FacebookTwitterg+Mail

'ਗਲੀ ਬੁਆਏ' ਦਾ ਰੈਪਰ ਸਿਧਾਂਤ ਇੰਝ ਰੱਖਦਾ ਖੁਦ ਨੂੰ ਫਿੱਟ

siddhant chaturvedi talk about his fitness mantra
18 June, 2019 05:02:46 PM

ਮੁੰਬਈ (ਬਿਊਰੋ) — ਐਕਟਰ ਸਿਧਾਂਤ ਚਤੁਰਵੇਦੀ ਨੂੰ ਫਿਲਮ 'ਗਲੀ ਬੁਆਏ' 'ਚ ਨਿਭਾਏ ਗਏ ਕਿਰਦਾਰ ਲਈ ਕਾਫੀ ਪਸੰਦ ਕੀਤਾ ਗਿਆ। ਸਿਧਾਂਤ ਦਾ ਕਹਿਣਾ ਹੈ ਕਿ ਖੁਦ ਨੂੰ ਫਿੱਟ ਰੱਖਣ ਲਈ ਉਹ ਜਿਮ ਨਹੀਂ ਜਾਂਦੇ। ਹਾਲੀਵੁੱਡ ਫਿਲਮ 'ਮੈਨ ਇੰਨ ਬਲੇਕ: ਇੰਟਰਨੈਸ਼ਨਲ' ਦੇ ਹਿੰਦੀ ਐਡੀਸ਼ਨ 'ਚ ਆਪਣੀ ਆਵਾਜ਼ ਦੇਣ ਵਾਲੇ ਇਸ ਐਕਟਰ ਨੇ ਫੁੱਟਵੀਅਰ ਬ੍ਰਾਂਡ ਸਕੈਚਰਸ ਦੇ ਨਵੇਂ ਕਲੈਕਸ਼ਨ ਲਾਂਚ ਮੌਕੇ ਆਪਣੇ ਰਹਿਣ-ਸਹਿਣ ਨੂੰ ਲੈ ਕੇ ਗੱਲ ਕੀਤੀ।

Punjabi Bollywood Tadka

ਇਸ ਮੌਕੇ ਉਸ ਨਾਲ ਭਾਰਤੀ ਸਪ੍ਰਿੰਟਰਨਰ ਦੁੱਤੀ ਦਾਸ ਤੇ ਭਾਰਤੀ ਮਹਿਲਾ ਫੁਟਬਾਲ ਟੀਮ ਦੀ ਕਪਤਾਨ ਅਦਿੱਤੀ ਚੌਹਾਨ ਵੀ ਮੌਜੂਦ ਰਹੀ। ਉਨ੍ਹਾਂ ਦੇ ਫਿੱਟਨੈੱਸ ਮੰਤਰਾ ਬਾਰੇ ਪੁੱਛੇ ਜਾਣ 'ਤੇ ਸਿਧਾਂਤ ਨੇ ਕਿਹਾ, ''ਮੈਂ ਜਿਮ ਨਹੀਂ ਜਾਂਦਾ ਸਗੋਂ ਮੈਂ ਜ਼ਿਆਦਾਤਰ ਕੈਲਿਸਥੈਨਿਕਸ, ਮਾਰਸ਼ਲ ਆਰਟਸ ਤੇ ਪਾਕਰਰ ਕਰਦਾ ਹਾਂ।

Punjabi Bollywood Tadka

ਮੇਰੀਆਂ ਇਹ ਸਾਰੀਆਂ ਚੀਜ਼ਾਂ ਬਿਲਕੁਲ ਕੁਦਰਤੀ ਹਨ। ਜਿਮ ਜਾਣਾ ਮੇਰੇ ਲਈ ਕਾਫੀ ਬੋਰਿੰਗ ਹੈ। ਇਸ ਤੋਂ ਇਲਾਵਾ ਮੈਨੂੰ ਫੁੱਟਬਾਲ ਖੇਡਣਾ ਵੀ ਪਸੰਦ ਹੈ, ਜਿਸ ਨੂੰ ਮੈਂ ਬਚਪਨ ਤੋਂ ਖੇਡ ਰਿਹਾ ਹਾਂ।''

Punjabi Bollywood Tadka
ਹਾਲ ਹੀ 'ਚ ਸਿਧਾਂਤ ਦੀ ਮੁਲਾਕਾਤ 'ਮੈਨ ਇੰਨ ਬਲੈਕ: ਇੰਟਰਨੈਸ਼ਨਲ' ਸਟਾਰ ਕਿੱਡਸ ਹੈਮਸਵਰਥ ਨਾਲ ਬਾਲੀ 'ਚ ਫਿਲਮ ਦੇ ਪ੍ਰਮੋਸ਼ਨ ਦੌਰਾਨ ਹੋਈ। ਇਸ ਬਾਰੇ ਸਿਧਾਂਤ ਨੇ ਕਿਹਾ, “'ਫਿਲਮ 'ਅਵੈਂਜਰਸ' ਦੇਖਣ ਤੋਂ ਬਾਅਦ ਮੈਂ ਉਨ੍ਹਾਂ ਦਾ ਵੱਡਾ ਫੈਨ ਬਣ ਗਿਆ। ਮੈਂ 'ਮੈਨ ਇੰਨ ਬਲੈਕ' ਲਈ ਉਨ੍ਹਾਂ ਨੂੰ ਆਵਾਜ਼ ਦਿੱਤੀ।

Punjabi Bollywood Tadka

ਆਪਣੀ ਆਵਾਜ਼ ਰਾਹੀਂ ਮੈਂ ਉਨ੍ਹਾਂ ਦੇ ਕਿਰਦਾਰ ਨੂੰ ਆਪਣਾ ਟੱਚ ਦੇਣ ਦੀ ਕੋਸ਼ਿਸ਼ ਕੀਤੀ। ਇਸ ਲਈ ਇਹ ਮੇਰੇ ਲਈ ਕਾਫੀ ਵਧੀਆ ਰਿਹਾ ਕਿਉਂਕਿ ਇਸ ਫਿਲਮ ਨਾਲ ਕਾਫੀ ਯਾਦਾਂ ਜੁੜੀਆਂ ਹਨ।'' ਇਸ ਤੋਂ ਇਲਾਵਾ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਸਿਧਾਂਤ ਨੇ ਕਿਹਾ, 'ਮੈਂ ਇੰਨਸਾਈਡ ਇਮ' ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਕਰ ਲਈ ਹੈ। ਇਸ ਮਹੀਨੇ ਦੇ ਆਖੀਰ ਤੱਕ ਦੋ ਹੋਰ ਪ੍ਰੋਜੈਕਟਸ ਦਾ ਐਲਾਨ ਕੀਤਾ ਜਾਵੇਗਾ।

Punjabi Bollywood Tadka


Tags: Siddhant ChaturvediFitness MantraGully BoyMen In Black InternationalInside Edge

Edited By

Sunita

Sunita is News Editor at Jagbani.