FacebookTwitterg+Mail

ਸਿਧਾਰਥ ਮਲਹੋਤਰਾ ਦੀ ਥਾਂ ਜਦੋਂ ਕੁੱਤੇ ਨੇ ਰੈਂਪ 'ਤੇ ਕੀਤਾ ਕੈਟ ਵਾਕ, ਵੀਡੀਓ ਵਾਇਰਲ

sidharth malhotra
19 January, 2019 04:54:46 PM

ਮੁੰਬਈ (ਬਿਊਰੋ) — ਫਿਲਮਕਾਰ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ' 'ਚ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਸਿਧਾਰਥ ਮਲਹੋਤਰਾ ਹਾਲ ਹੀ 'ਚ ਅਜਿਹੇ ਫੈਸ਼ਨ ਸ਼ੋਅ 'ਚ ਰੈਂਪ ਵਾਕ ਕਰਨ ਪਹੁੰਚੇ, ਜਿੱਥੇ ਉਨ੍ਹਾਂ ਦੀ ਥਾਂ 'ਤੇ ਇਕ ਕੁੱਤਾ ਸਾਰੀ ਮਹਿਫਲ ਲੁੱਟ ਕੇ ਲੈ ਗਿਆ। ਦਰਅਸਲ ਸਿਧਾਰਥ ਮਲਹੋਤਰਾ ਡਿਜ਼ਾਈਨਰ ਰੋਹਿਤ ਬਲ ਲਈ ਰੈਂਪ 'ਤੇ ਉੱਤਰੇ ਸਨ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਇਕ ਕੁੱਤਾ ਰੈਂਪ ਤੋਂ ਗੁਜ਼ਰ ਗਿਆ। ਇਸ ਦੌਰਾਨ ਮੀਡੀਆ ਦੇ ਸਾਰੇ ਕੈਮਰਿਆਂ ਨੇ ਇਸ ਪੂਰੀ ਘਟਨਾ ਨੂੰ ਰਿਕਾਰਡ ਕਰ ਲਿਆ।

 

ਸਿਧਾਰਥ ਮਲਹੋਤਰਾ ਦੇਖਦੇ ਹੀ ਰਹਿ ਗਏ ਤੇ ਇਹ ਕੁੱਤਾ ਪੂਰੀ ਮਹਿਫਲ ਲੁੱਟ ਕੇ ਲੈ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਤੇ ਲਾਇਕ ਕਰ ਰਹੇ ਹਨ। ਕੁਝ ਲੋਕ ਇਸ ਵੀਡੀਓ 'ਤੇ ਆਪਣੇ ਕੁਮੈਂਟ ਵੀ ਦੇ ਰਹੇ ਹਨ। ਕੁਝ ਟੀ. ਵੀ. ਚੈਨਲਾਂ ਨੇ ਵੀ ਇਸ ਵੀਡੀਓ ਨੂੰ ਖੂਬ ਦਿਖਾਇਆ ਹੈ।


Tags: Sidharth Malhotra Diana Penty Ramp Walk Rohit BalBlenders Pride Fashion Tour 2018 Mumbai

Edited By

Sunita

Sunita is News Editor at Jagbani.