ਮੁੰਬਈ(ਬਿਊਰੋ)— ਇਸ ਤੋਂ ਪਹਿਲਾਂ ਕਾਮੇਡੀਅਨ ਸਿਧਾਰਥ ਸਾਗਰ ਦੇ ਲਾਪਤਾ ਹੋਣ ਦੀ ਗੁੱਥੀ ਉਲਝਦੀ, ਉਹ ਸਾਹਮਣੇ ਆ ਗਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰ ਕੇ ਦੱਸਿਆ ਕਿ ਉਹ ਬਿਲਕੁੱਲ ਠੀਕ ਹਨ। ਆਪਣੇ ਲਾਪਤਾ ਹੋਣ ਦਾ ਜ਼ਿੰਮੇਦਾਰ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ। ਹੁਣ ਸਿਧਾਰਥ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਨਾਲ ਕੀ-ਕੀ ਹੋਇਆ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੰਮੀ ਉਨ੍ਹਾਂ ਨੂੰ ਡਰੱਗਸ ਦਿੰਦੀ ਸੀ ਅਤੇ ਉਨ੍ਹਾਂ ਨੇ ਮੈਨੂੰ ਜ਼ਬਰਦਸਤੀ ਪਾਗਲਖਾਨੇ 'ਚ ਵੀ ਦਾਖਲ ਕਰਾ ਦਿੱਤਾ ਸੀ। ਸਿਧਾਰਥ ਨੇ ਪ੍ਰੈੱਸ ਕਾਨਫਰੰਸ 'ਚ ਅੱਗੇ ਦੱਸਿਆ, ''ਮੇਰੀ ਜ਼ਿੰਦਗੀ ਉਸ ਸਮੇਂ ਬਦਲ ਗਈ, ਜਦੋਂ ਮੇਰੀ ਮੰਮੀ ਦੀ ਜ਼ਿੰਦਗੀ 'ਚ ਸੁਯਸ਼ ਗਾਡਗਿਲ (ਸਿਧਾਰਥ ਦੇ ਮਾਤਾ-ਪਿਤਾ 20 ਸਾਲ ਪਹਿਲਾਂ ਵੱਖ ਹੋ ਚੁੱਕੇ ਹਨ) ਨਾਂ ਦੇ ਲੜਕੇ ਦੀ ਐਂਟਰੀ ਹੋਈ, ਉਸ ਸਮੇਂ ਸਾਰਾ ਕੁਝ ਵਿਗੜ ਗਿਆ।
ਸਿਧਾਰਥ ਨੇ ਕਿਹਾ, ''ਮੈਨੂੰ ਸਿਰਫ ਸਰੀਰਕ ਅਤੇ ਮਾਨਸਿਕ ਰੂਪ ਨਾਲ ਹੀ ਪਰੇਸ਼ਾਨ ਨਹੀਂ ਕੀਤਾ ਜਾਂਦਾ ਸੀ ਬਲਕਿ ਉਹ ਮੈਨੂੰ ਡਰੱਗਜ਼ ਵੀ ਦਿੰਦੇ ਸਨ। ਉਨ੍ਹਾਂ ਨੇ ਕਿਹਾ ਇਕ ਸਮਾਂ ਅਜਿਹਾ ਆ ਗਿਆ, ਜਦੋਂ ਮੈਂ ਬਹੁਤ ਜ਼ਿਆਦਾ ਮਾਨਸਿਕ ਤਣਾਅ ਮਹਿਸੂਸ ਕਰਨ ਲੱਗਾ। ਜਦੋਂ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ 'ਚ ਦੱਸਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਮੈਨੂੰ ਖਾਣੇ 'ਚ ਡਰੱਗਜ਼ ਮਿਲਾ ਕੇ ਦੇ ਰਹੇ ਸਨ।
ਸਿਧਾਰਥ ਸਾਗਰ ਨੇ ਅੱਗੇ ਦੱਸਿਆ, ''ਮੇਰੇ ਘਰਵਾਲਿਆਂ ਨੇ ਦੱਸਿਆ ਕਿ ਮੈਨੂੰ ਬਾਈਪੋਲਰ ਡਿਸਾਡਰ ਹੈ ਅਤੇ ਮੈਨੂੰ ਇਸ ਲਈ ਦਵਾਈ ਦਿੱਤੀ ਜਾ ਰਹੀ ਹੈ। ਮੈਂ ਇਸ ਬੀਮਾਰੀ ਤੋਂ ਜਾਣੂ ਸੀ ਅਤੇ ਮੇਰੇ ਅੰਦਰ ਇਸ ਬੀਮਾਰੀ ਨਾਲ ਜੁੜਿਆ ਹੋਇਆ ਕੋਈ ਵੀ ਲੱਛਣ ਨਹੀਂ ਸੀ।''
ਜ਼ਿਕਰਯੋਗ ਹੈ ਕਿ ਸੋਮੀ ਸਕਸੇਨਾ ਨਾਂ ਦੀ ਇਕ ਦੋਸਤ ਨੇ ਆਪਣੇ ਫੇਸਬੁੱਕ 'ਤੇ ਸਿਧਾਰਥ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਨੇ ਲਿਖਿਆ, ''ਕੀ ਤੁਹਾਨੂੰ ਸਿਧਾਰਥ ਸਾਗਰ ਯਾਦ ਹੈ। ਇਹ 4 ਮਹੀਨਿਆਂ ਤੋਂ ਲਾਪਤਾ ਹੈ। ਉਨ੍ਹਾਂ ਨੇ ਆਖਿਰੀ ਵਾਰ 18 ਨਵੰਬਰ 2017 ਨੂੰ ਦੇਖਿਆ ਗਿਆ ਸੀ। ਕਿਸੇ ਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ। ਉਹ ਮੇਰਾ ਬਹੁਤ ਚੰਗਾ ਦੋਸਤ ਹੈ। ਪਲੀਜ਼ ਉਸ ਨੂੰ ਲੱਭਣ 'ਚ ਮੇਰੀ ਮਦਦ ਕਰੋ।'' ਕੁਝ ਦੇਰ ਬਾਅਦ ਸੋਮੀ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਸੀ।