FacebookTwitterg+Mail

ਵੈਸ਼ਨੋਦੇਵੀ 'ਚ ਮਨਾਇਆ ਸ਼ਵੇਤਾ ਤਿਵਾਰੀ ਨੇ ਬੇਟੇ ਦਾ ਪਹਿਲਾਂ ਜਨਮਦਿਨ, ਸ਼ੋਅਰ ਕੀਤੀਆਂ ਤਸਵੀਰਾਂ

shweta tiwari
08 December, 2017 11:29:22 AM

ਮੁੰਬਈ(ਬਿਊਰੋ)— ਟੀ. ਵੀ. ਅਭਿਨੇਤਰੀ ਸ਼ਵੇਤਾ ਤਿਵਾਰੀ ਨੇ ਹਾਲ ਹੀ 'ਚ ਆਪਣੇ ਛੋਟੇ ਬੇਟੇ ਪ੍ਰਸ਼ੰਸਕਾਂ ਨਾਲ ਆਪਣੇ ਬੇਟੇ ਰੇਯਾਂਸ਼ ਕੋਹਲੀ ਦਾ ਪਹਿਲਾਂ ਜਨਮਦਿਨ ਮਾਤਾ ਵੈਸ਼ਨੋਦੇਵੀ ਦੇ ਦਰਬਾਰ ਕਟਰਾ 'ਚ ਸੈਲੀਬ੍ਰੇਟ ਕੀਤਾ। ਇਸ ਦੌਰਾਨ ਉਸ ਨਾਲ 17 ਸਾਲਾ ਦੀ ਬੇਟੀ ਪਲਕ ਵੀ ਨਜ਼ਰ ਆਈ ਸੀ। ਸ਼ਵੇਤਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਵੈਸ਼ਨੋ ਦੇਵੀ ਟਰਿਪ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਦੋਵੇਂ ਬੱਚਿਆਂ ਨਾਲ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

27 ਨਵੰਬਰ ਨੂੰ ਰੇਯਾਂਸ਼ ਕੋਹਲੀ ਇਕ ਸਾਲ ਦਾ ਹੋ ਗਿਆ। ਇਸ ਖਾਸ ਮੌਕੇ 'ਤੇ ਸ਼ਵੇਤਾ ਨੇ ਬੇਟੇ ਨਾਲ ਆਪਣੀ ਇਕ ਤਸਵੀਰ ਪੋਸਟ ਕੀਤੀ ਸੀ ਤੇ ਉਸ ਨੂੰ ਬਰਥਡੇ ਵਿਸ਼ ਕਰਦੇ ਹੋਏ ਲਿਖਿਆ, ''ਮੇਰੀ ਜ਼ਿੰਦਗੀ ਤੇਰੇ ਬਿਨਾਂ ਪੂਰੀ ਨਹੀਂ ਹੈ।''

Punjabi Bollywood Tadka

ਸ਼ਵੇਤਾ ਦਾ ਇਮੋਸ਼ਨਲ ਮੈਸੇਜ, ''Reyansh, my life felt absolutely idyllic and complete until you came along. Because it was only after you that I realised how much I craved you and how much my life craved you. I've always found it amusing how such a small baby can fill out such enormous places in a family's household. You've become our life Reyansh।''

Punjabi Bollywood Tadka
ਦੱਸਣਯੋਗ ਹੈ ਕਿ ਪਲਕ ਸ਼ਵੇਤਾ ਤਿਵਾਰੀ ਤੇ ਉਸ ਦੇ ਸਾਬਕਾ ਪਤੀ ਰਾਜਾ ਚੌਧਰੀ ਦੀ ਬੇਟੀ ਹੈ। ਸ਼ਵੇਤਾ ਤੇ ਰਾਜਾ ਦਾ ਵਿਆਹ ਸਾਲ 1998 'ਚ ਹੋਇਆ ਸੀ ਤੇ ਸਾਲ 2007 'ਚ ਉਹ ਵੱਖਰੇ ਹੋ ਗਏ ਸਨ। ਇਸ ਤੋਂ ਬਾਅਦ ਉਸ ਨੇ ਐਕਟਰ ਤੇ ਬਿਜ਼ਨੈੱਸਮੈਨ ਅਭਿਨਵ ਕੋਹਲੀ ਨਾਲ ਸਾਲ 2013 'ਚ ਵਿਆਹ ਕਰਵਾਇਆ ਤੇ ਹੁਣ ਉਸ ਦਾ ਇਕ ਬੇਟਾ ਹੈ।

Punjabi Bollywood Tadka


Tags: Shweta TiwariVaishno Devi Reyansh KohliInstagramTV Celebrityਸ਼ਵੇਤਾ ਤਿਵਾਰੀਰੇਯਾਂਸ਼ ਕੋਹਲੀਇੰਸਟਾਗ੍ਰਾਮ