FacebookTwitterg+Mail

ਸਿਧਾਰਥ 'ਤੇ FIR ਕਰਵਾਏਗਾ ਇਹ ਭੋਜਪੁਰੀ ਅਭਿਨੇਤਾ

sidharth malhotra
25 January, 2018 01:39:42 PM

ਮੁੰਬਈ(ਬਿਊਰੋ)— ਸਿਧਾਰਥ ਮਲਹੋਤਰਾ ਨੇ ਹਾਲ ਹੀ 'ਚ ਭੋਜਪੂਰੀ ਨੂੰ ਲੈ ਕੇ ਕੁਝ ਅਜਿਹਾ ਕੂਮੈਂਟ ਕੀਤਾ ਜਿਸ ਤੋਂ ਬਾਅਦ ਉਹ ਮੁਸ਼ਕਲ 'ਚ ਫੱਸਦੇ ਦਿਖਾਈ ਦੇ ਰਹੇ ਹਨ। ਪਹਿਲਾਂ ਉਨ੍ਹਾਂ ਨੂੰ ਅਦਾਕਾਰਾ ਨੀਤੂ ਚੰਦਰਾ ਨੇ ਟਵਿਟਰ 'ਤੇ ਬਹੁਤ ਖਰੀਖੋਟੀ ਸੁਣਾਈ ਸੀ। ਹਾਲਾਂਕਿ ਸਿਧਾਰਥ ਨੇ ਆਪਣੇ ਇਸ ਕੁਮੈਂਟ ਲਈ ਮੁਆਫੀ ਵੀ ਮੰਗ ਲਈ ਸੀ। ਇਸ ਦੇ ਬਾਵਜੂਦ ਉਹ ਬੁਰੇ ਫੱਸਦੇ ਦਿਖਾਈ ਦੇ ਰਹੇ ਹਨ।

Punjabi Bollywood Tadka
ਦਰਅਸਲ, ਦਿੱਲੀ ਤੋਂ ਭਾਜਪਾ ਸੰਸਦ ਅਤੇ ਭੋਜਪੁਰੀ ਸਟਾਰ ਮਨੋਜ ਤਿਵਾੜੀ ਨੇ ਸਿਧਾਰਥ ਮਲਹੋਤਰਾ ਵਿਰੁੱਧ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਮਨੋਜ ਤਿਵਾੜੀ ਨੇ ਕਿਹਾ, ''ਮੈਨੂੰ ਹੁਣੇ ਇਸ ਬਾਰੇ 'ਚ ਪਤਾ ਲੱਗਿਆ ਹੈ। ਸਿਧਾਰਥ ਮਲਹੋਤਰਾ ਨੇ ਭੋਜਪੁਰੀ ਨੂੰ ਲੈ ਕੇ ਜੋ ਵੀ ਕਿਹਾ ਉਹ ਸ਼ਰਮਨਾਕ ਅਤੇ ਇਤਰਾਜ਼ਯੋਗ ਹੈ।''
ਮਨੋਜ ਤਿਵਾੜੀ ਨੇ ਅੱਗੇ ਕਿਹਾ,'' ਇਸ ਦੇਸ਼ ਦੇ ਪਹਿਲੇ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਭੋਜਪੁਰੀ ਬੋਲਦੇ ਸੀ। ਯੂਪੀ, ਬਿਹਾਰ, ਝਾਰਖੰਡ 'ਚ ਕੁੱਲ 22 ਕਰੋੜ ਲੋਕ ਭੋਜਪੁਰੀ ਬੋਲਦੇ ਹਨ। ਇਸ ਦੇਸ਼ 'ਚ ਜ਼ਿਆਦਾਤਰ ਨੌਕਰਸ਼ਾਹਾਂ ਦੀ ਭਾਸ਼ਾ ਭੋਜਪੁਰੀ ਹੈ। ਅਜਿਹੀ ਹਾਲਤ 'ਚ ਸਿਧਾਰਥ ਮਲਹੋਤਰਾ ਨੇ ਉਨ੍ਹਾਂ ਸਾਰਿਆਂ ਦੀ ਬੇਇੱਜਤੀ ਕੀਤੀ ਹੈ।

Punjabi Bollywood Tadka
'ਬਿੱਗ ਬੌਸ 11' 'ਚ ਆਪਣੀ ਫਿਲਮ 'ਅਯਾਰੀ' ਦੇ ਪ੍ਰਮੋਸ਼ਨ ਲਈ ਮਨੋਜ ਬਾਜਪਈ ਤੇ ਸਿਧਾਰਥ ਮਲਹੋਤਰਾ ਪੁੱਜੇ ਸਨ। ਇਥੇ ਮੌਜ ਮਸਤੀ ਚੱਲ ਰਹੀ ਸੀ ਤੇ ਮਨੋਜ ਵਾਜਪਈ ਨੇ ਸਿਧਾਰਥ ਮਲਹੋਤਰਾ ਨੂੰ 'ਟਾਈਗਰ ਜ਼ਿੰਦਾ ਹੈ' ਫਿਲਮ ਦਾ ਡਾਈਲਾਗ ਭੋਜਪੁਰੀ ਭਾਸ਼ਾ 'ਚ ਬੋਲਣ ਲਈ ਕਿਹਾ ਤਾਂ ਸਿਧਾਰਧ ਨੇ ਬਹੁਤ ਮੁਸ਼ਕਿਲ ਨਾਲ ਡਾਈਲਾਗ ਬੋਲਿਆ ਪਰ ਉਨ੍ਹਾਂ ਨੇ ਕਿਹਾ ਕਿ ਭੋਜਪੁਰੀ ਬੋਲਦੇ ਹੋਏ ਟਾਈਲਟ ਵਾਲੀ ਫੀਲਿੰਗ ਆਈ। ਬਾਅਦ 'ਚ ਸਿਧਾਰਥ ਨੇ ਟਵੀਟ 'ਤੇ ਲਿਖਿਆ,'' ਮੈਂ ਹਾਲ ਹੀ 'ਚ ਇਕ ਨਵੀਂ ਭਾਸ਼ਾ ਬੋਲਣ ਦੀ ਕੋਸ਼ਿਸ਼ ਕੀਤੀ, ਜਦੋਂ ਮੈਂ ਟੀ.ਵੀ. ਸ਼ੋਅ 'ਤੇ ਸੀ। ਜੇਕਰ ਗਲਤੀ ਨਾਲ ਮੇਰੇ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਮੈਂ ਮਾਉਫੀ ਮੰਗਦਾ ਹਾਂ। ਮੇਰਾ ਕਿਸੇ ਦੀ ਵੀ ਬੇਇੱਜਤੀ ਕਰਨਾ ਮਕਸਦ ਨਹੀਂ ਸੀ।''


Tags: Sidharth Malhotra Manoj Tiwari Aiyaary bigg boss 11 Neetu Chandra

Edited By

Manju

Manju is News Editor at Jagbani.