੂੰ ਸੰਬੰਧ ਬਣਾਉਣ ਸਮੇਂ ਆਉਂਦੀ ਹੈ। ਇਸ ਬਾਰੇ 'ਚ ਲੜਕੀ ਦੇ ਘਰ ਵਾਲਿਆਂ ਨੂੰ ਵੀ ਪਤਾ ਚੱਲ ਜਾਂਦਾ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ, ਜਾਣਨ ਲਈ ਥੀਏਟਰ 'ਤੇ ਪਿਕਚਰ ਦੇਖਣਾ ਜ਼ਰੂਰੀ ਹੈ। ਹਾਲ ਹੀ 'ਚ ਭੂਮੀ ਪੇਡਨੇਕਰ ਦੀ ਫਿਲਮ 'ਟਾਇਲੇਟ ਏਕ ਪ੍ਰੇਮ ਕਥਾ' ਰਿਲੀਜ਼ ਹੋਈ। ਫਿਲਮ 'ਚ ਭੂਮੀ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਈ ਸੀ।


Tags: Ayushmann Khurrana Bhumi Pednekar shubh mangal saavdhanMovie reveiw Bollywood celebrityਸ਼ੁੱਭ ਮੰਗਲ ਸਾਵਧਾਨਆਯੂਸ਼ਮਾਨ ਖੁਰਾਨਾ