FacebookTwitterg+Mail

ਸਿਧਾਰਥ ਤੋਂ ਬਾਅਦ ਹੁਣ ਕਾਮਿਆ ਪੰਜਾਬੀ ਨੇ ਆਸਿਮ ਰਿਆਜ਼ ’ਤੇ ਕੱਢੀ ਭੜਾਸ

siddharth shukla
30 December, 2019 09:41:48 AM

ਮੁੰਬਈ(ਬਿਊਰੋ)- ਬਿੱਗ ਬੌਸ ਵਿਚ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਦੀ ਫਿਰ ਤੋਂ ਰੋਹਿਤ ਸ਼ੈੱਟੀ ਨੇ ਦੋਸਤੀ ਕਰਵਾ ਦਿੱਤੀ ਹੈ। ਰੋਹਿਤ ਸ਼ੈੱਟੀ ਦੇ ਘਰ ਵਿਚ ਐਂਟਰੀ ਕਰਨ ਤੋਂ ਪਹਿਲਾਂ ਘਰਵਾਲਿਆਂ ਨੂੰ ਇਨ੍ਹਾਂ ਦੋਵਾਂ ਦੀ ਲੜਾਈ ਦੇਖਣ ਨੂੰ ਮਿਲੀ। ਹੁਣ ਸਿਧਾਰਥ ਅਤੇ ਆਸਿਮ ਨੂੰ ਲੈ ਕੇ ਟੀ. ਵੀ. ਸਿਤਾਰੇ ਵੀ ਵੰਡੇ ਗਏ ਹਨ। ਕੁੱਝ ਇਨ੍ਹਾਂ ਦੋਨਾਂ ਦਾ ਸਮਰਥਨ ਕਰ ਰਹੇ ਹਨ ਤਾਂ ਕੁੱਝ ਵਿਰੋਧ। ਇਸ ਵਿਚਕਾਰ ਸਿਧਾਰਥ ਦੀ ਕਰੀਬੀ ਦੋਸਤ ਤੇ ਬਿੱਗ ਬੌਸ ਵਿਚ ਬਤੋਰ ਮਹਿਮਾਨ ਜਾ ਚੁੱਕੀ ਕਾਮਿਆ ਪੰਜਾਬੀ ਨੇ ਸੋਸ਼ਲ ਮੀਡੀਆ ’ਤੇ ਆਸਿਮ ’ਤੇ ਖੂਬ ਭੜਾਸ ਕੱਢੀ। ਇਸ ਤੋਂ ਬਾਅਦ ਕਾਮਿਆ ਤੇ ਆਸਿਮ ਦੇ ਭਰਾ ਦੀ ਲੜਾਈ ਸੋਸ਼ਲ ਮੀਡੀਆ ’ਤੇ ਸ਼ੁਰੂ ਹੋ ਗਈ।


ਕਾਮਿਆ ਪੰਜਾਬੀ ਸਿਧਾਰਥ ਸ਼ੁਕਲਾ ਦੀ ਕਰੀਬੀ ਦੋਸਤ ਹੈ। ਸ਼ੋਅ ਸ਼ੁਰੂ ਹੋਣ ਤੋਂ ਲੈ ਕੇ ਉਹ ਲਗਾਤਾਰ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਆਸਿਮ ਵਲੋਂ ਸਿਧਾਰਥ ਦੇ ਝਗੜੇ ਤੋਂ ਬਾਅਦ ਕਾਮਿਆ ਨੇ ਆਸਿਮ ਨੂੰ ਟਵਿਟਰ ’ਤੇ ਕਾਫੀ ਖਰੀ ਖੋਟੀ ਸੁਣਾਈ। ਕਾਮਿਆ ਪੰਜਾਬੀ ਨੇ ਟਵੀਟ ਕੀਤਾ,‘‘ਬਸ ਹੁਣ ਸ਼ੋਅ ਦੇਖਣਾ ਹੀ ਸ਼ੁਰੂ ਕੀਤਾ ਸੀ ਕਿ ਆਸਿਮ ਦਾ ਘਟੀਆ ਖੇਡ ਫਿਰ ਤੋਂ ਸ਼ੁਰੂ ਹੋ ਗਏ। ਉਹ ਬੀਮਾਰ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ ਮੈਡੀਕਲ ਸਹਾਇਤਾ ਚਾਹੀਦਾ ਹੈ। ਜੇਕਰ ਮੈਂ ਉੱਥੇ ਹੁੰਦੀ ਤਾਂ ਉਸ ਨੂੰ ਥੱਪੜ ਮਾਰ ਦਿੰਦੀ।’’


ਕਾਮਿਆ ਦੇ ਇਸ ਟਵੀਟ ਨੂੰ ਦੇਖਦੇ ਹੀ ਆਸਿਮ ਦੇ ਭਰਾ ਉਮਰ ਰਿਆਜ ਗ਼ੁੱਸੇ ਵਿਚ ਲਾਲ ਹੋ ਗਏ। ਉਮਰ ਰਿਆਜ ਨੇ ਟਵੀਟ ਵਿਚ ਕਾਮਿਆ ਪੰਜਾਬੀ ਨੂੰ ਜਵਾਬ ਦਿੰਦੇ ਹੋਏ ਲਿਖਿਆ,‘‘ਘਟੀਆ ਖੇਡ ਆਸਿਮ ਦਾ ਨਹੀਂ ਸਿਧਾਰਥ ਦਾ ਹੈ। ਉਹ ਆਸਿਮ ਦੇ ਪਿਤਾ ਅਤੇ ਭੈਣ ਨੂੰ ਲਗਾਤਾਰ ਗਾਲ੍ਹਾਂ ਦਿੰਦਾ ਹੈ। ਤੁਸੀਂ ਇਸ ਇਨਸਾਨ ਨੂੰ ਸਮਰਥਨ ਦਿੰਦੇ ਹੋਏ ਬੁਰੇ ਦਿਖਾਈ ਦੇ ਰਹੇ ਹੋ। ਇਹ ਕਹਿਣਾ ਆਸਾਨ ਹੈ ਕਿ ਤੁਸੀਂ ਆਸਿਮ ਨੂੰ ਥੱਪੜ ਮਾਰ ਦੇਵੋਗੇ।’’
Punjabi Bollywood Tadka
ਉਮਰ ਨੇ ਅੱਗੇ ਲਿਖਿਆ,‘‘ਸਿਧਾਰਥ ਸ਼ੁਕਲਾ ਦੇ ਦੋਸਤਾਂ ਕੋਲੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ। ਉਹ ਵੀ ਉਨ੍ਹਾਂ ਦੀ ਤਰ੍ਹਾਂ ਹੀ ਹੋਣਗੇ। ਜਾਓ ਅਤੇ ਯੋਗਾ ਕਰੋ ਅਤੇ ਦਿਮਾਗ ਨੂੰ ਸ਼ਾਂਤ। ਤੁਹਾਨੂੰ ਇਸ ਦੀ ਜ਼ਰੂਰਤ ਹੈ।’’  ਦੱਸ ਦੇਈਏ ਕਿ ਸਿਧਾਰਥ ਅਤੇ ਆਸਿਮ ਨੇ ਝਗੜੇ ਦੌਰਾਨ ਇਕ-ਦੂੱਜੇ ਨੂੰ ਕਾਫੀ ਗਾਲ੍ਹਾਂ ਕੱਢੀਆਂ। ਇੱਥੋਂ ਤੱਕ ਕਿ ਸ਼ੋਅ ਦੇ ਮੇਕਰਸ ਨੂੰ ਬੀਪ ਤੱਕ ਕਰਨਾ ਪਿਆ। ਹਾਲਾਂਕਿ ਬਾਅਦ ਵਿਚ ਦੋਵਾਂ ਨੇ ਇਕ-ਦੂੱਜੇ ਕੋਲੋਂ ਮੁਆਫੀ ਵੀ ਮੰਗੀ।
Punjabi Bollywood Tadka


Tags: Siddharth ShuklaAsim RiazKamya PunjabiUmar RiazBigg Boss 13

About The Author

manju bala

manju bala is content editor at Punjab Kesari