FacebookTwitterg+Mail

ਟਰੋਲਸ ਨੂੰ ਕਰਾਰਾ ਜਵਾਬ ਦੇਣ 'ਤੇ ਸ਼ਵੇਤਾ ਤਿਵਾਰੀ ਦੇ ਦੂਜੇ ਪਤੀ ਨੇ ਧੀ ਨੂੰ ਦਿੱਤੀ ਹੱਲਾ-ਸ਼ੇਰੀ

shweta tiwari
27 April, 2018 02:55:31 PM

ਮੁੰਬਈ (ਬਿਊਰੋ)— ਸ਼ਵੇਤਾ ਤਿਵਾਰੀ ਦੀ 17 ਸਾਲ ਦੀ ਧੀ ਪਲਕ ਨੂੰ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ। ਉਨ੍ਹਾਂ ਨੇ ਇੰਸਟਾਗਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਲੋਕਾਂ ਨੇ ਕੁਮੈਂਟ ਬਾਕਸ 'ਚ ਲਿਖਿਆ ਕਿ ਉਨ੍ਹਾਂ ਨੇ ਲਿਪ ਸਰਜ਼ਰੀ ਕਰਵਾਈ ਹੈ। ਇਸ 'ਤੇ ਖੁਦ ਪਲਕ ਨੇ ਜਵਾਬ ਦਿੰਦੇ ਹੋਏ ਲਿਖਿਆ ਸੀ ਕਿ ਉਹ ਹੁਣ 17 ਸਾਲ ਦੀ ਹੈ ਅਤੇ ਉਹ ਦੁਨੀਆ ਲਈ ਖੁਦ ਨੂੰ ਬਦਲਣ 'ਚ ਭਰੋਸਾ ਨਹੀਂ ਰੱਖਦੀ। ਹੁਣ ਇਸ ਮਾਮਲੇ 'ਚ ਪਲਕ ਦੇ ਦੂੱਜੇ ਪਿਤਾ ਅਭਿਨਵ ਕੋਹਲੀ ਦਾ ਸਟੇਟਮੈਂਟ ਸਾਹਮਣੇ ਆਇਆ ਹੈ।

Punjabi Bollywood Tadka
ਅਭਿਨਵ ਨੇ ਕੀਤਾ ਪਲਕ ਨੂੰ ਸਪੋਰਟ ਅਤੇ ਦਿੱਤੀ ਹੱਲਾ-ਸ਼ੇਰੀ...
ਗੱਲਬਾਤ ਦੌਰਾਨ ਅਭਿਨਵ ਨੇ ਕਿਹਾ,''ਮੈਂ ਹਮੇਸ਼ਾ ਆਪਣੀ ਧੀ ਨਾਲ ਹਾਂ। ਮਜ਼ਬੂਤੀ ਨਾਲ ਉਸ ਦੇ ਨਾਲ ਖੜ੍ਹਾ ਹਾਂ। ਪਲਕ ਬਹੁਤ ਸਮਾਰਟ ਹੈ ਅਤੇ ਜ਼ਰੂਰਤ ਪੈਣ 'ਤੇ ਕਰਾਰਾ ਜਵਾਬ ਦੇਣਾ ਵੀ ਜਾਣਦੀ ਹੈ। ਉਂਝ ਉਹ ਬਹੁਤ ਸ਼ਾਂਤ ਹੈ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਟਰੋਲਰਸ ਨੂੰ ਜਵਾਬ ਦਿੱਤਾ, ਮੈਂ ਉਸ ਦੇ ਲਈ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦਾ ਹਾਂ। ਅੱਜਕਲ੍ਹ ਟਰੋਲਿੰਗ ਬਹੁਤ ਜ਼ਿਆਦਾ ਹੋ ਰਹੀ ਹੈ।  ਲੋਕਾਂ ਨੇ ਬੇਵਜ੍ਹਾ ਮੇਰੀ ਧੀ ਨੂੰ ਟਰੋਲ ਕੀਤਾ। ਸਟਾਰ ਕਿਡਸ ਲਈ ਇਹ ਬਹੁਤ ਜਰੂਰੀ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਸਥਿਤੀਆਂ ਨੂੰ ਹੈਂਡਲ ਕਰਨਾ ਆਉਣਾ ਚਾਹੀਦਾ ਹੈ। ਫਿਰ ਚਾਹੇ ਉਹ ਲੜਕਾ ਹੋਵੇ ਜਾਂ ਲੜਕੀ।
Punjabi Bollywood Tadka
ਅਭਿਨਵ ਨੇ ਅੱਗੇ ਕਿਹਾ,''ਪਲਕ ਬਹੁਤ ਬਹਾਦੁਰ ਧੀ ਹੈ। ਉਸ ਨੇ ਪੂਰੀ ਸਥਿਤੀ ਨੂੰ ਬਹੁਤ ਹੀ ਸਾਵਧਾਨੀ ਅਤੇ ਸਮਾਰਟ ਤਰੀਕੇ ਨਾਲ ਹੈਂਡਲ ਕੀਤਾ।'' ਇਸ ਦੇ ਨਾਲ ਹੀ ਅਭਿਨਵ ਨੇ ਪਲਕ ਦੇ ਗਲੈਮਰ ਇੰਡਸਟਰੀ 'ਚ ਐਂਟਰੀ ਕਰਨ ਦੇ ਡਿਸੀਜ਼ਨ ਬਾਰੇ ਕਿਹਾ, ਕਈ ਸਾਲਾਂ ਤੋਂ ਉਹ ਲਾਈਮਲਾਈਟ 'ਚ ਨਹੀਂ ਸੀ। ਇਸ ਲਈ ਲੋਕਾਂ ਨੇ ਉਸ ਦੇ ਬਾਰੇ 'ਚ ਕੁਝ ਨਾ ਕਿਹਾ। ਹੁਣ ਉਹ ਪਬਲਿਕ ਲਾਈਟ 'ਚ ਆ ਗਈ ਹੈ, ਇਸ ਲਈ ਲੋਕ ਉਸ ਦੇ ਬਾਰੇ 'ਚ ਗੱਲ ਕਰਨ, ਕੁਮੈਂਟ ਕਰਨ ਅਤੇ ਕਾਂਪਲੀਮੈਂਟ ਦੇਣ ਲਈ ਤਿਆਰ ਹਨ।
Punjabi Bollywood Tadka

ਉਸ ਦੇ ਬਾਰੇ 'ਚ ਨਿਗੈਟਿਵ ਗੱਲਾਂ ਵੀ ਕਰ ਰਹੇ ਹਨ ਪਰ ਇਹ ਜ਼ਿੰਦਗੀ ਹੈ, ਜੋ ਖੁਦ ਪਲਕ ਅਤੇ ਅਸੀਂ ਉਨ੍ਹਾਂ ਲਈ ਚੁਣੀ ਹੈ। ਸ਼ਵੇਤਾ ਨੇ ਵੀ ਕਈ ਸਾਲਾਂ ਤੱਕ ਇਸੇ ਤਰ੍ਹਾਂ ਦੀ ਜ਼ਿੰਦਗੀ ਬਿਤਾਈ ਹੈ। ਇਹ ਪ੍ਰੋਫੈਸ਼ਨਲ ਅਜਿਹਾ ਹੈ ਕਿ ਜਿੱਥੇ ਲੋਕ ਤੁਹਾਡੇ ਬਾਰੇ ਗਲਤ ਗੱਲਾਂ ਕਰ ਰਹੇ ਹਨ ਪਰ ਤੁਹਾਨੂੰ ਆਪਣੇ ਹਿਸਾਬ ਨਾਲ ਚੱਲਣਾ ਹੈ। ਅਜਿਹਾ ਕੋਈ ਨਾ ਕੋਈ ਜਰੂਰ ਹੋਵੇਗਾ, ਜਿਸ ਨੂੰ ਤੁਹਾਡੇ ਬਾਰੇ ਕੁਝ ਗੱਲਾਂ ਚੰਗੀਆਂ ਨਾ ਲੱਗਣ।''
Punjabi Bollywood Tadka
ਪਲਕ ਸ਼ਵੇਤਾ ਤ੍ਰਿਪਾਠੀ ਦੇ ਪਹਿਲੇ ਪਤੀ ਰਾਜਾ ਚੌਧਰੀ ਦੀ ਧੀ ਹੈ। 2012 'ਚ ਸ਼ਵੇਤਾ ਦਾ ਰਾਜਾ ਤੋਂ ਤਲਾਕ ਹੋ ਗਿਆ ਅਤੇ 2013 'ਚ ਉਨ੍ਹਾਂ ਨੇ ਐਕਟਰ ਅਭਿਨਵ ਕੋਹਲੀ ਨਾਲ ਦੂਜਾ ਵਿਆਹ ਕੀਤਾ। ਅਭਿਨਵ ਅਤੇ ਸ਼ਵੇਤਾ ਦਾ ਇਕ ਪੁੱਤਰ ਹੈ, ਜਿਸ ਦਾ ਨਾਮ ਉਨ੍ਹਾਂ ਨੇ ਰੇਯਾਂਸ਼ ਰੱਖਿਆ ਹੈ।


Tags: Shweta TiwariAbhinav KohliPalak ChaudharyRaja Chaudhary

Edited By

Manju

Manju is News Editor at Jagbani.