ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਹਾਲ ਹੀ 'ਚ ਮਜ਼ੇਦਾਰ ਟਾਸਕ ਦੇਖਣ ਨੂੰ ਮਿਲਿਆ, ਜਿਸ 'ਚ ਸਿਧਾਰਥ ਸ਼ੁਕਲਾ ਤੇ ਪਾਰਸ ਛਾਬੜਾ ਨੇ ਘਰਵਾਲਿਆਂ ਨੂੰ ਆਪਣੇ ਇਸ਼ਾਰਿਆਂ 'ਤੇ ਖੂਬ ਨਚਾਇਆ। ਇਹ ਟਾਸਕ ਘਰ ਦੇ ਅਗਲੇ ਕੈਪਟਨ ਦੀ ਚੋਣ ਲਈ ਕਰਵਾਇਆ ਗਿਆ ਸੀ। ਹਰ ਸਮੇਂ ਘਰ 'ਚ ਡਰਾਮਾ ਦੇਖਣ ਦੇ ਕਈ ਦਿਨਾਂ ਬਾਅਦ ਕੋਈ ਟਾਸਕ ਘਰ ਵਾਲਿਆਂ ਵੱਲੋਂ ਚੰਗੀ ਤਰ੍ਹਾਂ ਕੀਤਾ ਗਿਆ ਸੀ। ਇਸ ਵਾਰ ਕੈਪਟਨਸ਼ਿਪ ਦੀ ਦਾਅਵੇਦਾਰੀ ਆਸਿਮ ਰਿਆਜ਼, ਰਸ਼ਮੀ ਦੇਸਾਈ, ਸ਼ੇਫਾਲੀ ਜਰੀਵਾਲਾ ਤੇ ਵਿਕਾਸ ਗੁਪਤਾ ਨੇ ਜਿੱਤੀ ਸੀ। ਇਨ੍ਹਾਂ ਚਾਰਾਂ ਵਿਚਕਾਰ ਬੀਤੇ ਦਿਨੀਂ ਇਕ ਟਾਸਕ ਹੋਇਆ ਹੈ। ਇਸ ਟਾਸਕ 'ਚ ਸੀਕ੍ਰੇਟ ਰੂਮ 'ਚ ਮੌਜੂਦ ਪਾਰਸ ਛਾਬੜਾ ਤੇ ਸਿਧਾਰਥ ਸ਼ੁਕਲਾ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਸਾਰੇ ਦਾਅਵੇਦਾਰਾਂ ਤੋਂ ਜੋ ਚਾਹੇ ਕਰਵਾ ਸਕਦੇ ਹਨ।
ਸਿਧਾਰਥ ਤੇ ਪਾਰਸ ਨੇ ਆਪਣੇ ਅਧਿਕਾਰਾਂ ਦਾ ਬਾਖੂਬੀ ਇਸਤੇਮਾਲ ਕਰਦਿਆਂ ਸਾਰਿਆਂ ਨੂੰ ਆਪਣੇ ਇਸ਼ਾਰਿਆਂ 'ਤੇ ਖੂਬ ਨਚਾਉਂਦੇ ਹਨ। ਸਭ ਤੋਂ ਪਹਿਲਾਂ ਪਾਰਸ ਰਸ਼ਮੀ ਨੂੰ ਕਹਿੰਦੇ ਹਨ ਕਿ ਉਹ ਆਸਿਮ ਤੇ ਸ਼ੇਫਾਲੀ ਜਰੀਵਾਲਾ ਨੂੰ ਜਾ ਕੇ ਮਿਮਿਕ ਕਰਨ। ਰਸ਼ਮੀ ਦੇਸਾਈ ਨੇ ਹੂਬਹੂ ਮਿਮੀਕਰ ਵਾਂਗ ਆਪਣਾ ਲੁੱਕ ਰੱਖਿਆ ਸੀ। ਰਸ਼ਮੀ ਦੋਵਾਂ ਦੀ ਖੂਬ ਨਕਲ ਉਤਾਰਦੀ ਹੈ। ਅੱਗੇ ਪਾਰਸ ਕਹਿੰਦਾ ਹੈ ਕਿ ਰਸ਼ਮੀ ਪਹਿਲਾਂ ਮਾਹਿਰਾ ਦੀ ਤਾਰੀਫ ਕਰੇ ਤੇ ਬਾਅਦ ਉਸ ਨੂੰ ਸੌਰੀ ਬੋਲੇ। ਪਾਰਸ ਨੇ ਸ਼ੇਫਾਲੀ ਨੂੰ ਟਾਸਕ ਦਿੰਦਿਆਂ ਕਿਹਾ ਕਿ ਉਹ ਅਗਲੇ ਟਾਸਕ ਤਕ ਮੱਗ ਨੂੰ ਆਪਣੇ ਸਿਰ 'ਤੇ ਰੱਖੇ। ਇਕ ਪਾਸੇ ਰਸ਼ਮੀ ਆਸਿਮ ਦੀ ਨਕਲ ਕਰ ਰਹੀ ਹੈ, ਉਦੋਂ ਹੀ ਆਸਿਮ ਨੂੰ ਕਿਹਾ ਜਾਂਦਾ ਹੈ ਕਿ ਉਹ ਲਿਵਿੰਗ ਏਰੀਆ 'ਚ ਜਾ ਕੇ ਲੰਮੇ ਪੈ ਜਾਵੇ। ਟਾਸਕ 'ਚ ਰਸ਼ਮੀ ਨੂੰ ਕਿਹਾ ਜਾਂਦਾ ਹੈ ਕਿ ਉਹ ਸ਼ਹਿਨਾਜ਼ ਗਿੱਲ ਦੀ ਵੀ ਨਕਲ ਉਤਾਰੇ। ਉਸ ਨੇ ਇਸ ਟਾਸਕ ਨੂੰ ਬਾਖੂਭੀ ਨਿਭਾਇਆ ਅਤੇ ਬਾਅਦ 'ਚ ਰਸ਼ਮੀ ਤੇ ਸ਼ਹਿਨਾਜ਼ ਨੇ ਇਕੱਠਿਆਂ ਡਾਂਸ ਵੀ ਕੀਤਾ।
ਦੱਸ ਦਈਏ ਕਿ ਇਸ ਟਾਸਕ ਨੂੰ ਅੱਜ ਵੀ ਚਾਰਾਂ ਦਾਅਵੇਦਾਰਾਂ ਵਿਚਕਾਰ ਰੱਖਇਆ ਜਾਵੇਗਾ, ਜਿਸ ਤੋਂ ਬਾਅਦ ਅੱਜ ਘਰੋਂ ਕੈਪਟਨ ਦਾ ਨਾਂ ਸਾਹਮਣੇ ਆਵੇਗਾ। ਘਰਵਾਲਿਆਂ ਨੇ ਬੀਤੇ ਹਫਤੇ ਕਾਫੀ ਅਗ੍ਰੈਸ਼ਨ ਨਾਲ ਟਾਸਕ ਕੀਤਾ ਸੀ, ਇਸ ਲਈ ਸਜ਼ਾ ਸਰੂਪ ਬਿੱਗ ਬੌਸ ਨੇ ਟਾਸਕ ਰੱਦ ਕਰ ਦਿੱਤਾ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਹਫਤੇ ਘਰ ਦੀ ਕਮਾਨ ਕਿਹੜੇ ਹੱਥਾਂ 'ਚ ਜਾਵੇਗੀ।