FacebookTwitterg+Mail

ਸਿਧਾਰਥ ਦੀ 'ਬਿੱਗ ਬੌਸ 13' 'ਚ ਐਂਟਰੀ, ਕਦੀ ਘਿਰੇ ਸੀ ਵਿਵਾਦਾਂ 'ਚ

siddharth shukla in bigg boss 13
22 July, 2019 08:08:56 PM

ਮੁੰਬਈ( ਬਿਊਰੋ) - ਟੀ. ਵੀ ਦੇ ਮਸ਼ਹੂਰ ਸ਼ੋਅ 'ਬਾਲਿਕਾ ਵੱਧੂ' ਰਾਹੀਂ ਚਰਚਾ 'ਚ ਆਏ ਮਸ਼ਹੂਰ ਟੀ.ਵੀ ਅਦਾਕਾਰ ਸਿਧਾਰਥ ਸ਼ੁਕਲਾ ਹੁਣ ਸਲਮਾਨ ਖਾਨ ਦੇ ਮਸ਼ਹੂਰ ਟੀ.ਵੀ  ਸ਼ੋਅ 'ਬਿੱਗ ਬੌਸ 13' 'ਚ ਨਜ਼ਰ ਆਉਣਗੇ।ਸਲਮਾਨ ਖਾਨ ਨੇ ਖੁਦ ਸਿਧਾਰਥ ਤੱਕ ਪਹੁੰਚ ਕੀਤੀ ਤਾਂਕਿ ਸਿਧਾਰਥ ਸ਼ੋਅ ਲਈ ਹਾਮੀਂ ਭਰ ਦੇ 'ਤੇ ਆਖਿਰ ਸਿਧਾਰਥ ਨੇ ਇਹ ਕਾਨਟ੍ਰੈਕਟ ਸਾਈਨ ਕਰ ਲਿਆ ਹੈ ਤੇ ਉਹ ਜਲਦ ਇਸ ਸ਼ੋਅ 'ਚ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਸਿਧਾਰਥ ਦੇ ਇਸ ਸ਼ੋਅ ਦਾ ਹਿੱਸਾ ਬਣਨ ਨਾਲ ਸ਼ੋਅ ਦੀ ਟੀ. ਆਰ. ਪੀ 'ਚ ਬਹੁਤ ਵਾਧਾ ਹੋ ਸਕਦਾ ਹੈ।

Punjabi Bollywood Tadka

ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਕਈ ਵਾਰ ਵਿਵਾਦਾ 'ਚ ਵੀ ਘਿਰ ਚੁੱਕੇ ਹਨ। ਉਨ੍ਹਾਂ ਨੇ ਆਖਰੀ ਸ਼ੋਅ 'ਦਿਲ ਸੇ ਦਿਲ ਤੱਕ' ਕੀਤਾ ਸੀ। ਜਿਸ 'ਚ ਉਨ੍ਹਾਂ ਦੇ ਆਪੋਜ਼ਿਟ ਰਸ਼ਮੀ ਦੇਸਾਈ ਤੇ ਜੈਸਮੀਨ ਭਸੀਨ ਸੀ। ਸ਼ੋਅ ਦੇ ਕੌ-ਸ਼ਟਾਰ ਕੁਨਾਲ ਵਰਮਾ ਦੇ ਨਾਲ ਲੜਾਈ ਹੋ ਗਈ ਸੀ, ਜਿਸ ਕਾਰਨ ਸਿਧਾਰਥ ਨੂੰ ਇਹ ਸ਼ੋਅ ਛੱਡਣਾ ਪਿਆ। ਸਿਧਾਰਥ 'ਤੇ ਸ਼ੋਅ ਦੌਰਾਨ ਨੱਖਰੇ ਕਰਨ ਦੇ ਆਰੋਪ ਵੀ ਲੱਗੇ ਸਨ ਜਿਵੇਂ ਕਿ ਸੈੱਟ 'ਤੇ ਲੇਟ ਆਉਣਾ, ਸ਼ੂਟ ਕਰਨ ਤੋਂ ਮਨ੍ਹਾਂ ਕਰਨ ਵਰਗੇ ਵਿਵਾਦ ਹਮੇਸ਼ਾ ਚਰਚਾ ' ਚ ਰਹੇ। ਹੁਣ 'ਬਿੱਗ ਬੌਸ 13' ਸਿਧਾਰਥ ਦਾ ਕਿਹੋ ਜਿਹਾ ਕਿਰਦਾਰ ਨਿਭਾਉਣਗੇ ਇਹ ਦੇਖਣਾ ਦਿਲਚਸਪ ਹੋਵੇਗਾ। 

Punjabi Bollywood Tadka

ਸਿਧਾਰਥ ਨੇ ਟੀ. ਵੀ. ਸ਼ੋਅ 'ਬਾਬੁਲ ਕਾ ਆਂਗਨ ਛੁੱਟੇ ਨਾ' ਨਾਲ ਡੈਬਿਊ ਕੀਤਾ ਸੀ ਪਰ ਉਨਾਂ੍ਹ ਨੂੰ ਪਛਾਣ 'ਬਾਲਿਕਾ ਵਧੂ' ਨਾਲ ਸ਼ਿਵਰਾਜ ਦੇ ਕਿਰਦਾਰ ਨਾਲ ਮਿਲੀ। ਇਸ ਤੋਂ ਇਲਾਵਾ ਸਿਧਾਰਥ ਨੇ 'ਲਵ ਯੂ ਜਿੰਦਗੀ', 'ਆਹਟ', 'ਜਾਨੇ ਪਹਿਚਾਨੇ ਸੇ ਯੇ ਅਜਨਬੀ','ਝਲਕ ਦਿਖਲਾ ਜਾ' ਤੇ 'ਖਤਰੋ ਕੇ ਖਿਲਾੜੀ' ਵਰਗੇ ਟੀ.ਵੀ ਸ਼ੋਅਜ਼ 'ਚ ਨਜ਼ਰ ਆ ਚੁੱਕੇ ਹਨ।


Tags: Siddharth ShuklaIndian Television ActorBigg Boss 13Balika VadhuTv ShowTV UpdateSalman Khan

About The Author

Lakhan

Lakhan is content editor at Punjab Kesari