FacebookTwitterg+Mail

ਸ਼ਵੇਤਾ ਨੂੰ ਭਾਬੀ ਐਸ਼ਵਰਿਆ ਦੀ ਇਸ ਆਦਤ ਨਾਲ ਹੈ ਸਖਤ ਨਫਰਤ

shweta bachchan nanda and aishwarya
27 January, 2019 08:58:21 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦੋਵੇਂ ਹੀ ਬਾਲੀਵੁੱਡ ਦੇ ਫੇਮਸ ਸਿਤਾਰੇ ਹਨ। ਹਾਲ ਹੀ 'ਚ ਅਭਿਸ਼ੇਕ ਆਪਣੀ ਭੈਣ ਸ਼ਵੇਤਾ ਨੰਦਾ ਬੱਚਨ ਨਾਲ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਨਜ਼ਰ ਆਏ ਸਨ। ਇਸ 'ਚ ਉਸ ਨੇ ਆਪਣੇ ਭਰਾ ਨੂੰ ਪਰਫੈਕਟ ਫੈਮਿਲੀਮੈਨ ਕਿਹਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੂੰ ਐਸ਼ਵਰਿਆ ਦੀ ਇਕ ਆਦਤ ਨਾਲ ਸਖਤ ਨਫਰਤ ਹੈ। ਜੀ ਹਾਂ, ਇਹ ਸੱਚ ਹੈ ਪਰ ਪੂਰਾ ਨਹੀਂ। ਦਰਅਸਲ ਸ਼ੋਅ 'ਤੇ ਕਰਨ ਨੇ ਰੈਪਿਡ ਫਾਇਰ ਰਾਊਂਡ 'ਚ ਸਵਾਲ ਕੀਤਾ ਕਿ ਸ਼ਵੇਤਾ ਨੂੰ ਆਪਣੀ ਭਾਬੀ ਦੀ ਕਿਹੜੀ ਆਦਤ ਬੁਰੀ ਲੱਗਦੀ ਹੈ ਤਾਂ ਉਸ ਨੇ ਕਿਹਾ, ''ਐਸ਼ਵਰਿਆ ਮੈਸੇਜਸ ਤੇ ਕਾਲ ਦਾ ਜਵਾਬ ਦੇਣ 'ਚ ਕਾਫੀ ਸਮਾਂ ਲਾ ਦਿੰਦੀ ਹੈ।”ਸ਼ਵੇਤਾ ਨੂੰ ਐਸ਼ਵਰਿਆ ਦੀ ਇਸ ਆਦਤ ਤੋਂ ਬਹੁਤ ਨਫਰਤ ਹੈ।''

ਦੱਸ ਦਈਏ ਕਿ ਸ਼ਵੇਤਾ ਨੰਦਾ ਬੱਚਨ ਨੇ ਇੰਨਾ ਹੀ ਨਹੀਂ ਕਿਹਾ ਸਗੋਂ ਇਹ ਵੀ ਦੱਸਿਆ ਕਿ ਐਸ਼ਵਰਿਆ ਦੀ ਤਰ੍ਹਾਂ ਹੀ ਬਿੱਗ ਬੀ ਅਮਿਤਾਭ ਬੱਚਨ ਵੀ ਵ੍ਹੱਟਸਐਪ 'ਤੇ ਮੈਸੇਜਸ ਦਾ ਰਿਪਲਾਈ ਘੱਟ ਹੀ ਲੋਕਾਂ ਨੂੰ ਕਰਦੇ ਹਨ। ਸ਼ੋਅ 'ਤੇ ਕੀਤੇ ਗਏ ਇਨ੍ਹਾਂ ਖੁਲਾਸਿਆਂ ਤੋਂ ਸਾਫ ਹੈ ਕੀ ਸ਼ਵੇਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਐਸ਼ਵਰਿਆ ਰਾਏ ਬੱਚਨ ਆਪਣੇ ਸਹੁਰੇ ਦੇ ਨਕਸ਼ੇ ਕਦਮ 'ਤੇ ਚੱਲਦੀ ਹੈ।


Tags: Shweta Bachchan Nanda Aishwarya Rai Bachchan Abhishek Bachchan Koffee With Karan Karan Johar

Edited By

Sunita

Sunita is News Editor at Jagbani.