FacebookTwitterg+Mail

'ਕਪਿਲ ਸ਼ਰਮਾ ਸ਼ੋਅ' ਦੇ ਕਾਮੇਡੀਅਨ ਦੀ ਟੁੱਟੀ ਮੰਗਣੀ, ਮੰਗੇਤਰ ਨੇ ਲਾਇਆ ਕੁੱਟਮਾਰ ਦਾ ਦੋਸ਼

siddharth sagar  s fiance subuhi joshi accuses him of physical abuse
31 May, 2019 02:04:02 PM

ਨਵੀਂ ਦਿੱਲੀ (ਬਿਊਰੋ) - ਮਸ਼ਹੂਰ ਕਾਮੇਡੀਅਨ ਸਿਧਾਰਥ ਸਾਗਰ ਅਤੇ ਸੁਬੁਹੀ ਜੋਸ਼ੀ ਨੇ ਪਿਛਲੇ ਸਾਲ ਨਵੰਬਰ 'ਚ ਮੰਗਣੀ ਕਰਵਾਈ ਸੀ ਪਰ ਵਿਆਹ ਤੋਂ ਪਹਿਲਾਂ ਹੀ ਦੋਵਾਂ ਦੀ ਲਵਸਟੋਰੀ ਦਾ 'ਦਿ ਐਂਡ' ਹੋ ਗਿਆ। ਦਰਅਸਲ, ਇਸ ਕੱਪਲ ਨੇ ਮੰਗਣੀ ਤੋੜ ਦਿੱਤੀ ਹੈ। ਸੁਬੁਹੀ ਨੇ ਸਿਧਾਰਥ 'ਤੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਹੈ। ਅਦਾਕਾਰਾ ਨੇ ਬ੍ਰੇਕਅੱਪ ਲਈ ਆਪਣੇ ਰਿਸ਼ਤੇ 'ਚ ਤਾਲਮੇਲ ਨਾ ਬੈਠਣ ਦੀ ਵਜ੍ਹਾ ਦੱਸੀ ਹੈ। ਸਿਧਾਰਥ-ਸੁਬੁਹੀ ਦੀ ਮੁਲਾਕਾਤ ਸਾਲ 2014 'ਚ ਹੋਈ ਸੀ। ਉਦੋਂ ਤੋਂ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਲਿਵਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗਾ। ਫਿਰ 5 ਮਹੀਨੇ ਬਾਅਦ ਦੋਵਾਂ ਨੇ ਮੰਗਣੀ ਕਰ ਲਈ ਸੀ ਪਰ ਹੁਣ ਦੋਵਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਹੈ। ਰਿਸ਼ਤਾ ਟੁੱਟਣ ਤੋਂ ਬਾਅਦ ਦੋਵੇਂ ਇਕ-ਦੂਜੇ 'ਤੇ ਕੁੱਟਮਾਰ ਦਾ ਦੋਸ਼ ਲਾ ਰਹੇ ਹਨ।

 

ਮੰਗਣੀ ਟੁੱਟਣ 'ਤੇ ਸੁਬੁਹੀ ਨੇ ਕਿਹਾ, ''ਅਸੀਂ ਜਦੋਂ 2016 'ਚ ਵੱਖ ਹੋਏ ਸਨ ਤਾਂ ਸਿਧਾਰਥ ਨੇ ਇਸ ਗੱਲ ਲਈ ਆਪਣੀ ਮਾਂ ਨੂੰ ਜ਼ਿੰਮੇਦਾਰ ਦੱਸਿਆ ਸੀ। ਹਾਲਾਂਕਿ ਉਸ ਦੀ ਮਾਂ ਇਸ ਲਈ ਪੂਰੀ ਤਰ੍ਹਾਂ ਜਿੰਮੇਦਾਰ ਨਹੀਂ ਸੀ। ਇਸ ਗੱਲ ਨੂੰ ਮੈਂ ਮੰਗਣੀ ਤੋਂ ਬਾਅਦ ਸਿਧਾਰਥ ਨਾਲ ਰਹਿਣ ਤੋਂ ਬਾਅਦ ਮਹਿਸੂਸ ਕੀਤਾ।'' ਉਥੇ ਹੀ ਸਿਧਾਰਥ ਦਾ ਕਹਿਣਾ ਹੈ ਕਿ ''ਅੱਜ ਤੱਕ ਮੈਂ ਕੰਮ ਕਰ ਰਿਹਾ ਸੀ ਉਦੋਂ ਤੱਕ ਸਭ ਠੀਕ ਸੀ ਪਰ ਜਿਵੇਂ ਹੀ ਮੈਂ ਆਰਥਿਕ ਤੰਗੀ ਆਈ, ਪ੍ਰੇਸ਼ਾਨੀ ਸ਼ੁਰੂ ਹੋਣ ਲੱਗੀ। ਸਾਡੇ ਵਿਚ ਲੜਾਈਆਂ ਹੋਣ ਲੱਗੀਆਂ ਸਨ।'' ਸੁਬੁਹੀ ਦੇ ਕੁੱਟਮਾਰ ਦੇ ਦੋਸ਼ 'ਤੇ ਸਿਧਾਰਥ ਨੇ ਕਿਹਾ, ''ਸੁਬੁਹੀ ਨੇ ਮੈਨੂੰ ਪਹਿਲਾ ਕੁੱਟਿਆ ਸੀ। ਉਦੋਂ ਮੇਰੀ ਨੱਕ 'ਚੋਂ ਕਾਫੀ ਖੂਨ ਨਿਕਲਿਆ ਸੀ। ਉਹ ਮੈਨੂੰ ਨਹੀਂ ਛੱਡ ਰਹੀ ਸੀ ਉਦੋਂ ਉਸ ਨੂੰ ਹਟਾਉਣ ਲਈ ਮੈਂ ਉਸ ਨੂੰ ਧੱਕਾ ਮਾਰਿਆ ਸੀ। ਇਸ ਦੌਰਾਨ ਉਸ ਨੂੰ ਸੱਟ ਲੱਗੀ।''

Punjabi Bollywood Tadka

ਦੱਸਣਯੋਗ ਹੈ ਕਿ ਸਿਧਾਰਥ 'ਕਾਮੇਡੀ ਸਰਕਸ' ਸੀਰੀਅਲ ਨਾਲ ਮਸ਼ਹੂਰ ਹੋਏ ਹਨ। ਉਹ ਕਪਿਲ ਸ਼ਰਮਾ ਦੇ ਸ਼ੋਅ ਦਾ ਵੀ ਹਿੱਸਾ ਰਹਿ ਚੁੱਕਾ ਹੈ। ਪਿਛਲੇ ਸਾਲ ਸਿਧਾਰਥ ਉਦੋਂ ਚਰਚਾ 'ਚ ਆਏ ਸਨ ਜਦੋਂ ਕਾਮੇਡੀਅਨ ਦੀਆਂ ਆਪਣੀ ਮਾਂ ਨਾਲ ਲੜਾਈ ਦੀਆਂ ਖਬਰਾਂ ਆਈਆਂ ਸਨ। ਮਾਂ ਨਾਲ ਉਸ ਦੀ ਲੜਾਈ ਪਬਲਿਕ ਹੋਈ ਸੀ।


Tags: ComedianSiddharth SagarSubuhi JoshiPhysical AbuseEngagementThe Kapil Sharma ShowTV Celebrity

Edited By

Sunita

Sunita is News Editor at Jagbani.