ਮੁੰਬਈ— ਸਟਾਰ ਪਲੱਸ ਦੇ ਸ਼ੋਅ 'ਚੰਦਰਨੰਦਿਨੀ' ਰਾਹੀਂ ਘਰ-ਘਰ 'ਚ ਨੰਦਨੀ ਨਾਂ ਨਾਲ ਪ੍ਰਸਿੱਧ ਹੋਈ ਸ਼ਵੇਤਾ ਬਸੂ ਪ੍ਰਸਾਦ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹ ਮੀਡੀਆ ਸਟੂਡੈਂਟ ਹੈ ਤੇ ਉਸ ਨੇ 11 ਸਾਲ ਦੀ ਉਮਰ ਤੋਂ ਹੀ ਅਭਿਨੇਤਰੀ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਸ਼ਵੇਤਾ ਨੂੰ ਸਭ ਤੋਂ ਵੱਧ ਪ੍ਰਸਿੱਧੀ ਦਿਵਾਈ ਸੀ ਫਿਲਮ 'ਮੱਕੜੀ' ਨੇ। ਇਸ ਫਿਲਮ ਲਈ ਉਸ ਨੂੰ ਰਾਸ਼ਟਰੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਸੀ। ਪਰ ਇਹ ਤਾਂ ਜਗ ਜ਼ਾਹਿਰ ਹੈ ਹੀਰੋਇਨ ਆਪਣੇ ਅਭਿਨੈ ਦੇ ਦਮ 'ਤੇ ਇੰਨਾ ਨਾਂ ਨਹੀਂ ਕਮਾ ਪਾਉਂਦੀ, ਜਿੰਨਾ ਸੈਕਸ ਸਕੈਂਡਲ ਤੇ ਬੋਲਡ ਤਸਵੀਰਾਂ ਨਾਲ ਕਮਾ ਲੈਂਦੀ ਹੈ। ਅਜਿਹਾ ਹੀ ਇਕ ਬੁਰਾ ਸਮਾਂ ਸ਼ਵੇਤਾ ਬਸੂ ਦੀ ਜ਼ਿੰਦਗੀ 'ਚ ਆਇਆ ਸੀ। ਸ਼ਵੇਤਾ ਬਸੂ ਪ੍ਰਸਾਦ ਨੂੰ ਹੈਦਰਾਬਾਦ ਦੇ ਇਕ ਹੋਟਲ ਤੋਂ ਸੈਕਸ ਰੈਕੇਟ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਕੁਝ ਮੀਡੀਆ ਰਿਪੋਰਟਾਂ ਨੇ ਇਸ ਨੂੰ ਸੱਚਾਈ ਕਰਾਰ ਦਿੱਤਾ ਤੇ ਇਕ ਮੀਡੀਆ ਸੰਸਥਾਨ ਨੇ ਤਾਂ ਸ਼ਵੇਤਾ ਦਾ ਕਬੂਲਨਾਮਾ ਵੀ ਛਾਪ ਦਿੱਤਾ ਕਿ ਪੈਸਿਆਂ ਦੀ ਤੰਗੀ ਦੇ ਚਲਦਿਆਂ ਉਹ ਅਜਿਹਾ ਕਰ ਰਹੀ ਹੈ। ਪਰ ਬਾਅਦ 'ਚ ਸ਼ਵੇਤਾ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਤੇ ਦੱਸਿਆ, 'ਮੈਂ ਨਹੀਂ ਪਤਾ ਕਿ ਕਦੋਂ ਉਨ੍ਹਾਂ ਨੇ ਮੈਨੂੰ ਇਹ ਕਹਿੰਦੇ ਸੁਣਿਆ। ਮੈਂ ਵੀ ਇਕ ਮੀਡੀਆ ਸਟੂਡੈਂਟ ਹਾਂ ਤੇ ਇਹ ਕਾਮਨ ਸੈਂਸ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਮੇਰੇ ਨਾਂ ਨਾਲ ਛਾਪੀ ਗਈ ਇਹ ਖਬਰ ਸਰਾਸਰ ਝੂਠ ਸੀ।' ਬਾਲ ਕਲਾਕਾਰ ਦੇ ਰੂਪ 'ਚ ਸ਼ਵੇਤਾ ਨੇ 'ਕਹਾਣੀ ਘਰ ਘਰ ਕੀ' 'ਚ ਪਾਰਵਤੀ ਦੀ ਬੇਟੀ ਸ਼ਰੁਤੀ ਦਾ ਕਿਰਦਾਰ ਨਿਭਾਇਆ ਸੀ। ਉਥੇ 'ਕਰਿਸ਼ਮਾ ਕਾ ਕਰਿਸ਼ਮਾ' ਸ਼ੋਅ 'ਚ ਸ਼ਵੇਤਾ ਨਜ਼ਰ ਆ ਚੁੱਕੀ ਹੈ। ਸਾਲ 2008 'ਚ ਸ਼ਵੇਤਾ ਨੇ ਤੇਲਗੂ ਫਿਲਮਾਂ 'ਚ ਡੈਬਿਊ ਕੀਤਾ। ਵਰੁਣ ਧਵਨ ਤੇ ਆਲੀਆ ਭੱਟ ਨਾਲ ਸ਼ਵੇਤਾ 'ਬਦਰੀਨਾਥ ਕੀ ਦੁਲਹਨੀਆ' 'ਚ ਵਰੁਣ ਧਵਨ ਦੀ ਭਾਬੀ ਦੇ ਕਿਰਦਾਰ 'ਚ ਨਜ਼ਰ ਆਈ ਸੀ। ਸੈਕਸ ਰੈਕੇਟ 'ਚ ਨਾਂ ਆਉਣ ਤੋਂ ਬਾਅਦ ਸ਼ਵੇਤਾ ਕਾਫੀ ਪ੍ਰੇਸ਼ਾਨ ਰਹਿਣ ਲੱਗੀ ਸੀ, ਜਿਸ ਕਾਰਨ ਫਿਲਮਾਂ ਤੇ ਪਰਦੇ ਤੋਂ ਵੀ ਉਸ ਨੇ ਦੂਰੀਆਂ ਬਣਾ ਲਈਆਂ ਸਨ। ਇਸ ਘਟਨਾ ਨਾਲ ਸ਼ਵੇਤਾ ਸਦਮੇ 'ਚ ਪਹੁੰਚ ਗਈ ਸੀ। ਅਜਿਹੇ 'ਚ ਉਸ ਨੂੰ ਸਾਥ ਮਿਲਿਆ ਰੋਹਿਤ ਮਿੱਤਲ ਦਾ, ਜੋ ਉਸ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ। ਰੋਹਿਤ ਨੇ ਉਸ ਨੂੰ ਹਰ ਤਰ੍ਹਾਂ ਨਾਲ ਸੁਪੋਰਟ ਕੀਤੀ। ਬਹੁਤ ਘਟ ਲੋਕ ਜਾਣਦੇ ਹੋਣਗੇ ਕਿ ਸ਼ਵੇਤਾ ਸਾਲ 2014 ਤੋਂ ਫਿਲਮਕਾਰ ਰੋਹਿਤ ਮਿੱਤਲ ਨੂੰ ਡੇਟ ਕਰ ਰਹੀ ਹੈ। ਇਨ੍ਹਾਂ ਦੋਵਾਂ ਦੀ ਪਹਿਲੀ ਮੁਲਾਕਾਤ ਅਨੁਰਾਗ ਕਸ਼ਯਪ ਰਾਹੀਂ ਹੋਈ ਸੀ। ਇਸ ਤੋਂ ਬਾਅਦ ਦੋਵਾਂ 'ਚ ਦੋਸਤੀ ਹੋਈ ਤੇ ਹੁਣ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੀਰੀਅਸ ਹਨ। ਫਿਲਹਾਲ ਸ਼ਵੇਤਾ ਸਟਾਰ ਪਲੱਸ ਦੇ ਸ਼ੋਅ 'ਚੰਦਰਨੰਦਿਨੀ' 'ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਰੋਹਿਤ ਨੇ ਸ਼ਵੇਤਾ ਦਾ ਅਜਿਹੇ ਸਮੇਂ 'ਚ ਸਾਥ ਦਿੱਤਾ, ਜੋ ਉਸ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਸਮਾਂ ਸੀ। ਹੁਣ ਦੋਵੇਂ ਇਕ-ਦੂਜੇ ਨਾਲ ਕਾਫੀ ਖੁਸ਼ ਹਨ। ਸੋਸ਼ਲ ਮੀਡੀਆ 'ਤੇ ਵੀ ਇਕ-ਦੂਜੇ ਨਾਲ ਤਸਵੀਰਾਂ ਪੋਸਟ ਕਰਨਾ ਨਹੀਂ ਭੁੱਲਦੇ। ਅਜਿਹੇ 'ਚ ਫੈਨਜ਼ ਵੀ ਦੋਵਾਂ ਦੇ ਵਿਆਹ ਦਾ ਕਾਫੀ ਇੰਤਜ਼ਾਰ ਕਰ ਰਹੇ ਹਨ।