FacebookTwitterg+Mail

ਸਿਧਾਰਥ ਨੇ ਉਕਸਾਇਆ ਸ਼ਹਿਨਾਜ਼ ਨੂੰ, ਵਿਕਾਸ ਗੁਪਤਾ ਖਿਲਾਫ ਚੱਲੀ ਇਹ ਚਾਲ (ਵੀਡੀਓ)

sidharth jokingly asks shehnaz to bite vikas during   chooha billi   task
18 December, 2019 09:39:35 AM

ਨਵੀਂ ਦਿੱਲੀ (ਬਿਊਰੋ) : ਸਿਧਾਰਥ ਸ਼ੁਕਲਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਸੋਮਵਾਰ ਨੂੰ 'ਬਿੱਗ ਬੌਸ' ਦੇ ਘਰ ਦੇ ਅੰਦਰ ਪਹੁੰਚ ਗਏ ਹਨ। ਉਨ੍ਹਾਂ ਦੇ ਘਰ 'ਚ ਆਉਣ ਨਾਲ ਕਈ ਖੁਸ਼ ਹੋਏ ਤੇ ਕਈਆਂ ਦੇ ਮੂੰਹ ਲਟਕ ਗਏ। ਹੁਣ ਘਰ 'ਚ ਆਉਣ ਤੋਂ ਬਾਅਦ ਉਹ ਟਾਸਕ 'ਚ ਕਿਸ ਤਰ੍ਹਾਂ ਦਾ ਧਮਾਕਾ ਕਰਦੇ ਹਨ ਇਹ ਦੇਖਣ ਲਈ ਫੈਨਜ਼ ਨੂੰ ਜੋਸ਼ 'ਚ ਹਨ। ਬਿੱਗ ਬੌਸ 13 ਦੇ ਆਉਣ ਵਾਲੇ ਐਪੀਸੋਡ 'ਚ ਘਰਵਾਲਿਆਂ ਨੂੰ ਬਿੱਗ ਬੌਸ ਨੇ 'ਚੂਹਾ-ਬਿੱਲੀ' ਦਾ ਟਾਸਕ ਦਿੱਤਾ। ਇਸ ਟਾਸਕ 'ਚ ਉਨ੍ਹਾਂ ਨੂੰ ਆਪਣੀ ਰਣਨੀਤੀ ਬਣਾਉਣੀ ਅਤੇ ਤਾਕਤ ਨਾਲ ਟਾਸਕ ਜਿਤਾਉਣਾ ਸੀ।ਇਸ ਟਾਸਕ 'ਚ ਕੰਟੈਸਟੈਂਟ ਨੂੰ ਘਰ ਦਾ ਕੈਪਟਨ ਬਣਨ ਲਈ ਆਪਣੀ ਕਾਬਲੀਅਤ ਤੇ ਸਮਰੱਥਾ ਸਾਬਿਤ ਕਰਨੀ ਸੀ।


ਦੱਸ ਦਈਏ ਕਿ ਇਸ ਟਾਸਕ ਦੌਰਾਨ ਸ਼ਹਿਨਾਜ ਕੌਰ ਗਿੱਲ ਨੇ ਕਿਹਾ ਕਿ, ''ਮੈਂ ਇਸ ਖੇਡ 'ਚ ਰਹਿਣਾ ਚਾਹੁੰਦੀ ਹਾਂ ਤੇ ਸਿਧਾਰਥ ਮੈਨੂੰ ਬਿੱਲੀ ਬਣਨ ਨੂੰ ਆਖਦੇ ਹਨ ਤੇ ਮੈਨੂੰ ਆਪਣੇ ਨਾਂ ਦੀ ਘੰਟੀ ਗਲੇ 'ਚ ਪਾਉਣ ਨੂੰ ਕਹਿੰਦੇ ਹਨ। ਉਹ ਇਹ ਵੀ ਸਲਾਹ ਦਿੰਦੇ ਹਨ ਕਿ ਉਹ ਜੋ ਵੀ ਕਰਨਾ ਚਾਹੁੰਦੀ ਹੈ, ਉਹ ਕਰੇ।'' ਜਦੋਂ ਉਹ ਮਾਸਟਰਮਾਈਡ ਵਿਕਾਸ ਗੁਪਤਾ ਤੋਂ ਘੰਟੀ ਖੋਹਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਮਦਦ ਦੀ ਮੰਗ ਕਰਦੀ ਹੈ ਤੇ ਕਹਿੰਦੀ ਹੈ ਕਿ ਕੋਈ ਉਸ ਨੂੰ ਚੁੱਕ ਲਓ। ਸਿਧਾਰਥ ਉਸ ਨੂੰ ਕਹਿੰਦੇ ਹਨ ਕਿ ਦੰਦਾਂ ਨਾਲ ਵਿਕਾਸ ਨੂੰ ਕੱਟ ਲਵੇ।


Tags: Bigg Boss 13Sidharth ShuklaShehnaz Kaur GillVikas GuptaChooha Billi TaskVishal Aditya Singh

About The Author

sunita

sunita is content editor at Punjab Kesari