FacebookTwitterg+Mail

ਮਸ਼ਹੂਰ ਅਭਿਨੇਤਰੀ ਸ਼ਿਆਮਾ ਦਾ ਦਿਹਾਂਤ, ਕਈ ਹਿੱਟ ਫਿਲਮਾਂ 'ਚ ਕੀਤਾ ਸੀ ਕੰਮ

shyama
14 November, 2017 06:13:03 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਆਮਾ ਦਾ ਮੰਗਲਵਾਰ ਨੂੰ ਮੁੰਬਈ 'ਚ ਦਿਹਾਂਤ ਹੋ ਗਿਆ। ਸ਼ਿਆਮਾ 82 ਸਾਲ ਦੀ ਸੀ। ਸ਼ਿਆਮਾ ਨੇ 1960 'ਚ ਰਿਲੀਜ਼ ਹੋਈ 'ਬਰਸਾਤ ਕੀ ਰਾਤ' ਅਤੇ 'ਆਰ ਪਾਰ' ਵਰਗੀਆਂ ਫਿਲਮਾਂ 'ਚ ਬਿਹਰਤੀਨ ਅਦਾਕਾਰੀ ਨਾਲ ਨਜ਼ਰ ਆ ਚੁੱਕੀ ਸੀ। ਉਨ੍ਹਾਂ ਫਿਲਮ 'ਸਾਵਨ ਭਾਦੋ' ਅਤੇ ਦਿਲ ਦਿਯਾ ਦਰਦ ਲਿਆ' 'ਚ ਕੰਮ ਕੀਤਾ ਸੀ।
ਸ਼ਿਆਮਾ ਦਾ ਅਸਲ ਨਾਂ ਖਸ਼ਰੀਦ ਅਖਤਰ ਸੀ। ਨਿਰਦੇਸ਼ਕ ਵਿਜੇ ਭੱਟ ਨੇ ਉਸਨੂੰ ਸ਼ਿਆਮਾ ਨਾਂ ਦਿੱਤਾ ਸੀ। ਸ਼ਿਆਮਾ ਨੇ 45 ਸਾਲ ਦੀ ਉਮਰ 'ਚ ਕਰੀਬ 175 ਫਿਲਮਾਂ 'ਚ ਕੰਮ ਕੀਤਾ ਸੀ। ਸ਼ਿਆਮਾ ਨੂੰ ਫਿਲਮ 'ਮਿਲਨ' 'ਚ ਕੰਮ ਕਰਨ ਲਈ ਫਿਲਮਫੇਅਰ ਐਵਾਰਡ 'ਚ ਬੈਸਟ ਸਪੋਟਿੰਗ ਦਾ ਐਵਾਰਡ ਵੀ ਮਿਲਿਆ ਸੀ।
ਸ਼ਿਆਮਾ ਨੇ ਸਿਨੇਮੈਟੋਗ੍ਰਾਫਰ ਫਲੀ ਮਿਸਤਰੀ ਨਾਲ 1953 'ਚ ਵਿਆਹ ਕੀਤਾ ਸੀ। ਸ਼ਿਆਮਾ ਦੇ ਦੋ ਬੇਟੇ ਅਤੇ ਇਕ ਬੇਟੀ ਹੈ। ਸ਼ਿਆਮਾ ਦੇ ਪਤੀ ਦਾ ਦਿਹਾਂਤ 1979 'ਚ ਹੋ ਗਿਆ ਸੀ। ਸ਼ਿਆਮਾ ਦੀ ਮੌਤ ਦੀ ਵਜ੍ਹਾ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ।


Tags: Shyama Barsaat ki Raat Death Bollywood Actress