FacebookTwitterg+Mail

ਆਪਣੀ ਫਿਲਮਾਂ 'ਚ ਵਿਦਿਆ ਬਾਲਨ ਨੂੰ ਕਾਸਟ ਨਹੀਂ ਕਰਨਗੇ ਸਿਧਾਰਥ ਰਾਏ ਕਪੂਰ

siddharth roy kapur
06 August, 2017 12:01:24 PM

ਮੁੰਬਈ— ਫਿਲਮ ਨਿਰਮਾਤਾ ਸਿਧਾਰਥ ਰਾਏ ਕਪੂਰ ਨੇ ਆਪਣੇ ਬੈਨਰ 'ਰਾਏ ਕਪੂਰ ਫਿਲਮਸ' ਹੇਠ ਇਕ ਨਵੀਂ ਸ਼ੁਰੂਆਤ ਕੀਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਕਿਸੇ ਵੀ ਫਿਲਮ ਪ੍ਰੋਜੈਕਟ 'ਚ ਨਾ ਆਪਣੀ ਪਤਨੀ ਵਿਦਿਆ ਬਾਲਨ ਅਤੇ ਨਾ ਹੀ ਭਰਾ ਆਦਿਤਿਆ ਅਤੇ ਕੁਨਾਲ ਨੂੰ ਲੈਣਗੇ। ਫਿਲਹਾਲ ਸਿਧਾਰਥ ਤਿੰਨ ਫਿਲਮਾਂ ਦਾ ਐਲਾਨ ਕਰ ਚੁੱਕੇ ਹਨ। ਇਹ ਪੁੱਛੇ ਜਾਣ 'ਤੇ ਕੀ ਉਮੀਦ ਕੀਤੀ ਜਾਵੇ ਕੀ ਇਨ੍ਹਾਂ ਫਿਲਮਾਂ 'ਚ ਰਾਸ਼ਟਰੀ ਪੁਰਸਕਾਰ ਵਿਜੇਤਾ ਤੁਹਾਡੀ ਪਤਨੀ ਵਿਦਿਆ ਵੀ ਹੋਵੇਗੀ। ਸਿਧਾਰਥ ਨੇ ਕਿਹਾ, ''ਦਰਸਅਲ ਇਕ ਪਰਿਵਾਰ ਦੇ ਰੂਪ 'ਚ ਅਸੀਂ ਪੇਸ਼ਾ ਅਤੇ ਵਿਅਕਤੀਗਤ ਕੰਮ ਨੂੰ ਵੱਖ ਰੱਖਣ ਦਾ ਫੈਸਲਾ ਲਿਆ ਹੈ ਅਤੇ ਇਹ ਸਾਡੇ ਲਈ ਚੰਗਾ ਹੈ ਕਿਉਂਕਿ ਇਸ ਤਰ੍ਹਾਂ ਅਸੀਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਾਂ''।
ਤਾਂ ਕੀ ਤੁਸੀਂ ਆਪਣੇ ਭਰਾਵਾਂ ਨੂੰ ਵੀ ਇਨ੍ਹਾਂ ਫਿਲਮਾਂ 'ਚ ਨਹੀਂ ਲਵੋਗੇ? ਜਵਾਬ 'ਚ ਉਨ੍ਹਾਂ ਕਿਹਾ, ''ਹਾਂ, ਅਸੀਂ ਸਭ ਆਪਣੇ-ਆਪਣੇ ਰਸਤੇ 'ਤੇ ਹਾਂ ਪਰ ਅਸੀਂ ਜੋ ਕੁਝ ਵੀ ਕਰਦੇ ਹਾਂ ਉਸਦੇ ਲਈ ਇਕ ਦੂਜੇ ਪ੍ਰਤੀ  ਬਹੁਤ ਹੀ ਸਹਿਯੋਗੀ ਹਾਂ''।


Tags: film producer Siddharth Roy Kapur Vidya Balan Bollywood Actress Kunaal Roy Kapur ਸਿਧਾਰਥ ਰਾਏ ਕਪੂਰ ਵਿਦਿਆ ਬਾਲਨ