FacebookTwitterg+Mail

'ਸ਼ੁਭ ਮੰਗਲ...' ਦਾ ਟਰੇਲਰ ਰਿਲੀਜ਼, ਦਿਸਿਆ ਅਯੁਸ਼ਮਾਨ ਦਾ ਅਨੋਖਾ ਅੰਦਾਜ਼ (ਵੀਡੀਓ)

shubh mangal zyada saavdhan trailer
21 January, 2020 12:12:13 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਯੁਸ਼ਮਾਨ ਖੁਰਾਨਾ ਅਕਸਰ ਸਮਾਜ ਦੇ ਗੰਭੀਰ ਮੁੱਦਿਆਂ 'ਤੇ ਫਿਲਮਾਂ ਬਣਾ ਕੇ ਆਪਣੇ ਦਰਸ਼ਕਾਂ ਨੂੰ ਹੈਰਾਨ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਯੁਸ਼ਮਾਨ ਖੁਰਾਨਾ ਦੀ ਨਵੀਂ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜੋ ਕਿ ਕਾਫੀ ਮਜ਼ੇਦਾਰ ਤੇ ਕਾਮੇਡੀ ਨਾਲ ਭਰਿਆ ਹੋਇਆ ਹੈ। ਫਿਲਮ 'ਚ ਅਯੁਸ਼ਮਾਨ ਇਕ 'ਗੇਅ' ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਅਯੁਸ਼ਮਾਨ ਖੁਰਾਨਾ ਨੇ ਟਰੇਲਰ ਸ਼ੇਅਰ ਕਰਦਿਆਂ ਲਿਖਿਆ, “ਜੀਤੇਗਾ ਪਿਆਰ ਮਾਨੇਗਾ ਪੂਰਾ ਪਰਿਵਾਰ।'' ਅਯੁਸ਼ਮਾਨ ਨਾਲ ਫਿਲਮ 'ਚ ਜੀਤੇਂਦਰ ਕੁਮਾਰ ਪਾਰਟਨਰ ਦੇ ਰੂਪ 'ਚ ਨਜ਼ਰ ਆਉਣਗੇ। ਇਸ 'ਚ ਨੀਨਾ ਗੁਪਤਾ ਅਯੁਸ਼ਮਾਨ ਦੀ ਮਾਂ ਤੇ ਗਜਰਾਜ ਰਾਵ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ।

ਦੱਸ ਦਈਏ ਕਿ ਫਿਲਮ ਦੇ ਟਰੇਲਰ 'ਚ ਅਯੁਸ਼ਮਾਨ ਆਪਣੇ ਪਿਆਰ ਨੂੰ ਪਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਨਜ਼ਰ ਆ ਰਹੇ ਹਨ। ਜਦੋਂਕਿ ਪੂਰਾ ਸਮਾਜ ਉਨ੍ਹਾਂ ਖਿਲਾਫ ਨਜ਼ਰ ਆ ਰਿਹਾ ਹੈ। ਟਰੇਲਰ ਰਾਹੀਂ ਇਕ ਗੰਭੀਰ ਮੁੱਦੇ ਨੂੰ ਬਹੁਤ ਹੀ ਆਸਾਨੀ ਤੇ ਹਾਸੇ-ਮਜ਼ਾਕ ਦੇ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਟਰੇਲਰ ਦੇਖਣ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਫਿਲਮ ਦਾ ਨਿਰਦੇਸ਼ਨ ਹਿਤੇਸ਼ ਕੇਵਾਲੀਆ ਨੇ ਕੀਤਾ ਹੈ। ਇਸ ਤੋਂ ਇਲਾਵਾ ਸਕ੍ਰਿਪਟ ਵੀ ਹਿਤੇਸ਼ ਨੇ ਹੀ ਲਿਖੀ ਹੈ। 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' 20 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Shubh Mangal Zyada SaavdhanTrailerAyushmann KhurranaGajraj RaoNeena GuptaManurishi ChaddhaJitu KSunita RajwarMaanvi GagrooPankhuri Awasthy

About The Author

sunita

sunita is content editor at Punjab Kesari