FacebookTwitterg+Mail

ਸਿਧਾਰਥ-ਰਸ਼ਮੀ ਵਿਚਕਾਰ ਹੋਈ ਹੱਥੋਪਾਈ ਦੇਖ ਸਲਮਾਨ ਖਾਨ ਨੇ ਕੀਤਾ ਸ਼ੋਅ ਛੱਡਣ ਦਾ ਫੈਸਲਾ

siddharth shukla rashami desai fight
22 December, 2019 10:34:31 AM

ਮੁੰਬਈ(ਬਿਊਰੋ)- ਬਿੱਗ ਬੌਸ ਵਿਚ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਦੀ ਲੜਾਈ ਸਭ ਤੋਂ ਵੱਧ ਸੁਰਖੀਆਂ ਵਿਚ ਬਣੀ ਹੋਈ ਹੈ। ਬਿੱਗ ਬੌਸ ਦੇ ਘਰ 'ਚ ਦੋਵੇਂ ਇਕ-ਦੂਜੇ ਨਾਲ ਕਾਫੀ ਲੜਦੇ ਰਹਿੰਦੇ ਹਨ ਪਰ ਇਸ ਵਾਰ ਹੱਦ ਹੀ ਹੋ ਗਈ। ਇਸ ਵਾਰ ਇਹ ਦੋਵੇਂ ਸਲਮਾਨ ਖਾਨ ਦੇ ਸਾਹਮਣੇ ਵੀ ਨਾ ਰੁਕੇ ਅਤੇ ਉਨ੍ਹਾਂ ਦੇ ਸਾਹਮਣੇ ਦੋਵੇਂ ਇਕ-ਦੂਜੇ ਨੂੰ ਗਲਤ ਬੋਲਣ ਲੱਗੇ ਅਤੇ ਇੰਨਾ ਹੀ ਨਹੀਂ, ਇਸੇ ਵਿਚਕਾਰ ਸਿਧਾਰਥ ਅਤੇ ਅਰਹਾਨ ਵਿਚਕਾਰ ਹੱਥੋਪਾਈ ਵੀ ਹੋਈ ਅਤੇ ਸਲਮਾਨ ਗੁੱਸੇ ਵਿਚ ਸਭ ਦੇਖਦੇ ਰਹੇ।


ਸਲਮਾਨ, ਸਿਧਾਰਥ ਅਤੇ ਰਸ਼ਮੀ ਦੇ ਵਿਚਕਾਰ ਹੋ ਰਹੀ ਇਸ ਗੰਦੀ ਲੜਾਈ ਨੂੰ ਜਾਰੀ ਦੇਖ ਕੇ ਬਾਕੀ ਸਭ ਚੌਂਕ ਜਾਂਦੇ ਹਨ। ਰਸ਼ਮੀ ਸਲਮਾਨ ਨੂੰ ਕਹਿੰਦੀ ਹੈ, ਜੇ 2 ਕੌੜੀ ਦੀ ਸੋਚ ਰੱਖਣ ਵਾਲਾ ਆਦਮੀ ਜੇਕਰ ਮੈਨੂੰ ਗਲਤ ਬੋਲੇਗਾ ਤਾਂ ਮੈਂ ਸ਼ੋਅ ਤੋਂ ਉਪਰ ਖੁਦ ਨੂੰ ਰੱਖਦੀ ਹਾਂ ਕਿਉਂਕਿ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਰਸ਼ਮੀ ਇਹ ਸ਼ਬਦ ਬੋਲਦੀ ਹੈ ਅਤੇ ਬੁਰੀ ਤਰ੍ਹਾਂ ਰੋਣ ਲੱਗਦੀ ਹੈ।


ਸਲਮਾਨ ਖਾਨ ਦੋਵਾਂ ਨੂੰ ਡਾਂਟਦੇ ਹਨ ਤੇ ਕਹਿੰਦੇ ਹਨ ਕਿ ਮੈਂ ਅਜਿਹੇ ਲੋਕਾਂ ਨੂੰ ਕਦੇ ਆਪਣੇ ਘਰ ਨਹੀਂ ਰੱਖਾਂਗਾ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਸਲਮਾਨ ਖਾਨ ਮੇਅਕਰਸ ਨੂੰ ਕਹਿੰਦੇ ਹਨ ਕਿ ਤੁਸੀਂ ਲੋਕ ਇਸ ਸ਼ੋਅ ਨੂੰ 5 ਹਫਤੇ ਵਧਾਉਣਾ ਚਾਹੁੰਦੇ ਹੋ ਪਰ ਹੁਣ ਮੈਂ ਇਸ ਸ਼ੋਅ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ।


Tags: Siddharth ShuklaFightRashami DesaiSalman KhanVideoBigg Boss 13

About The Author

manju bala

manju bala is content editor at Punjab Kesari