FacebookTwitterg+Mail

ਟੀ. ਵੀ. ਐਕਟਰ ਸਿਧਾਰਥ-ਅੰਕਿਤਾ ਨਾਲ ਸੈੱਟ 'ਤੇ ਵਾਪਰਿਆ ਭਿਆਨਕ ਹਾਦਸਾ

siddharth shukla ankita sharma
18 June, 2017 02:30:02 PM

ਨਵੀਂ ਦਿੱਲੀ— ਟੀ. ਵੀ. ਸੀਰੀਅਲ 'ਦਿਲ ਸੇ ਦਿਲ ਤੱਕ' ਅਤੇ 'ਸਵਾਭੀਮਾਨ' ਦੇ ਮਹਾਸੰਗਮ ਐਪੀਸੋਡ ਦੀ ਸ਼ੂਟਿੰਗ ਮੰਬਈ ਗੇ ਫਿਲਮ ਸਿਟੀ 'ਚ ਚੱਲ ਰਹੀ ਸੀ। ਉਸੇ ਦੌਰਾਨ ਸਿਧਾਰਥ ਸ਼ੁਕਲਾ ਅਤੇ ਅੰਕਿਤਾ ਸ਼ਰਮਾ ਜ਼ਖਮੀ ਹੋ ਗਏ। ਸੀਕਵੇਂਸ ਮੁਤਾਬਕ ਸਿਧਾਰਥ ਅਤੇ ਨੈਨਾ ਇੱਕ ਕਾਫੀ ਸ਼ਾਪ 'ਚ ਮਿਲਦੇ ਹਨ। ਇਸ ਦੌਰਾਨ ਉਥੇ ਅੱਗ ਲੱਗ ਗਈ। ਹਫੜਾ-ਤਫੜੀ ਦੇ ਮਾਹੌਲ 'ਚ ਦੋਵੇਂ ਉਥੋਂ ਭੱਜਦੇ ਹਨ ਅਤੇ ਇੱਕ ਖੱਡ 'ਚ ਡਿੱਗ ਗਏ। ਖੱਡ 'ਚ ਡਿੱਗਦੇ ਹੀ ਸਿਧਾਰਥ ਅਤੇ ਅੰਕਿਤਾ ਜ਼ਖਮੀ ਹੋ ਗਏ। ਸਿਧਾਰਥ ਦੇ ਪੈਰ 'ਤੇ ਸੱਟ ਲੱਗੀ ਅਤੇ ਅੰਕਿਤਾ ਦੀ ਕੋਹਨੀ 'ਤੇ। ਇਸ ਤੋਂ ਬਾਅਦ ਸ਼ੂਟਿੰਗ ਅੱਧੇ ਘੰਟੇ ਲਈ ਰੋਕ ਦਿੱਤੀ ਗਈ। ਹਾਲਾਂਕਿ ਦੋਵਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਦੋਵਾਂ ਨੇ ਮੁੜ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।


Tags: Siddharth Shukla Ankita SharmainjuredshootDil Se Dil TaEk Shringaar Swabhimanਸਿਧਾਰਥ ਸ਼ੁਕਲਾਅੰਕਿਤਾ ਸ਼ਰਮਾਸਵਾਭੀਮਾਨਦਿਲ ਸੇ ਦਿਲ ਤੱਕ