FacebookTwitterg+Mail

ਬਿੱਗ ਬੌਸ 13: ਸਿਧਾਰਥ ਦਾ ਹੱਥ ਫੜ੍ਹ ਕੇ ਸੁੱਤੀ ਸ਼ਹਿਨਾਜ਼, ਘਰ ਦੀ ਕੁਈਨ ਬਣੀ ਦੇਵੋਲੀਨਾ

siddharth shukla and shehnaz gill holding hands while sleeping paras jealous
16 October, 2019 11:55:01 AM

ਮੁੰਬਈ (ਬਿਊਰੋ) — ਰਿਐਲਟੀ ਸ਼ੋਅ 'ਬਿੱਗ ਬੌਸ 13' ਦਾ ਸੀਜ਼ਨ ਹੁਣ ਤੱਕ ਕਾਫੀ ਮਜ਼ੇਦਾਰ ਚੱਲ ਰਿਹਾ ਹੈ। ਬਿੱਗ ਬੌਸ ਦੇ ਘਰ 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਆਪਸੀ ਬਾਉਂਡਿੰਗ ਤੇ ਗੇਮ ਨੂੰ ਲੈ ਕੇ ਕਾਫੀ ਚੰਗੀ ਬਣਦੀ ਨਜ਼ਰ ਆ ਰਹੀ ਹੈ, ਜੋ ਮਜ਼ੇਦਾਰ ਵੀ ਹੈ। ਅਜਿਹੇ 'ਚ ਦੋਵੇਂ ਇਕ ਹੀ ਬੈੱਡ 'ਤੇ ਪਏ ਸਨ ਕਿ ਇੰਨੇ 'ਚ ਸਿਧਾਰਥ ਨੇ ਸ਼ਹਿਨਾਜ਼ ਨੂੰ ਆਪਣਾ ਹੱਥ ਦਬਾਉਣ ਨੂੰ ਕਿਹਾ।

ਬਿੱਗ ਬੌਸ 13: ਸਿਧਾਰਥ ਦਾ ਹੱਥ ਫੜ ਸੁੱਤੀ ਸ਼ਹਿਨਾਜ਼ ਗਿੱਲ, ਪਾਰਸ ਨੂੰ ਨਹੀਂ ਆਇਆ ਰਾਸ
ਸ਼ਹਿਨਾਜ਼ ਨੇ ਸਿਧਾਰਥ ਦਾ ਹੱਥ ਦਬਾਉਣਾ ਸ਼ੁਰੂ ਕੀਤਾ ਤਾਂ ਸ਼ਹਿਨਾਜ਼ ਨੇ ਉਸ ਨੂੰ ਕਿਹਾ ਕਿ ਉਹ ਮੇਰੇ ਨਾਲ ਗੱਲ ਕਰੇ ਨਹੀਂ ਤਾਂ ਮੈਂ ਬੌਰ ਹੋ ਜਾਵੇਗੀ। ਇਸ 'ਤੇ ਸਿਧਾਰਥ ਕਹਿੰਦਾ ਹੈ ਕਿ ਦੋਵਾਂ 'ਚੋਂ ਕੋਈ ਗੱਲ ਨਹੀਂ ਕਰੇਗਾ, ਦੇਖਦੇ ਹਾਂ ਕਿ ਕੌਣ ਜ਼ਿਆਦਾ ਸਮੇਂ ਤੱਕ ਚੁੱਪ ਰਹਿੰਦਾ ਹੈ। ਅਜਿਹੇ 'ਚ ਦੋਵੇਂ ਇਕ-ਦੂਜੇ ਦਾ ਹੱਥ ਫੜ੍ਹ ਕੇ ਸੌਂ ਜਾਂਦੇ ਹਨ।
ਬਿੱਗ ਬੌਸ 13: ਸਿਧਾਰਥ ਦਾ ਹੱਥ ਫੜ ਸੁੱਤੀ ਸ਼ਹਿਨਾਜ਼ ਗਿੱਲ, ਪਾਰਸ ਨੂੰ ਨਹੀਂ ਆਇਆ ਰਾਸ
ਸਿਧਾਰਥ ਤੇ ਸ਼ਹਿਨਾਜ਼ ਨੂੰ ਇਸ ਤਰ੍ਹਾਂ ਦੇਖ ਕੇ ਪਾਰਸ ਛਾਬੜਾ ਨੂੰ ਚੰਗਾ ਨਹੀਂ ਲੱਗਦਾ ਅਤੇ ਉਹ ਸ਼ਹਿਨਾਜ਼ ਨੂੰ ਉਠਾ ਕੇ ਚੱਲਣ ਨੂੰ ਕਹਿੰਦਾ ਹੈ। ਇਸ ਤੋਂ ਬਾਅਦ ਸਹਿਨਾਜ਼ ਉਸ ਨਾਲ ਚਲੇ ਜਾਂਦੀ ਹੈ ਤੇ ਪਾਰਸ ਨੂੰ ਉਸ ਨੂੰ ਚਿੜਾਉਣ ਲੱਗ ਜਾਂਦਾ ਹੈ।

ਬਿੱਗ ਬੌਸ 13: ਸਿਧਾਰਥ ਦਾ ਹੱਥ ਫੜ ਸੁੱਤੀ ਸ਼ਹਿਨਾਜ਼ ਗਿੱਲ, ਪਾਰਸ ਨੂੰ ਨਹੀਂ ਆਇਆ ਰਾਸ
ਦੱਸ ਦਈਏ ਕਿ ਇਸ ਤੋਂ ਪਹਿਲਾਂ ਦੇ ਐਪੀਸੋਡ 'ਚ ਪਾਰਸ ਤੇ ਸ਼ਹਿਨਾਜ਼ ਦਾ ਲਵ ਕਨੈਕਸ਼ਨ ਬਣ ਰਿਹਾ ਸੀ। ਸ਼ਹਿਨਾਜ਼ ਨੂੰ ਵੀ ਪਾਰਸ ਤੇ ਮਾਹਿਰਾ ਦੀ ਦੋਸਤੀ ਪਸੰਦ ਨਹੀਂ ਆਈ। ਇਸ ਲਈ ਉਸ ਨੇ ਪਾਰਸ ਤੋਂ ਦੂਰੀ ਰੱਖ ਗੇਮ 'ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਤਿਜੋਰੀ ਟਾਸਕ ਨੇ ਵੀ ਸ਼ੋਅ ਨੂੰ ਹੋਰ ਦਿਲਚਸਪ ਬਣਾਇਆ।

 

ਇਸ ਟਾਸਕ 'ਚ ਜਿਸ ਦੀ ਤਿਜੋਰੀ 'ਚ ਘੱਟ ਪੈਸਾ ਜਮ੍ਹਾਂ ਹੋਇਆ ਉਹ ਟੀਮ ਹਾਰੀ ਤੇ ਉਸ ਟੀਮ ਦੀਆਂ ਕੁੜੀਆਂ ਸਿੱਧਾ ਨੌਮੀਨੇਸ਼ਨ 'ਚ ਪਹੁੰਚ ਗਈ। ਅਜਿਹੇ 'ਚ ਰਸ਼ਮੀ ਦੇਸਾਈ, ਮਾਹਿਰਾ ਸ਼ਰਮਾ ਤੇ ਦੇਵੋਲੀਨਾ ਦੀ ਟੀਮ ਹਾਰ ਗਈ। ਇਸ ਤੋਂ ਬਾਅਦ ਮਾਹਿਰਾ ਤੇ ਰਸ਼ਮੀ ਨੌਮੀਨੇਟ ਹੋ ਗਈਆਂ ਹਨ। ਇਸ ਦੇ ਨਾਲ ਹੀ ਦੇਵੋਲੀਨਾ ਘਰ ਦੀ ਕੁਈਨ ਬਣ ਗਈ ਹੈ। ਇਹ ਲਗਾਤਾਰ ਤੀਜਾ ਹਫਤਾ ਹੈ ਜਦੋਂ ਰਸ਼ਮੀ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਹੋਈ ਹੈ ਜਦਕਿ ਮਾਹਿਰਾ ਨੌਮੀਨੇਸ਼ਨ 'ਚ ਪਹਿਲੀ ਵਾਰ ਆਈ ਹੈ।


Tags: Siddharth ShuklaShehnaz Kaur GillHolding HandsSleepingParas ChhabraJealousDevoleena Bhattacharjee

Edited By

Sunita

Sunita is News Editor at Jagbani.