FacebookTwitterg+Mail

'ਮਿਰਜ਼ਾਪੁਰ' 'ਚ ਸ਼ਵੇਤਾ ਨੂੰ ਅਸ਼ਲੀਲ ਸੀਨਜ਼ ਨੇ ਦਿੱਤਾ ਇਹ ਮੁਕਾਮ

shweta tripathi
10 November, 2018 05:21:41 PM

ਮੁੰਬਈ (ਬਿਊਰੋ)— ਬੋਲਡ ਲੀਗ 'ਚ ਸ਼ਾਮਲ ਹੁੰਦੇ ਹੀ ਅਭਿਨੇਤਰੀ ਸ਼ਵੇਤਾ ਤ੍ਰਿਪਾਠੀ ਅਮੇਜ਼ਨ ਪ੍ਰਾਈਮ ਵੀਡੀਓ ਓਰੀਜਨਲ ਦੀ ਅਗਲੀ ਸੀਰੀਜ਼ 'ਮਿਰਜ਼ਾਪੁਰ' 'ਚ ਆਪਣੀ ਧਮਾਕੇਦਾਰ ਐਂਟਰੀ ਸੀਨਜ਼ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਲਈ ਤਿਆਰ ਹਨ। ਸੀਰੀਜ਼ 'ਚ ਸ਼ਵੇਤਾ ਦੀ ਐਂਟਰੀ ਇਕ ਅਸ਼ਲੀਲ ਸੀਨ ਨਾਲ ਹੋਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਸ਼ਵੇਤਾ ਸਕ੍ਰੀਨ 'ਤੇ ਇਸ ਤਰ੍ਹਾਂ ਦੇ ਬੋਲਡ ਅੰਦਾਜ਼ 'ਚ ਨਜ਼ਰ ਆਵੇਗੀ। ਪੂਰਵਾਂਚਲ 'ਚ ਫਿਲਮਾਈ ਗਈ ਅਮੇਜ਼ਨ ਪ੍ਰਾਈਮ ਵੀਡੀਓ ਅਤੇ ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਦੀ ਅਗਲੀ ਸੀਰੀਜ਼ 'ਮਿਰਜ਼ਾਪੁਰ' ਦਾ ਇਸ ਖੇਤਰ ਨਾਲ ਅਸਲ ਜ਼ਿੰਦਗੀ 'ਚ ਕੁਨੈਕਸ਼ਨ ਹੈ।

ਸ਼ਵੇਤਾ ਤ੍ਰਿਪਾਠੀ ਇਸ ਤਰ੍ਹਾਂ ਦੇ ਹੌਟ ਅਤੇ ਬੋਲਡ ਸੀਨ ਨਾਲ ਸਵਰਾ ਭਾਸਕਰ, ਕਿਆਰਾ ਅਡਵਾਨੀ ਅਤੇ ਨੇਹਾ ਧੂਪੀਆ ਦੀ ਟੋਲੀ 'ਚ ਸ਼ਾਮਲ ਹੋ ਚੁੱਕੀ ਹੈ। ਸੀਨ ਬਾਰੇ ਖੁਲਾਸਾ ਕਰਦੇ ਹੋਏ ਸੂਤਰਾਂ ਨੇ ਦੱਸਿਆ, ''ਅਸ਼ਲੀਲ ਸੀਨ ਇਸ ਸੀਰੀਜ਼ 'ਚ ਸ਼ਵੇਤਾ ਦੀ ਐਂਟਰੀ ਨੂੰ ਨਿਸ਼ਾਨਦੇਹੀ ਕਰਦਾ ਹੈ। ਇਹ ਪਹਿਲੇ ਐਪੀਸੋਡ ਦਾ ਹਿੱਸਾ ਹੈ ਜਿੱਥੇ ਸ਼ਵੇਤਾ ਲਾਇਬਰੇਰੀ 'ਚ ਇਕ ਕਿਤਾਬ ਪੜ੍ਹ ਰਹੀ ਹੈ। ਅਸਲ 'ਚ ਉੱਥੇ ਹੀ ਸੀਰੀਜ਼ ਦੀ ਬੈਕਗਰਾਊਂਡ 'ਚ ਸਵਿਤਾ ਭਾਬੀ ਦੀ ਆਵਾਜ਼ ਸੁਣਾਈ ਦੇਵੇਗੀ ਜੋ ਇਸ ਪੂਰੇ ਸੀਨ ਨੂੰ ਹੋਰ ਸ਼ਾਨਦਾਰ ਬਣਾਏਗੀ। ਸ਼ਵੇਤਾ ਨੇ ਨਿਰਦੇਸ਼ਕ ਦੀ ਦ੍ਰਿਸ਼ਟੀ ਨੂੰ ਸਾਂਝਾ ਕਰਦੇ ਹੋਏ ਬਿਨਾਂ ਝਿਜਕ ਦੇ ਇਕ ਹੀ ਟੇਕ 'ਚ ਇਸ ਸੀਕਵੈਂਸ ਨੂੰ ਨਿਭਾ ਦਿੱਤਾ ਸੀ''।

'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਵਿਕ੍ਰਾਂਤ ਮੈਸੀ, ਦਿਵਯੇਂਦੂ ਸ਼ਰਮਾ, ਕੁਲਭੂਸ਼ਨ, ਸ਼ਵੇਤਾ ਤ੍ਰਿਪਾਠੀ, ਸ਼੍ਰੇਆ ਪਿਲਗਾਂਵਕਰ, ਰਸਿਕਾ ਦੁਗਲ, ਹਰਸ਼ਿਤਾ ਗੌਰ ਅਤੇ ਅਮਿਤ ਸਿਆਲ ਵਰਗੇ ਦਮਦਾਰ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।


Tags: Mirzapur Pankaj Tripathi Ali Fazal Shweta Tripathi Rasika Dugal Web Series

About The Author

Kapil Kumar

Kapil Kumar is content editor at Punjab Kesari