FacebookTwitterg+Mail

ਬਾਲੀਵੁੱਡ ਦੀ ਇਸ ਮਸ਼ਹੂਰ ਗਾਇਕਾ ਨੇ ਪ੍ਰੇਮੀ ਨਾਲ ਕਰਵਾਇਆ ਪ੍ਰੀ-ਵੇਡਿੰਗ ਫੋਟੋਸ਼ੂਟ (PICS)

shweta pandit pre wedding photoshoot and haldi photos
24 August, 2016 03:21:45 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼ਵੇਤਾ ਪੰਡਿਤ ਨੇ ਪਿਛਲੇ ਮਹੀਨੇ ਮੁੰਬਈ 'ਚ ਆਪਣੇ ਇਟਾਲੀਅਨ ਪ੍ਰੇਮੀ ਈਵਾਨੋ ਫੁੱਕੀ ਨਾਲ ਕੋਰਟ-ਮੈਰਿਜ ਕੀਤੀ ਹੈ। ਵਿਆਹ ਤੋਂ ਬਾਅਦ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ, 'ਅਸੀਂ ਕਾਨੂੰਨੀ ਤੌਰ 'ਤੇ ਵਿਆਹ ਕਰ ਲਿਆ ਹੈ ਅਤੇ ਹੁਣ ਮਹੀਨੇ ਬਾਅਦ ਜੋਧਪੁਰ 'ਚ ਸੈਲੀਬ੍ਰੇਸ਼ਨ ਹੋਵੇਗਾ। ਇਸ ਤੋਂ ਬਾਅਦ ਸ਼ਵੇਤਾ ਅਤੇ ਫੁੱਕੀ ਨੇ ਜੋਧਪੁਰ 'ਚ ਆਪਣਾ ਪ੍ਰੀ-ਵੇਡਿੰਗ ਫੋਟੋਸ਼ੂਟ ਕਰਵਾਇਆ। ਇਸ ਪ੍ਰੀ-ਵੇਡਿੰਗ ਫੋਟੋਸ਼ੂਟ ਅਤੇ ਹਲਦੀ-ਮਹਿੰਦੀ ਸੇਰੇਮਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ਵੇਤਾ-ਈਵਾਨੋ ਦਾ ਵਿਆਹ ਅੱਜ ਹੈ। ਹੁਣ ਉਹ ਈਵਾਨੋ ਨਾਲ ਭਾਰਤੀ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਜਾ ਰਹੇ ਹਨ। ਜੋਧਪੁਰ 'ਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਇਸ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ੁਜ਼ਿਕਰਯੋਗ ਹੈ ਕਿ ਸ਼ਵੇਤਾ ਪੰਡਿਤ ਉਸ ਸਮੇਂ 12 ਸਾਲ ਦੀ ਸੀ, ਜਦੋਂ 500 ਗਾਇਕਾਵਾਂ 'ਚੋਂ ਉਨ੍ਹਾਂ ਨੂੰ ਆਦਿੱਤਯ ਚੋਪੜਾ ਦੀ ਫਿਲਮ 'ਮੁਹੱਬਤੇ' ਲਈ ਚੁਣਿਆ ਗਿਆ ਸੀ। ਫਿਲਮ ਦੇ ਪੰਜ ਗਾਣਿਆ 'ਚ ਉਨ੍ਹਾਂ ਨੇ ਆਵਾਜ਼ ਦਿੱਤੀ ਹੈ। ਇਨ੍ਹਾਂ ਸਾਰੇ ਗੀਤਾਂ 'ਚ ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਗਾਇਕਾਵਾਂ ਨੇ ਆਵਾਜ਼ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਐਲਬਮ 'ਮੈਂ ਜ਼ਿੰਦਗੀ ਹੂੰ', 'ਦਿਲ ਕਿਆ ਕਰੇ', 'ਰਾਜੂ ਚਾਚਾ' ਸਮੇਤ ਕਈ ਗੀਤਾਂ ਨੂੰ ਆਪਣੀ ਦਮਦਾਰ ਆਵਾਜ਼ ਦਿੱਤੀ ਹੈ। ਉਹ ਅਨਿਲ ਕਪੂਰ ਦੇ ਟੀ.ਵੀ. ਸ਼ੋਅ '24' 'ਚ ਵੀ ਬਤੌਰ ਅਦਾਕਾਰਾ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ 'ਡੇਵਿਡ' ਅਤੇ 'ਬਰਖਾ' 'ਚ ਕੰਮ ਕਰ ਚੁੱਕੇ ਹਨ।


Tags: ਸ਼ਵੇਤਾਪ੍ਰੀ ਵੇਡਿੰਗਫੋਟੋਸ਼ੂਟshwetapre weddingphotoshoot