FacebookTwitterg+Mail

ਅਮਿਤਾਭ ਦੇ ਘਰ ਮੁੜ ਖੁਸ਼ੀਆਂ ਨੇ ਦਿੱਤੀ ਦਸਤਕ, ਮਨਾਏ ਲੰਡਨ 'ਚ ਜਸ਼ਨ (ਤਸਵੀਰਾਂ)

shweta bachchan nanda son agastya completes graduation
27 May, 2019 09:45:00 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਦੋਹਤੇ ਤੇ ਉਨ੍ਹਾਂ ਦੀ ਧੀ ਸ਼ਵੇਤਾ ਬੱਚਨ ਨੰਦਾ ਦੇ ਪੁੱਤ ਅਗਸਤਿਆ ਨੰਦਾ ਗ੍ਰੈਜੂਏਟ ਹੋ ਗਏ ਹਨ। ਆਪਣੇ ਪੁੱਤ ਦੇ ਇਸ ਖਾਸ ਪੜਾਅ 'ਤੇ ਸ਼ਵੇਤਾ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗ੍ਰੈਜੂਏਸ਼ਨ ਸੈਰੇਮਨੀ ਦੀਆਂ ਕਈ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸ ਦਈਏ ਕਿ ਅਗਸਤਿਆ ਦੀ ਖੁਸ਼ੀ 'ਚ ਉਸ ਦੀ ਭੈਣ ਨਵਿਆ ਨਵੇਲੀ ਨੰਦਾ ਕਿਵੇਂ ਪਿੱਛੇ ਰਹਿ ਸਕਦੀ ਸੀ। ਇਸ ਲਈ ਨਵਿਆ ਨਵੇਲੀ ਨੰਦਾ ਆਪਣੇ ਭਰਾ ਕੋਲ ਪਹੁੰਚੀ ਸੀ। 

Punjabi Bollywood Tadka
ਦੱਸਣਯੋਗ ਹੈ ਕਿ ਸ਼ਵੇਤਾ ਬੱਚਨ ਨੰਦਾ ਦਾ ਬੇਟਾ ਫਿਲਮਾਂ 'ਚ ਵੀ ਦਿਲਚਸਪੀ ਰੱਖਦਾ ਹੈ। ਉਸ ਨੇ ਇਕ ਸ਼ਾਰਟ ਫਿਲਮ ਵੀ ਬਣਾਈ ਹੈ ਅਤੇ ਇਸ ਨੂੰ ਜਲਦ ਹੀ ਯੂਟਿਊਬ 'ਤੇ ਅਪਲੋਡ ਕਰਨ ਵਾਲਾ ਹੈ। ਇਸ ਫਿਲਮ ਨੂੰ ਉਸ ਨੇ ਡਾਇਰੈਕਟ ਵੀ ਕੀਤਾ ਹੈ ਤੇ ਕਹਾਣੀ ਵੀ ਖੁਦ ਲਿਖੀ ਹੈ। ਅਮਿਤਾਭ ਬੱਚਨ ਅਗਸਤਿਆ ਦੇ ਬਹੁਤ ਕਰੀਬ ਹੈ। ਕਈ ਵਾਰ ਸੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਨੇ ਉਸ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka


Tags: Amitabh BachchanAbhishek BachchanShweta Bachchan NandaAgastyaCompletes GraduationSevenoaksLondon

About The Author

sunita

sunita is content editor at Punjab Kesari