FacebookTwitterg+Mail

ਸ਼ਹਿਨਾਜ਼ ਤੇ ਸਿਧਾਰਥ ਦੇ ਫੈਨਜ਼ ਲਈ ਖੁਸ਼ਖਬਰੀ, ਜਲਦ ਆਉਣਗੇ ਇਸ ਸ਼ੋਅ 'ਚ ਨਜ਼ਰ

siddharth shukla and shehnaz kaur gill
09 March, 2020 02:43:20 PM

ਨਵੀਂ ਦਿੱਲੀ (ਬਿਊਰੋ) — ਬਿੱਗ ਬੌਸ 13 ਦੀ ਮਸ਼ਹੂਰ ਜੋੜੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਸ਼ੋਅ ਖਤਮ ਹੋਣ ਤੋਂ ਬਾਅਦ ਸਿਡਨਾਜ਼ ਨੂੰ ਲੈ ਕੇ ਫੈਨਜ਼ 'ਚ ਜ਼ਬਰਦਸਤ ਕ੍ਰੇਜ ਦੇਖਣ ਨੂੰ ਮਿਲਿਆ ਹੈ। ਲੋਕ ਸਿਡਨਾਜ਼ ਨੂੰ ਇਕੱਠੇ ਦੇਖਣਾ ਚਾਹੁੰਦੇ ਹਨ। ਅਜਿਹੇ 'ਚ ਲੱਗਦਾ ਹੈ ਕਿ ਫੈਨਜ਼ ਦੀ ਇਹ ਇੱਛਾ ਜਲਦ ਪੂਰੀ ਹੋਣ ਵਾਲੀ ਹੈ।

ਕਪਿਲ ਸ਼ਰਮਾ ਸ਼ੋਅ 'ਚ ਮਹਿਮਾਨ ਬਣਨਗੇ ਸਿਡਨਾਜ਼?
ਬਿੱਗ ਬੌਸ ਫੈਨਕਲੱਬ ਦਾ ਦਾਅਵਾ ਹੈ ਕਿ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਬਣ ਸਕਦੇ ਹਨ। ਕਪਿਲ ਸ਼ਰਮਾ ਦੇ ਸ਼ੋਅ 'ਚ ਸਿਡਨਾਜ਼ ਦੀ ਗ੍ਰੈਂਡ ਐਂਟਰੀ ਹੋਵੇਗੀ। ਹਾਲਾਂਕਿ ਇਸ ਰਿਪੋਰਟ 'ਚ ਕਿੰਨੀ ਸੱਚਾਈ ਹੈ ਇਸ ਦਾ ਹਾਲੇ ਤੱਕ ਖੁਲਾਸਾ ਨਹੀਂ ਹੋਇਆ ਹੈ ਕਿਉਂਕਿ ਚੈਨਲ, ਕਪਿਲ ਸ਼ਰਮਾ ਤੇ ਸ਼ਹਿਨਾਜ਼ ਵਲੋਂ ਇਸ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਹੈ।

 

ਫੈਨਜ਼ ਨੂੰ ਉਮੀਦ ਹੈ ਕਿ ਸਿਡਨਾਜ਼ ਜਲਦ ਹੀ ਕਪਿਲ ਸ਼ਰਮਾ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਅਜਿਹਾ ਇਸ ਲਈ ਵੀ ਕਿਉਂਕਿ ਕਪਿਲ ਸ਼ਰਮਾ ਸ਼ੋਅ 'ਚ ਅਕਸਰ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਗੈਸਟ ਬਣ ਕੇ ਆਉਂਦੇ ਹਨ। ਸੀਜ਼ਨ 12 'ਚ ਵੀ ਦਰਸ਼ਕਾਂ ਨੂੰ ਅਜਿਹਾ ਦੇਖਣ ਨੂੰ ਮਿਲਿਆ ਸੀ। ਹਾਲੇ ਤੱਕ ਸੀਜ਼ਨ 13 ਦਾ ਕੋਈ ਵੀ ਮੁਕਾਬਲੇਬਾਜ਼ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਨਹੀਂ ਆਇਆ ਹੈ। ਅਜਿਹੇ 'ਚ ਸੰਭਵ ਹੈ ਕਿ ਸ਼ੋਅ ਦੇ ਜੇਤੂ ਸਿਧਾਰਥ ਸ਼ੁਕਲਾ ਆਪਣੀ ਖਾਸ ਦੋਸਤ ਸ਼ਹਿਨਾਜ਼ ਨਾਲ ਕਾਮੇਡੀ ਸ਼ੋਅ 'ਚ ਦਿਸੇ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜ਼ਬਰਦਸਤ ਪਾਪੂਲੈਰਿਟੀ ਹੈ। ਸਿਡਨਾਜ਼ ਬਿੱਗ ਬੌਸ ਦੇ ਖਤਮ ਹੋਣ ਤੋਂ ਬਾਅਦ ਵੀ ਟਵਿਟਰ 'ਤੇ ਟਰੈਂਡ ਕਰਦਾ ਹੈ। ਅਜਿਹੇ 'ਚ ਜੇਕਰ ਸਿਡਨਾਜ਼ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਆਉਂਦੇ ਹਨ ਤਾਂ ਯਕੀਨਨ ਹੀ ਸ਼ੋਅ ਦੀ ਟੀ. ਆਰ. ਪੀ. ਰੇਟਿੰਗਸ ਨੂੰ ਵੀ ਜ਼ਬਰਦਸਤ ਫਾਈਦਾ ਮਿਲੇਗਾ। ਸਿਡਨਾਜ਼ ਤੋਂ ਬਾਅਦ ਸੰਭਵ ਹੈ ਕਿ ਫੈਨਜ਼ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਜੋੜੀ ਨੂੰ ਵੀ ਕਪਿਲ ਸ਼ਰਮਾ ਸ਼ੋਅ 'ਚ ਦਿਸੇਗੀ।


Tags: The Kapil Sharma ShowKapil SharmaSiddharth ShuklaShehnaz Kaur GillSidnaazFansGrand Appearance

About The Author

sunita

sunita is content editor at Punjab Kesari