FacebookTwitterg+Mail

ਸਿਧਾਰਥ ਸ਼ੁਕਲਾ ਨਾਲ ਮੁੜ ਰੋਮਾਂਟਿਕ ਹੋਈ ਸ਼ਹਿਨਾਜ਼, ਵੀਡੀਓ ਵਾਇਰਲ

siddharth shukla and shehnaz kaur gill romantic dance video viral
30 December, 2019 04:52:03 PM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਅੱਜਕਲ੍ਹ ਲੜਾਈ-ਝਗੜੇ ਤੋਂ ਇਲਾਵਾ ਦੋ ਕੰਟੈਸਟੈਂਟਸ ਵਿਚਕਾਰ ਰੋਮਾਂਸ ਵੀ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਦੋਵਾਂ ਵਿਚਕਾਰ ਮੁੜ ਰੋਮਾਂਟਿਕ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੀ ਰੋਮਾਂਟਿਕ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਦਰਅਸਲ 'ਵੀਕੈਂਡ ਕਾ ਵਾਰ' 'ਚ ਬਿੱਗ ਬੌਸ ਦੇ ਘਰ ਰੋਹਿਤ ਸ਼ੈੱਟੀ ਦੀ ਜ਼ਬਰਦਸਤ ਐਂਟਰੀ ਹੋਈ। ਘਰ ਆਉਂਦਿਆਂ ਹੀ ਰੋਹਿਤ ਨੇ ਘਰ ਵਾਲਿਆਂ ਨੂੰ ਕਈ ਮਜ਼ੇਦਾਰ ਟਾਸਕ ਦਿੱਤੇ। ਇਸੇ ਦੌਰਾਨ ਰੋਹਿਤ, ਸਿਧਾਰਥ ਤੇ ਸ਼ਹਿਨਾਜ਼ ਤੋਂ ਰੋਮਾਂਟਿਕ ਡਾਂਸ ਕਰਵਾਉਂਦੇ ਹਨ। ਦੋਵੇਂ 'ਰੰਗ ਸ਼ਰਬਤੋਂ...' ਗਾਣੇ 'ਤੇ ਡਾਂਸ ਕਰਦੇ ਹਨ। ਸ਼ਹਿਨਾਜ਼ ਲਗਾਤਾਰ ਸਿਧਾਰਥ ਨੂੰ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੋਵਾਂ ਦੇ ਡਾਂਸ ਨੇ ਜਿਵੇਂ ਸਟੇਜ 'ਤੇ ਅੱਗ ਲਾ ਦਿੱਤੀ। ਜਿੱਥੇ ਸਿਧਾਰਥ ਤੇ ਸ਼ਹਿਨਾਜ਼ ਦੇ ਡਾਂਸ ਦਾ ਮਜ਼ਾ ਘਰ ਦੇ ਸਾਰੇ ਮੈਂਬਰਾਂ ਨੇ ਲਿਆ, ਉੱਥੇ ਹੀ ਫੈਨਜ਼ ਨੂੰ ਵੀ ਉਨ੍ਹਾਂ ਦਾ ਡਾਂਸ ਬੇਹੱਦ ਪਸੰਦ ਆਇਆ ਹੈ। ਫੈਨਜ਼ ਨੇ ਦੋਵਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ।

 

ਦੱਸ ਦੇਈਏ ਕਿ ਸਿਧਾਰਥ ਘਰ 'ਚ ਆਪਣੀ ਐਂਗਰੀ ਨੇਚਰ ਲਈ ਕਾਫੀ ਫੇਮਸ ਹਨ। ਆਏ ਦਿਨ ਘਰ ਦੇ ਕਿਸੇ ਨਾ ਕਿਸੇ ਕੰਟੈਸਟੈਂਟ ਨਾਲ ਉਨ੍ਹਾਂ ਦਾ ਪੰਗਾ ਪੈਂਦਾ ਰਹਿੰਦਾ ਹੈ। ਉੱਥੇ ਹੀ ਅੱਜ ਜਿੱਥੇ ਸ਼ਹਿਨਾਜ਼ ਦੇ ਨਾਲ ਸਿਧਾਰਥ ਦੀ ਰੋਮਾਂਟਿਕ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਕਦੀ ਦੋਵਾਂ ਵਿਚਕਾਰ ਜ਼ਬਰਦਸਤ ਲੜਾਈ-ਝਗੜੇ ਹੋ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਦੋਵਾਂ ਵਿਚਕਾਰ ਕਾਫੀ ਗੰਭੀਰ ਲੜਾਈ ਹੋ ਗਈ ਸੀ। ਉਂਝ ਰੋਹਿਤ ਸ਼ੈੱਟੀ ਨੇ ਸਿਧਾਰਥ-ਸ਼ਹਿਨਾਜ਼ ਨਾਲ ਮਧੁਰਿਮਾ ਤੁੱਲੀ ਤੇ ਵਿਸ਼ਾਲ ਸਿੰਘ ਤੋਂ ਵੀ ਰੋਮਾਂਟਿਕ ਡਾਂਸ ਕਰਵਾਇਆ। ਦੋਵਾਂ ਨੇ ਬਿਨਾਂ ਕੋਰੀਓਗ੍ਰਾਫੀ ਕਾਫੀ ਵਧੀਆ ਪਰਫਾਰਮੈਂਸ ਦਿੱਤੀ। ਹੁਣ ਦੇਖਣਾ ਇਹ ਹੈ ਕਿ ਜਿੱਤ ਲਈ ਟਾਸਕ ਤੇ ਕਿੰਨੇ ਟਫ ਹੋਣ ਵਾਲੇ ਹਨ। ਉੱਥੇ ਹੀ ਟਾਸਕ ਸਬੰਧੀ ਕਿਸ-ਕਿਸ ਵਿਚਕਾਰ ਲੜਾਈ ਝਗੜੇ ਹੋਣਗੇ।


Tags: Bigg Boss 13Siddharth ShuklaShehnaz Kaur GillRomantic DanceVideo ViralTV Celebrity

About The Author

sunita

sunita is content editor at Punjab Kesari