FacebookTwitterg+Mail

ਨਾਨਾ ਪਾਟੇਕਰ-ਤਨੁਸ਼੍ਰੀ ਵਿਵਾਦ ਦਾ ਸ਼ਾਇਨੀ ਨੇ ਖੋਲ੍ਹਿਆ ਪੂਰਾ ਚਿੱਠਾ

shyni shetty and tanushree dutta
30 September, 2018 02:09:27 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਦੇ ਵਿਵਾਦ 'ਤੇ ਫਿਲਮ 'ਹੌਰਨ ਓਕੇ ਪਲੀਜ਼' ਦੀ ਸਹਾਇਕ ਨਿਰਦੇਸ਼ਕਾ ਸ਼ਾਈਨੀ ਸ਼ੈੱਟੀ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਸ਼ਾਇਨੀ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਇਕ-ਇਕ ਕਰਕੇ ਹਰ ਪਹਿਲੂ ਤੋਂ ਪਰਦਾ ਚੁੱਕਿਆ ਹੈ। ਉਸ ਦੇ ਬਿਆਨ ਤੋਂ ਬਾਅਦ ਨਾਨਾ ਪਾਟੇਕਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸ਼ਾਇਨੀ ਨੇ ਇੰਟਰਵਿਊ 'ਚ ਕਿਹਾ, “ਇਹ ਇਕ ਆਈਟਮ ਸੌਂਗ ਸੀ, ਜਿਸ ਨੂੰ ਅਸੀਂ ਫਿਲਮੀਸਤਾਨ ਸਟੂਡੀਓ 'ਚ ਸ਼ੂਟ ਕਰ ਰਹੇ ਸੀ। ਥੋੜ੍ਹਾ ਜਿਹਾ ਕੰਮ ਬਚਿਆ ਸੀ। ਉਂਝ ਜਦੋਂ ਕੋਈ ਗੀਤ ਸ਼ੂਟ ਹੋਣਾ ਹੁੰਦਾ ਹੈ ਤਾਂ ਸੈੱਟ 'ਤੇ ਏਡੀ (ਅਸੀਸਟੈਂਟ ਡਾਇਰੈਕਟਰ) ਦੀ ਲੋੜ ਨਹੀਂ ਹੁੰਦੀ ਪਰ ਅਸੀਂ ਸੈੱਟ 'ਤੇ ਸੀ ਤੇ ਰਿਹਰਸਲ ਦੇਖ ਰਹੇ ਸਨ। ਸਾਰਿਆਂ ਨੂੰ ਨਜ਼ਰ ਆ ਰਿਹਾ ਸੀ ਕਿ ਤਨੁਸ਼੍ਰੀ ਇਕ ਖਾਸ ਸਟੈਪ ਕਰਨ ਤੋਂ ਬਾਅਦ ਕੁਝ ਪ੍ਰੇਸ਼ਾਨ ਸੀ। ਇਹ ਸਭ ਮੇਰੇ ਤੋਂ ਕੁਝ ਦੂਰੀ 'ਤੇ ਹੋ ਰਿਹਾ ਸੀ। ਇਸੇ ਲਈ ਇਹ ਨਹੀਂ ਪਤਾ ਕਿ ਕੀ ਗੱਲ ਹੋ ਰਹੀ ਸੀ ਪਰ ਇੰਨਾ ਜ਼ਰੂਰ ਹੈ ਕਿ ਤਨੁਸ਼੍ਰੀ ਸਹਿਜ ਮਹਿਸੂਸ ਨਹੀਂ ਕਰ ਰਹੀ ਸੀ।''


ਸ਼ਾਇਨੀ ਨੇ ਅੱਗੇ ਕਿਹਾ, ''ਇਸ ਤੋਂ ਬਾਅਦ ਉਹ ਵੈਨਿਟੀ ਵੈਨ 'ਚ ਚਲੀ ਗਈ। ਸੈੱਟ 'ਤੇ ਇਹ ਗੱਲਾਂ ਹੋਣ ਲੱਗੀਆਂ ਅਭਿਨੇਤਰੀਆਂ ਸਹਿਯੋਗ ਨਹੀਂ ਦਿੰਦੀਆਂ। ਉਸੇ ਸਮੇਂ ਹੜਕੰਪ ਮੱਚ ਗਿਆ। ਸਾਰੇ ਵੈਨਿਟੀ ਵੈਨ ਦੇ ਅੰਦਰ-ਬਾਹਰ ਜਾ ਰਹੇ ਸਨ। ਮੈਂ ਇਹ ਨਹੀਂ ਜਾਣਦੀ ਕੀ ਨਾਨਾ, ਤਨੁਸ਼੍ਰੀ ਦੀ ਵੈਨਿਟੀ ਵੈਨ 'ਚ ਗਏ ਜਾਂ ਨਹੀਂ। ਇਸ ਤੋਂ ਬਾਅਦ ਤਨੁਸ਼੍ਰੀ ਬਾਹਰ ਆਈ ਅਤੇ ਸੈੱਟ ਦੇ ਪਿੱਛੇ ਗਈ। ਸਾਨੂੰ ਲੱਗਾ ਕਿ ਸ਼ਾਇਦ ਸ਼ੂਟਿੰਗ ਵਾਪਸ ਸ਼ੁਰੂ ਹੋਵੇਗੀ ਪਰ ਇਸ ਤੋਂ ਬਾਅਦ ਉਹ ਸੈੱਟ 'ਤੇ ਚੀਖਣ ਲੱਗੀ ਤੇ ਉਸ ਨੇ ਖੁਦ ਨੂੰ ਵੈਨਿਟੀ ਵੈਨ 'ਚ ਬੰਦ ਕਰ ਲਿਆ। ਸੈੱਟ 'ਚ ਇਕ ਵਾਰ ਫਿਰ ਚਰਚਾ ਹੋਣ ਲੱਗ ਗਈ ਕਿ ਸੈੱਟ 'ਤੇ ਕੁਝ ਗੜਬੜ ਚਲ ਰਹੀ ਹੈ। ਮੇਰੇ ਡਾਇਰੈਕਟਰ ਰਾਕੇਸ਼ ਸਾਰੰਗ ਅਤੇ ਬਾਕੀ ਸਾਰੇ ਮਰਾਠੀ 'ਚ ਗੱਲ ਕਰ ਰਹੇ ਸੀ ਅਤੇ ਲੋਕ ਉਨ੍ਹਾਂ ਨੂੰ ਸ਼ਾਂਤ ਕਰ ਰਹੇ ਸਨ। ਅਸੀਂ ਸਮਝ ਗਏ ਕਿ ਤਨੁਸ਼੍ਰੀ ਗੁੱਸੇ 'ਚ ਹੈ। ਇਸ ਤੋਂ ਬਾਅਦ ਤਨੁਸ਼੍ਰੀ ਆਪਣੀ ਕਾਰ 'ਚ ਚਲੀ ਗਈ, ਜਿਸ 'ਤੇ ਕੁਝ ਲੋਕਾਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਅਤੇ ਉਸ ਦੀ ਕਾਰ ਦੀ ਤੋੜ-ਭੰਨ ਸ਼ੁਰੂ ਕਰ ਦਿੱਤੀ। ਕਿਸੇ ਤਰ੍ਹਾਂ ਤਨੁਸ਼੍ਰੀ ਨੂੰ ਬਚਾਇਆ ਗਿਆ।''


ਇਨ੍ਹਾਂ ਗੱਲਾਂ ਤੋਂ ਹੁਣ ਸਾਫ ਹੋ ਗਿਆ ਹੇ ਕਿ ਤਨੁਸ਼੍ਰੀ ਦੇ ਇਲਜ਼ਾਮਾਂ 'ਚ ਕੁਝ ਤਾਂ ਸੱਚਾਈ ਹੈ। ਹੁਣ ਦੇਖਦੇ ਹਾਂ ਕਿ ਨਾਨਾ ਖੁਦ ਨੂੰ ਇਨ੍ਹਾਂ ਤੋਂ ਕਿਵੇਂ ਬਚਾਉਂਦੇ ਹਨ ਅਤੇ ਫਿਲਮੀ ਜਗਤ 'ਚ ਇਸ ਬਾਰੇ ਹੋਰ ਕੀ ਨਵਾਂ ਧਮਾਕਾ ਹੁੰਦਾ ਹੈ।


Tags: Horn OK Please Shyni Shetty Assistant Director Tanushree Dutta Nana Patekar Harassment Claims Filmistaan Bollywood Celebrity

Edited By

Sunita

Sunita is News Editor at Jagbani.