ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਵੇਤਾ ਤ੍ਰਿਪਾਠੀ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਸ਼ਵੇਤਾ ਨੇ ਆਪਣੇ ਰੈਪਰ ਬੁਆਏਫਰੈਂਡ ਚੇਤੰਨ ਸ਼ਰਮਾ ਨਾਲ ਵਿਆਹ ਕੀਤਾ ਹੈ। ਦੋਵਾਂ ਦੇ ਵਿਆਹ ਦਾ ਪ੍ਰੋਗਰਾਮ ਗੋਆ 'ਚ ਆਯੋਜਿਤ ਕੀਤਾ ਗਿਆ। ਸ਼ਵੇਤਾ ਦਾ ਬ੍ਰਾਈਡਲ ਲੁੱਕ ਕਾਫੀ ਇੰਪ੍ਰੈਸਿਵ ਲੱਗ ਰਿਹਾ ਹੈ।
ਸ਼ਨੀਵਾਰ ਨੂੰ ਪੂਲ ਅਤੇ ਪਜਾਮਾ ਪਾਰਟੀ ਰੱਖੀ ਗਈ ਹੈ। ਸ਼ਵੇਤਾ ਦੇ ਵਿਆਹ ਲਈ ਉਨ੍ਹਾਂ ਦਾ ਆਉਟਫਿੱਟ 'ਪਾਪਾ ਡੋਂਟ ਪ੍ਰੀਚ' ਨੇ ਡਿਜ਼ਾਇਨ ਕੀਤਾ ਸੀ।
ਸ਼ਵੇਤਾ ਨੇ ਆਪਣੇ ਖਾਸ ਦਿਨ ਲਈ ਡਾਰਕ ਪਿੰਕ ਲਹਿੰਗਾ, ਗੋਲਡਨ ਬਲਾਊਜ ਅਤੇ ਸੀ ਗ੍ਰੀਨ ਦੁੱਪਟਾ ਕੈਰੀ ਕੀਤਾ ਹੋਇਆ ਸੀ।
ਦੱਸ ਦੇਈਏ ਕਿ ਵੀਰਵਾਰ ਨੂੰ ਮੁੰਬਈ 'ਚ ਸ਼ਵੇਤਾ ਅਤੇ ਚੇਤੰਨ ਦੀ ਰਿੰਗ ਸੈਰੇਮਨੀ ਹੋਈ ਸੀ।