FacebookTwitterg+Mail

ਬੇਟੇ ਰੇਆਂਸ਼ ਨਾਲ ਮਸਤੀ ਕਰਦੀ ਨਜ਼ਰ ਆਈ ਸ਼ਵੇਤਾ ਤਿਵਾਰੀ

shweta tiwari
21 October, 2017 04:50:33 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਨੂੰ ਆਨ ਸਕ੍ਰੀਨ ਪ੍ਰਸ਼ੰਸਕ ਇਕ ਬਿਹਤਰੀਨ ਮਾਂ ਦੇ ਕਿਰਦਾਰ 'ਚ ਦੇਖ ਚੁੱਕੇ ਹਨ। ਉਸ ਤੋਂ ਵੀ ਜ਼ਿਆਦਾ ਉਹ ਅਸਲ ਜ਼ਿੰਦਗੀ 'ਚ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਸ਼ਵੇਤਾ ਇਨ੍ਹੀਂ ਦਿਨੀਂ ਆਪਣੇ ਬੇਟੇ ਦੇ ਨਾਲ ਕਾਫੀ ਸਮਾਂ ਬਤੀਤ ਕਰ ਰਹੀ ਹੈ। ਹਾਲ ਹੀ 'ਚ ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬੇਟੇ ਰੇਆਂਸ਼ ਨਾਲ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਬੇਟੇ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਦੋਵੇਂ ਕਾਫੀ ਕਿਊਟ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਤੁਸੀਂ ਰੇਆਂਸ਼ ਦੀਆਂ ਕਈ ਤਸਵੀਰਾਂ ਪਲਕ ਨਾਲ ਵੀ ਦੇਖ ਚੁੱਕੇ ਹੋ।
ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ ਹੈ ''Morning sunshine''। ਇਸ ਤੋਂ ਇਲਾਵਾ ਪਹਿਲਾਂ ਵੀ ਸ਼ਵੇਤਾ ਨੇ ਰੇਆਂਸ਼ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸੀ। ਉਸਨੇ ਤਿੰਨ ਸਾਲ ਪਹਿਲਾਂ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਸੀ। ਇਹ ਦੋਵਾਂ ਦਾ ਪਹਿਲਾ ਬੱਚਾ ਹੈ। ਇਸ ਤੋਂ ਪਹਿਲਾਂ ਸ਼ਵੇਤਾ ਨੇ ਰਾਜਾ ਚੋਧਰੀ ਨਾਲ ਵਿਆਹ ਕੀਤਾ ਸੀ। ਜਿਨ੍ਹਾ 'ਚੋਂ ਉਸਦੀ ਇਕ ਬੇਟੀ ਪਲਕ ਹੈ।ਪਲਕ ਆਪਣੀ ਤਸਵੀਰਾਂ ਕਰਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹਿੰਦੀ ਹੈ।


Tags: Shweta Tiwari Reyansh Abhinav Kohli Instagram Cute TV Actress