ਮੁੰਬਈ— ਟੀ. ਵੀ. ਦੀ ਮਸ਼ਹੂਰ ਅਭਿਨੇਤਰੀ ਸ਼ਵੇਤਾ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋਵਾਂ ਬੱਚਿਆਂ ਦੀ ਇਕ ਕਿਊਟ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਸ਼ਵੇਤਾ ਤਿਵਾਰੀ ਨੇ ਅਭਿਨਵ ਕੋਹਲੀ ਨਾਲ ਵਿਆਹ ਤੋਂ ਬਾਅਦ ਬੇਟੇ ਰੇਆਂਸ਼ ਨੂੰ ਜਨਮ ਦਿੱਤਾ ਹੈ।
ਪਿਛਲੇ ਸਾਲ ਉਹ ਮਾਂ ਬਣੀ ਸੀ। ਹਾਲਾਂਕਿ ਸ਼ਵੇਤਾ ਦੀ ਪਹਿਲਾਂ ਹੀ ਇਕ ਬੇਟੀ ਹੈ, ਜਿਸ ਦਾ ਨਾਂ ਹੈ ਪਲਕ। ਦੱਸਣਯੋਗ ਹੈ ਕਿ ਪਲਕ ਉਸ ਦੇ ਪਹਿਲੇ ਵਿਆਹ ਤੋਂ ਹੋਈ ਬੇਟੀ ਹੈ। ਸ਼ਵੇਤਾ ਦਾ ਪਹਿਲਾ ਵਿਆਹ ਰਾਜਾ ਚੌਧਰੀ ਨਾਲ ਹੋਇਆ ਸੀ।
ਇਸ ਤਸਵੀਰ 'ਚ ਪਲਕ ਨਾਲ ਰੇਆਂਸ਼ ਦਿਖਾਈ ਦੇ ਰਿਹਾ ਹੈ। ਦੋਵੇਂ ਇਕੱਠੇ ਕਿਊਟ ਲੱਗ ਰਹੇ ਹਨ। ਤਸਵੀਰ ਦੀ ਕੈਪਸ਼ਨ 'ਚ ਸ਼ਵੇਤਾ ਨੇ ਲਿਖਿਆ, 'ਮਾਈ ਏਂਜਲਸ'।