FacebookTwitterg+Mail

ਸ਼ਵੇਤਾ ਦੇ ਰੈਂਪ ਵਾਕ ਦਾ ਵੀਡੀਓ ਬਣਾਉਂਦੇ ਭਾਵੁਕ ਹੋਏ ਬਿੱਗ ਬੀ

shweta bachchan nanda
25 March, 2019 12:55:58 PM

ਜਲੰਧਰ(ਬਿਊਰੋ)— ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਧੀ ਸ਼ਵੇਤਾ ਨੰਦਾ ਨੇ ਹਾਲ ਹੀ 'ਚ ਡਿਜ਼ਾਈਨਰ ਅਬੂ ਜਾਨੀ ਅਤੇ ਸੰਦੀਪ ਖੋਸਲਾ ਲਈ ਰੈਂਪ ਵਾਕ ਕੀਤਾ। ਇਸ ਦੌਰਾਨ ਸ਼ਵੇਤਾ ਨੰਦਾ ਦੁਲਹਨ ਦੀ ਤਰ੍ਹਾਂ ਖੂਬਸੂਰਤ ਨਜ਼ਰ ਆਈ। ਸ਼ਵੇਤਾ ਨੇ ਇਸ ਦੌਰਾਨ ਮਲਟੀ ਕਲਰ ਦਾ ਲਹਿੰਗਾ, ਰੈੱਡ ਓਰੇਂਜ ਕਲਰ ਦੀ ਚੋਲੀ ਪਹਿਨੀ ਹੋਈ ਸੀ। ਧੀ ਦਾ ਰੈਂਪ ਵਾਕ ਦੇਖਣ ਲਈ ਅਮਿਤਾਭ ਬੱਚਨ ਅਤੇ ਜਯਾ ਬੱਚਨ ਖਾਸਤੌਰ 'ਤੇ ਇਵੈਂਟ 'ਚ ਪਹੁੰਚੇ ਸਨ। ਦੋਵੇਂ ਫਰੰਟ ਲਾਈਨ 'ਚ ਬੈਠ ਕੇ ਸ਼ਵੇਤਾ ਲਈ ਨਾ ਸਿਰਫ ਚੀਅਰ ਕਰਦੇ ਦਿਸੇ ਬਲਕਿ ਬਿੱਗ ਬੀ ਨੇ ਇਸ ਸਮੇਂ ਦੀਆਂ ਹਸੀਨ ਯਾਦਾਂ ਨੂੰ ਆਪਣੇ ਫੋਨ 'ਚ ਕੈਦ ਕੀਤਾ।


ਅਮਿਤਾਭ ਬੱਚਨ ਨੇ ਸ਼ਵੇਤਾ ਦੇ ਰੈਂਪ ਵਾਕ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ,''ਧੀਆਂ ਬੈਸਟ ਹੁੰਦੀਆਂ ਹਨ।'' ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ,''ਅਜੇ ਕੱਲ ਤਾਂ ਅਸੀਂ ਤੁਹਾਨੂੰ ਚਲਣਾ ਸਿਖਾਇਆ ਸੀ ਅਤੇ ਅੱਜ ਇਹ.... ਇਨ੍ਹੀ ਜਲਦੀ ਸਮਾਂ ਕਿਵੇਂ ਨਿਕਲ ਗਿਆ, ਬਸ ਪਤਾ ਹੀ ਨਹੀਂ ਲੱਗਿਆ।'' ਜ਼ਾਹਿਰ ਹੈ ਕਿ ਧੀ ਨੂੰ ਰੈਂਪ ਵਾਕ ਕਰਦੇ ਦੇਖ ਅਮਿਤਾਬ ਬੱਚਨ ਥੋੜ੍ਹੇ ਭਾਵੁਕ ਹੋ ਗਏ ਸੀ। ਇਸੇ ਫੀਲਿੰਗਸ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਬਿਆਨ ਕਰ ਦਿੱਤਾ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani) on Mar 24, 2019 at 4:30pm PDT


ਅਮਿਤਾਭ ਬੱਚਨ ਨੇ ਇਕ ਦਿਨ ਪਹਿਲੇ ਵੀ ਇਕ ਹੋਰ ਟਵੀਟ ਕੀਤਾ ਸੀ। ਇਸ 'ਚ ਉਨ੍ਹਾਂ ਨੇ ਧੀਆਂ ਦੀ ਮਹੱਤਤਾ ਦੱਸੀ ਸੀ। ਇਸ ਦੇ ਨਾਲ ਉਨ੍ਹਾਂ ਨੇ ਇਕ ਪੋਸਟ ਵੀ ਸ਼ੇਅਰ ਕੀਤੀ।

 


Tags: Shweta Bachchan NandaAmitabh BachchanAbu Jani SandeepVideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.