FacebookTwitterg+Mail

ਨੀਰਜ ਪਾਂਡੇ ਦੀ ਅਗਲੀ ਫਿਲਮ 'ਚ ਨਜ਼ਰ ਆਵੇਗਾ ਸਿਧਾਰਥ ਮਲਹੋਤਰਾ, ਅਗਲੇ ਸਾਲ ਹੋਵੇਗੀ ਰਿਲੀਜ਼

07 April, 2017 11:06:18 AM

ਮੁੰਬਈ— ਕਿਕ੍ਰੇਟਰ ਐੱਮ. ਐੱਸ. ਧੋਨੀ ਦੇ ਜੀਵਣ 'ਤੇ ਆਧਾਰਿਤ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ 'ਏ ਵੇਡਨੇਸਡੇਅ' ਅਤੇ 'ਸਪੈਸ਼ਲ 26' ਦੇ ਨਿਰਦੇਸ਼ਕ ਨੀਰਜ਼ ਪਾਂਡੇ ਆਪਣੀ ਆਉਣ ਵਾਲੀ ਫਿਲਮ ਦੀ ਤਿਆਰੀਆਂ 'ਚ ਲੱਗੇ ਹੋਏ ਹਨ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅਤੇ ਮਨੋਜ ਵਾਜਪਾਈ ਇਕੱਠੇ ਨਜ਼ਰ ਆਉਣਗੇ ਅਤੇ ਇਹ ਫਿਲਮ ਸਿਨੇਮਾਘਰਾਂ 'ਚ 26 ਜਨਵਰੀ 2018 ਨੂੰ ਰਿਲੀਜ਼ ਹੋਵੇਗੀ। ਹਾਲ ਹੀ 'ਚ ਇਸ ਫਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਸਿਧਾਰਥ ਮਲਹੋਤਰਾ ਨੇ ਟਵੀਟ ਰਾਹੀ ਇਹ ਜਾਣਕਾਰੀ ਦਿੱਤੀ ਕਿ ਮੈਂ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹਾਂ। ਇਸ ਫਿਲਮ ਦੀ ਕਹਾਣੀ ਦਿੱਲੀ, ਲੰਦਨ ਅਤੇ ਕਸ਼ਮੀਰ ਦੇ ਇਰਧ-ਗਿਰਧ ਘੁੰਮਦੀ ਹੈ। ਇਸ ਫਿਲਮ ਦੀ ਸ਼ੂਟਿੰਗ ਅੱਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਹੈ।


Tags: Neeraj Pandey Sidharth Malhotra Manoj Bajpayee Special 26 ਐੱਮ ਐੱਸ ਧੋਨੀ ਨੀਰਜ ਪਾਂਡੇ ਸਿਧਾਰਥ ਮਲਹੋਤਰਾ