ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। 16 ਜਨਵਰੀ, 1985 ਨੂੰ ਦਿਲੀ 'ਚ ਜਨਮੇ ਸਿਧਾਰਥ ਦਾ ਫਿਲਮੀ ਕਰੀਅਰ ਪਿੱਛਲੇ ਕੁਝ ਸਮੇਂ ਤੋਂ ਵਧੀਆ ਚੱਲ ਰਿਹਾ ਹੈ। ਉਨ੍ਹਾਂ ਦੀ ਪਿੱਛਲੀ ਫਿਲਮ 'ਇਤੇਫਾਕ' 'ਚ ਸਿਧਾਰਥ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਹਾਲ ਹੀ 'ਚ ਸਿਧਾਰਥ ਨੂੰ ਜਦੋਂ ਆਪਣੇ ਪਿਤਾ ਤੋਂ ਸ਼ਾਬਾਸ਼ੀ ਮਿਲੀ ਤਾਂ ਉਨ੍ਹਾਂ ਨੂੰ ਲੱਗਿਆ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਸਫਲ ਹੋ ਗਈ ਹੈ।
ਸਿਧਾਰਥ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਅਲ੍ਹੜ ਉਮਰ 'ਚ ਉਨ੍ਹਾਂ ਦੇ ਘਰ ਵਾਲੇ ਉਸਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦੇ ਸਨ। ਸਿਧਾਰਥ ਪੜ੍ਹਨ 'ਚ ਬਿਲਕੁੱਲ ਵਧੀਆ ਨਹੀਂ ਸਨ ਅਤੇ ਘਰ ਵਾਲਿਆਂ ਨੂੰ ਲੱਗਦਾ ਸੀ ਕਿ ਉਹ ਕੁਝ ਨਹੀਂ ਕਰ ਸੱਕਣਗੇ ਪਰ ਕੁਝ ਦਿਨ ਪਹਿਲਾਂ ਜਦੋਂ ਉਨ੍ਹਾਂ ਦੇ ਪਿਤਾ ਨੇ ਫੋਨ ਕਰਕੇ ਕਿਹਾ, ''ਬੇਟਾ ਮੈਨੂੰ ਤੁਹਾਡੇ 'ਤੇ ਮਾਨ ਹੈ, ਤਾਂ ਸਿਧਾਰਥ ਨੂੰ ਇੰਝ ਲੱਗਿਆ ਜਿਵੇਂ ਉਸਨੂੰ ਆਸਕਰ ਐਵਾਰਡ ਮਿਲ ਗਿਆ ਹੋਵੇ''।
ਇਸ ਬਾਰੇ 'ਚ ਉਨ੍ਹਾਂ ਦੱਸਿਆ ਕਿ ਉਹ ਸਕੂਲੀ ਦਿਨਾਂ 'ਚ ਪੜ੍ਹਨ 'ਚ ਬਹੁਤ ਕਮਜ਼ੋਰ ਸਨ ਕਿਉਂਕਿ ਉਹ ਮੱਧਵਰਤੀ ਪਰਿਵਾਰ ਨਾਲ ਰਿਸ਼ਤਾ ਰੱਖਦੇ ਸਨ, ਜਿਸ ਕਰਕੇ ਉਨ੍ਹਾਂ ਦਾ ਪਰਿਵਾਰ ਪੜ੍ਹਾਈ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਸੀ। 9ਵੀਂ ਕਲਾਸ 'ਚ ਜਦੋਂ ਉਹ ਫੇਲ ਹੋ ਗਏ ਸਨ ਤਾਂ ਉਨ੍ਹਾਂ ਦੀ ਮਾਂ ਨੇ ਉਸਨੂੰ ਚੱਪਲ ਨਾਲ ਕੁੱਟਿਆ ਸੀ। ਸਿਧਾਰਥ ਦੇ ਪਿਤਾ ਨੂੰ ਲੱਗਦਾ ਸੀ ਕਿ ਉਹ ਕਰੀਅਰ ਦੀ ਦੋੜ 'ਚ ਪਿੱਛੇ ਨਾ ਰਹਿ ਜਾਵੇ। ਜਦੋਂ ਉਸਨੂੰ ਫਿਲਮਾਂ 'ਚ ਥੋੜੀ ਸਫਲਤਾ ਹਾਸਲ ਹੋਈ ਤਾਂ ਪਿਤਾ ਨੇ ਸੁੱਖ ਦਾ ਸਾਹ ਲਿਆ।
ਸਿਧਾਰਥ ਨੇ ਦੱਸਿਆ ਕਿ ਉਹ ਅਸਲ ਜ਼ਿੰਦਗੀ 'ਚ ਉਨ੍ਹਾਂ ਦੇ ਪਿਤਾ ਆਉਣ ਵਾਲੀ ਫਿਲਮ 'ਅਯਾਰੀ' ਨੂੰ ਲੈ ਕੇ ਕਾਫੀ ਖੁਸ਼ ਹਨ। ਇਸ ਫਿਲਮ 'ਚ ਸਿਧਾਰਥ ਨੇ ਪਹਿਲੀ ਵਾਰ ਆਰਮੀ ਦੀ ਵਰਦੀ ਪਹਿਨੀ ਸੀ। ਉਨ੍ਹਾਂ ਦੇ ਦਾਦਾ ਜੀ ਆਰਮੀ 'ਚ ਸਨ ਅਤੇ ਘਰ ਵਾਲਿਆਂ ਨੂੰ ਹਮੇਸ਼ਾ ਲੱਗਦਾ ਸੀ ਕਿ ਪਰਿਵਾਰ 'ਚ ਕੋਈ ਆਰਮੀ 'ਚ ਜਾਵੇ। ਭਾਵੇਂ ਅਸਲ 'ਚ ਨਹੀਂ, ਪਰ ਘੱਟ ਤੋਂ ਘੱਟ ਫਿਲਮਾਂ 'ਚ ਉਹ ਇਸ ਤਰ੍ਹਾਂ ਦਾ ਕਿਰਦਾਰ ਨਿਭਾਅ ਰਹੇ ਹਨ। ਸਿਧਾਰਥ ਨੂੰ ਵਰਦੀ 'ਚ ਦੇਖ ਕੇ ਉਨ੍ਹਾਂ ਦੇ ਪਿਤਾ ਬਹੁਤ ਖੁਸ਼ ਹਨ। ਉਨ੍ਹਾਂ ਦੇ ਪਿਤਾ ਨੇ ਵਿਸ਼ੇਸ਼ ਤੌਰ 'ਤੇ ਉਸਨੂੰ ਫੋਨ ਕਰਕੇ ਕਿਹਾ ਕਿ ਉਹ ਆਰਮੀ ਵਰਦੀ 'ਚ ਕਾਫੀ ਫੱਬ ਰਿਹਾ ਹੈ।