FacebookTwitterg+Mail

ਸਿਧਾਰਥ ਸ਼ੁਕਲਾ 'ਤੇ ਇਸ ਅਦਾਕਾਰਾ ਨੇ ਲਾਏ ਗੰਭੀਰ ਦੋਸ਼

siddharth shukla misbehaved with me during balika vadhu  sheetal khandal
22 October, 2019 02:24:51 PM

ਨਵੀਂ ਦਿੱਲੀ (ਬਿਊਰੋ) — 'ਬਾਲਿਕਾ ਵਧੁ' ਦੀ ਅਦਾਕਾਰਾ ਸ਼ੀਤਲ ਖੰਡਾਲ 'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ ਨਾਲ ਕਾਫੀ ਨਾਰਾਜ਼ ਹੈ। ਸ਼ੀਤਲ ਖੰਡਾਲ ਨੇ ਕਿਹਾ, ''ਸਿਧਾਰਥ ਸ਼ੁਕਲਾ ਬਿੱਗ ਬੌਸ ਦੇ ਘਰ 'ਚ ਰਸ਼ਮੀ ਦੇਸਾਈ ਤੇ ਦੂਜੇ ਮੁਕਾਬਲੇਬਾਜ਼ ਨਾਲ ਹਮੇਸ਼ਾ ਝਗੜਾ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸਿਧਾਰਥ ਨੇ ਦਾਅਵਾ ਕੀਤਾ ਕਿ ਉਹ ਆਰਤੀ ਸਿੰਘ ਦਾ ਬਚਾਅ ਕਰਦੇ ਹੋਏ ਸਿਧਾਰਥ ਡੇਅ ਨਾਲ ਲੜ ਪਏ। ਇਕ ਇੰਟਰਵਿਊ ਦੌਰਾਨ ਸ਼ੀਤਲ ਨੇ ਕਿਹਾ, ''ਸਿਧਾਰਥ ਨੇ ਅਜਿਹਾ ਦਿਖਾਵਾ ਕੀਤਾ ਹੈ ਕਿ ਜਿਵੇਂ ਉਹ ਮਹਿਲਾਵਾਂ ਦਾ ਬੇਹੱਦ ਸਨਮਾਨ ਕਰਦੇ ਹਨ ਪਰ ਟੀ. ਵੀ. ਇੰਡਸਟਰੀ ਦੇ ਲੋਕ ਸਿਧਾਰਥ ਸ਼ੁਕਲਾ ਦੀ ਅਸਲੀਅਤ ਤੋਂ ਵਾਕਿਫ ਹਨ।''


ਮੈਂ ਹੋਈ ਸਿਧਾਰਥ ਦੇ ਸੈਕਸਵਾਦੀ ਰਵੱਈਆ ਦੀ ਹੋਈ ਸ਼ਿਕਾਰ
ਮੈਂ ਉਸ ਦੇ ਸੈਕਸਵਾਦ ਰਵੱਈਆ ਦਾ ਸ਼ਿਕਾਰ ਹੋਈ ਹਾਂ। ਸ਼ੀਤਲ ਖੰਡਾਲ ਦਾ ਕਹਿਣਾ ਹੈ ਕਿ ਜਦੋਂ ਮੈਂ ਤੇ ਸਿਧਾਰਥ ਸ਼ੁਕਲਾ ਬਾਲਿਕਾ ਵਧੁ 'ਚ ਕੰਮ ਕਰ ਰਹੇ ਸਨ, ਉਦੋਂ ਉਨ੍ਹਾਂ ਨੇ ਕਈ ਲੜਕੀਆਂ ਨਾਲ ਕੋਸ਼ਿਸ਼ ਕੀਤੀ। ਤੁਸੀਂ ਮੇਰਾ ਮਤਲਬ ਸਮਝ ਰਹੇ ਹੋ। ਉਨ੍ਹਾਂ ਨੇ ਮੈਨੂੰ ਵੀ ਗਲਤ ਤਰੀਕੇ ਨਾਲ ਛੂਹਿਆ ਤੇ ਕਈ ਵਾਰ ਡਬਲ ਮੀਨਿੰਗ ਗੱਲਾਂ ਵੀ ਕੀਤੀਆਂ।

ਘਮੰਡੀ ਤੇ ਬੇਹੱਦ ਕਠੋਰ ਹੈ ਸਿਧਾਰਥ
ਸ਼ੀਤਲ ਮੁਤਾਬਕ, ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਮੈਂ ਕਾਫੀ ਪ੍ਰੇਸ਼ਾਨ ਸੀ ਪਰ ਟੀ. ਵੀ. ਇੰਡਸਟਰੀ 'ਚ ਨਵੀਂ ਹੋਣ ਕਾਰਨ ਮੈਂ ਸ਼ਿਕਾਇਤ ਕਰਨ ਤੋਂ ਡਰ ਰਹੀ ਸੀ ਪਰ ਕਿਸੇ ਤਰ੍ਹਾਂ ਮੈਂ ਹਿੰਮਤ ਕਰਕੇ ਪ੍ਰੋਡਕਸ਼ਨ ਹਾਊਸ ਨਾਲ ਸਪੰਰਕ ਕੀਤਾ। ਮੇਰੀ ਇਸ ਸ਼ਿਕਾਇਤ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਸਿਧਾਰਥ ਨੇ ਮੇਰੇ ਨਾਲ ਸ਼ੂਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕੁਝ ਕੋ-ਸਿਤਾਰਿਆਂ ਨੇ ਮੈਨੂੰ ਪੁਰਾਣੀਆਂ ਗੱਲਾਂ ਭੁਲਾਉਣ ਅਤੇ ਸਿਧਾਰਥ ਸ਼ੁਕਲਾ ਨਾਲ ਦੋਸਤੀ ਕਰਨ ਨੂੰ ਕਿਹਾ। ਅੰਤ 'ਚ ਸ਼ੀਤਲ ਨੇ ਕਿਹਾ ਕਿ ਸਿਧਾਰਥ ਬੇਹੱਦ ਘਮੰਡੀ ਹੈ। ਉਹ ਨਾ ਸੁਣਨਾ ਪਸੰਦ ਨਹੀਂ ਕਰਦੇ ਅਤੇ ਜੇਕਰ ਕੋਈ ਉਨ੍ਹਾਂ ਖਿਲਾਫ ਜਾਣ ਦਾ ਖਤਰਾ ਲੈਂਦਾ ਹੈ ਤਾਂ ਉਹ ਬਹੁਤ ਕਠੋਰਤਾ ਨਾਲ ਪੇਸ਼ ਆਉਂਦਾ ਹੈ।


Tags: Bigg Boss13Siddharth ShuklaMisbehavedBalika VadhuSheetal KhandalSiddharth DeyArti Singh

Edited By

Sunita

Sunita is News Editor at Jagbani.