ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ 'ਵੀਕੈਂਡ ਦਾ ਵਾਰ' 'ਚ ਸਲਮਾਨ ਖਾਨ ਹਮੇਸ਼ਾ ਮਸਤੀ ਦਾ ਤੜਕਾ ਲਾਉਂਦੇ ਹਨ। ਸਲਮਾਨ ਖਾਨ ਆਖਦੇ ਹਨ ਕਿ ਅੱਜ ਦੇਖਦੇ ਹਾਂ ਕਿ ਕਿਹੜਾ ਘਰ ਵਾਲਾ ਕਿੰਨੇ ਪਾਣੀ 'ਚ ਹੈ। ਇਸ ਦੌਰਾਨ ਸਲਮਾਨ ਸਭ ਤੋਂ ਪਹਿਲਾਂ ਨਾਂ ਸ਼ਹਿਨਾਜ਼ ਕੌਰ ਗਿੱਲ ਦਾ ਲੈਂਦੇ ਹਨ। ਸਲਮਾਨ ਸ਼ਹਿਨਾਜ਼ ਨੂੰ ਆਖਦੇ ਹਨ ਕਿ 'ਪੁਲ ਕੋਲ ਬਣੀ ਪਹਿਲੀ ਪੌੜੀ 'ਤੇ ਖੜ੍ਹੀ ਹੋ ਜਾਓ। ਤੇਰੇ ਬਾਰੇ ਇਕ ਸਵਾਲ ਪੁੱਛਿਆ ਜਾਵੇਗਾ, ਜਿਸ ਦਾ ਜਵਾਬ ਬਾਕੀ ਘਰਵਾਲੇ ਦੇਣਗੇ।'' ਜਵਾਬ 'ਹਾਂ' 'ਚ ਹੋਣ 'ਤੇ ਤੈਨੂੰ ਇਕ-ਇਕ ਕਰਕੇ ਪੌੜੀ ਤੋਂ ਹੇਠਾ ਉਤਰਨਾ ਹੋਵੇਗਾ।
ਸਲਮਾਨ ਖਾਨ ਆਸਿਮ ਨੂੰ ਪੁੱਛਦੇ, ''ਕੀ ਸ਼ਹਿਨਾਜ਼ ਨੇ ਤੁਹਾਨੂੰ ਤੇ ਸਿਧਰਾਥ ਨੂੰ ਇਕ-ਦੂਜੇ ਤੋਂ ਵੱਖ ਕੀਤਾ ਹੈ? ਇਸ ਤੋਂ ਬਾਅਦ ਭਾਊ ਤੋਂ ਪੁੱਛਦੇ ਹਨ ਕੀ ਇਸ ਸ਼ੋਅ ਦੇ ਹੋਸਟ ਦਾ ਨਾਂ ਸਲਮਾਨ ਖਾਨ ਹੈ? ਦੋਵੇਂ ਹੀ ਜਵਾਬ ਹਾਂ 'ਚ ਦਿੰਦੇ ਹਨ ਤੇ ਸ਼ਹਿਨਾਜ਼ ਪੌੜੀਆਂ ਤੋਂ ਹੇਠਾ ਉਤਰਦੀ ਹੈ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਦੇਖ ਕੇ ਸਾਰੇ ਹੱਸਣ ਲੱਗਦੇ ਹਨ। ਇਸ ਤੋਂ ਬਾਅਦ ਆਸਿਮ, ਵਿਸ਼ਾਲ ਤੇ ਭਾਊ ਦੀ ਵਾਰੀ ਆਉਂਦੀ ਹੈ।
ਦੱਸਣਯੋਗ ਹੈ ਕਿ 'ਬਿੱਗ ਬੌਸ 13' ਦੇ ਘਰ 'ਪਤੀ ਪਤਨੀ ਔਰ ਵੋ' ਫਿਲਮ ਦੀ ਸਟਾਰ ਕਾਸਟ (ਕਾਰਤਿਕ ਆਰਿਅਨਸ ਭੂਮੀ ਪੇਡਨੇਕਰ ਤੇ ਅਨੰਨਿਆ ਪਾਂਡੇ) ਵੀ ਪਹੁੰਚੀ ਸੀ। ਇਸ ਦੌਰਾਨ ਦੋ ਲੋਕਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ। ਕਾਰਤਿਕ ਸਵਾਲ ਪੁੱਛਦੇ ਹਨ ਕਿ, ''ਤੁਹਾਡੇ 'ਚੋਂ ਕੌਣ ਹੈ, ਜਿਹੜਾ ਗਦਾਰ ਸਾਬਿਤ ਹੋ ਸਕਦਾ ਹੈ?'' ਆਸਿਮ ਸ਼ਹਿਨਾਜ਼ ਦਾ ਲੈਂਦੇ ਹੈ ਤੇ ਸਿਧਾਰਥ ਸਹਿਮਤੀ ਜਤਾਉਂਦਾ ਹੈ। ਇਸ ਤੋਂ ਬਾਅਦ ਦੋਵੇਂ ਹੀ ਸ਼ਹਿਨਾਜ਼ ਦਾ ਮੂੰਹ 'ਤੇ ਕਾਲਖ ਵਾਲੇ ਬਾਊਲ 'ਚ ਡੁਬੋ ਦਿੰਦੇ ਹਨ। ਇਸ ਤੋਂ ਬਾਅਦ ਸਿਤਾਰੇ ਭਾਊ, ਵਿਸ਼ਾਲ ਤੇ ਆਰਤੀ ਸਿੰਘ ਨੂੰ ਬੁਲਾਉਂਦੇ ਹਨ। ਅਨੰਨਿਆ ਪੁੱਛਦੀ ਹੈ ਕਿ, ''ਤੁਹਾਡੇ 'ਚ ਕੌਣ ਹੈ, ਜਿਸ ਨੇ ਨਕਾਬ ਪਾਇਆ ਹੈ?'' ਵਿਸ਼ਾਲ ਭਾਊ ਦਾ ਨਾਂ ਲੈਂਦਾ ਹੈ ਤੇ ਉਸ ਦਾ ਚਿਹਰਾ ਕਾਲਖ ਵਾਲੇ ਬਾਊਲ 'ਚ ਡੁਬੋ ਦਿੰਦਾ ਹੈ। ਆਖਿਰ 'ਚ ਰਸ਼ਮੀ ਦੇਸਾਈ, ਸ਼ੇਫਾਲੀ ਤੇ ਹਿਮਾਂਸ਼ੀ ਨੂੰ ਬੁਲਾਇਆ ਜਾਂਦਾ ਹੈ। ਭੂਮੀ ਪੁੱਛਦੀ ਹੈ ਕਿ ਤੁਹਾਡੇ 'ਚੋਂ ਕਿਸਦਾ ਸ਼ੋਅ 'ਚ ਯੋਗਦਾਨ ਘੱਟ ਹੈ? ਦੋਵੇਂ ਰਸ਼ਮੀ ਦਾ ਨਾਂ ਲੈਂਦੀਆਂ ਨੇ। ਇਹ ਸੁਣਦੇ ਹੀ ਰਸ਼ਮੀ ਰੋਣ ਲੱਗ ਜਾਂਦੀ ਹੈ। ਇਸ ਤੋਂ ਬਾਅਦ ਸਿਧਾਰਥ ਕਹਿੰਦਾ ਹੈ ਕਿ ਇਸ ਦਾ ਰੋਣਾ ਰੋਜ਼ਾਨਾ ਹੁੰਦਾ ਹੈ।