FacebookTwitterg+Mail

'ਕਸੌਟੀ ਜ਼ਿੰਦਗੀ ਕੀ-2' ਦੇ ਟੀਜ਼ਰ 'ਤੇ ਸ਼ਵੇਤਾ-ਉਰਵਸ਼ੀ ਸਮੇਤ ਇਨ੍ਹਾਂ ਸਟਾਰਜ਼ ਨੇ ਦਿੱਤਾ ਰਿਐਕਸ਼ਨ

shweta tiwari reaction on kasauti zindagi kay 2
24 July, 2018 11:11:21 AM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਕਸੌਟੀ ਜ਼ਿੰਦਗੀ ਕੀ-2' ਕਰੀਬ ਇਕ ਦਹਾਕੇ ਬਾਅਦ ਫਿਰ ਤੋਂ ਦਰਸ਼ਕਾਂ ਵਿਚਕਾਰ ਹੋਵੇਗਾ ਪਰ ਇਸ ਵਾਰ ਸਟਾਰ ਕਾਸਟ ਪੂਰੀ ਤਰ੍ਹਾਂ ਬਦਲੀ ਨਜ਼ਰ ਆਵੇਗੀ। ਇਸ ਮੋਸਟ ਅਵੇਟਿਡ ਸੀਰੀਅਲ ਦਾ ਪ੍ਰੋਮੋ ਲਾਂਚ ਕਰ ਦਿੱਤਾ ਗਿਆ ਹੈ। ਪ੍ਰੋਮੋ ਲਈ ਏਕਤਾ ਕਪੂਰ ਨੂੰ ਵਧਾਈ ਮਿਲਣੀ ਸ਼ੁਰੂ ਵੀ ਹੋ ਗਈ ਹੈ ਪਰ ਇਸ ਨਵੇਂ ਪ੍ਰੋਮੋ ਨੂੰ ਦੇਖ ਕੇ 'ਕਸੌਟੀ ਜ਼ਿੰਦਗੀ ਕੀ' ਦੀ 'ਪ੍ਰੇਰਣਾ' ਦਾ ਕਿਰਦਾਰ ਨਿਭਾਅ ਚੁੱਕੀ ਸ਼ਵੇਤਾ ਤਿਵਾਰੀ ਦਾ ਰਿਐਕਸ਼ਨ ਵੀ ਸਾਹਮਣੇ ਆ ਗਿਆ ਹੈ।

ਸ਼ਵੇਤਾ ਨੇ ਪ੍ਰੋਮੋ ਆਉਂਦੇ ਹੀ ਏਕਤਾ ਕਪੂਰ ਨੂੰ ਵਧਾਈ ਦਿੱਤੀ ਅਤੇ ਲਿਖਿਆ, ''ਏਕਤਾ ਨਵੇਂ ਸ਼ੋਅ ਲਈ ਵਧਾਈ, ਪ੍ਰੋਮੋ ਅਮੇਜ਼ਿੰਗ ਹੈ।'' ਇਸ ਟੀਜ਼ਰ ਨੂੰ ਲੈ ਕੇ ਸ਼ਵੇਤਾ ਤੋਂ ਇਲਾਵਾ ਉਰਵਸ਼ੀ, ਰੌਨਿਤ, ਮੌਨੀ ਸਮੇਤ ਕਈ ਸਟਾਰਜ਼ ਨੇ ਏਕਤਾ ਨੂੰ ਵਧਾਈਆਂ ਦਿੱਤੀਆਂ ਹਨ।

Punjabi Bollywood Tadka


ਦੱਸ ਦੇਈਏ ਕਿ ਇਸ ਨਵੇਂ ਸ਼ੋਅ 'ਚ 'ਪ੍ਰੇਰਣਾ' ਦਾ ਕਿਰਦਾਰ ਏਰਿਕਾ ਫਰਨਾਂਡੀਜ਼ ਨਿਭਾਅ ਰਹੀ ਹੈ। ਉੱਥੇ ਖਬਰਾਂ ਆਈਆਂ ਸਨ ਕਿ 'ਕਮੋਲਿਕਾ' ਦੇ ਕਿਰਦਾਰ ਲਈ ਹਿਨਾ ਖਾਨ ਨੂੰ ਆਫਰ ਦਿੱਤਾ ਗਿਆ ਸੀ ਪਰ 'ਕਮੋਲਿਕਾ' ਦਾ ਕਿਰਦਾਰ ਕੌਣ ਨਿਭਾਵੇਗਾ, ਇਹ ਵੀ ਫਾਈਨਲ ਨਹੀਂ ਹੋਇਆ ਹੈ।

Punjabi Bollywood Tadka

ਹਾਲ ਹੀ 'ਚ ਇਸ ਦੀ ਪੁਸ਼ਟੀ ਹੋਈ ਹੈ ਕਿ 'ਕਸੌਟੀ ਜ਼ਿੰਦਗੀ ਕੀ 2' 'ਚ ਅਨੁਰਾਗ ਬਾਸੂ ਦਾ ਕਿਰਦਾਰ ਕੌਣ ਨਿਭਾਵੇਗਾ। ਹੁਣ ਤੈਅ ਹੋ ਗਿਆ ਹੈ ਕਿ ਪਾਰਥ ਸਾਮਥਾਨ ਇਹ ਰੋਲ ਨਿਭਾਉਣਗੇ।

Punjabi Bollywood Tadka

ਏਕਤਾ ਕਪੂਰ ਨੇ ਇਸ ਦੀ ਵੀ ਲਗਭਗ ਪੁਸ਼ਟੀ ਕਰ ਦਿੱਤੀ ਹੈ। ਨਿਰਮਾਤਾ ਏਕਤਾ ਕਪੂਰ ਨੇ ਵੀ ਇਕ ਟਵੀਟ 'ਚ ਲਿਖਿਆ ਹੈ, ''24 ਦੇ ਲੀਡ ਅਨੁਰਾਗ ਦੇ ਕਿਰਦਾਰ ਨੂੰ 30 ਤੋਂ ਜ਼ਿਆਦਾ ਦਾ ਐਕਟਰ ਨਹੀਂ ਨਿਭਾਅ ਸਕਦਾ।''


Tags: Kasauti Zindagi Kay 2 PromoShweta TiwariReactionErica Fernandes Parth Samthaan Ekta Kapoor

Edited By

Chanda Verma

Chanda Verma is News Editor at Jagbani.