FacebookTwitterg+Mail

ਕਰਨ ਜੌਹਰ ਦੇ ਇਸ ਸਟੂਡੈਂਟ ਨੇ ਏਅਰਪੋਰਟ 'ਤੇ ਲਾਈ ਦੌੜ, ਵੀਡੀਓ ਵਾਇਰਲ

sidharth malhotra
13 August, 2018 10:45:54 AM

ਮੁੰਬਈ (ਬਿਊਰੋ)—  ਬਾਲੀਵੁੱਡ ਸਿਤਾਰੇ ਹੋਣ ਜਾਂ ਕੋਈ ਹੋਰ ਸਟਾਰ ਆਪਣੇ ਕੰਮ ਦੇ ਸਿਲਸਿਲੇ 'ਚ ਇਨ੍ਹਾਂ ਦਾ ਏਅਰਪੋਰਟ 'ਤੇ ਅਕਸਰ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਜਿਸ ਕਰਕੇ ਇਹ ਸਿਤਾਰੇ ਜ਼ਿਆਦਾਤਰ ਏਅਰਪੋਰਟ 'ਤੇ ਹੀ ਸਪਾਟ ਹੁੰਦੇ ਹਨ। ਏਅਰਪੋਰਟ 'ਤੇ ਇਨ੍ਹਾਂ ਸਿਤਾਰਿਆਂ ਨਾਲ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਹਾਲ ਹੀ 'ਚ ਅਸੀਂ ਟਾਈਗਰ ਸ਼ਰਾਫ ਨੂੰ ਏਅਰਪੋਰਟ 'ਤੇ ਭੱਜਦੇ ਹੋਏ ਦੇਖਿਆ ਸੀ, ਜੋ ਆਪਣੀ ਫਲਾਈਟ ਲਈ ਲੇਟ ਹੋ ਰਹੇ ਸਨ। ਹੁਣ ਟਾਈਗਰ ਤੋਂ ਬਾਅਦ ਕਰਨ ਜੌਹਰ ਦੇ ਸਟੂਡੈਂਟ ਸਿਧਾਰਥ ਮਲਹੋਤਰਾ ਨੂੰ ਬੀਤੇ ਦਿਨ ਏਅਰਪੋਰਟ 'ਤੇ ਭੱਜਦੇ ਹੋਏ ਦੇਖਿਆ ਗਿਆ। ਸਿਧਾਰਥ ਦੀ ਅਜਿਹੀ ਹੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜੋ ਦੇਖਣ 'ਚ ਕਾਫੀ ਫਨੀ ਲੱਗ ਰਹੀ ਹੈ।

ਦੱਸ ਦੇਈਏ ਕਿ ਸਿਧਾਰਥ ਆਪਣੀ ਆਉਣ ਵਾਲੀ ਫਿਲਮ 'ਜਬਰੀਆ ਜੋੜੀ' ਦੀ ਸ਼ੂਟਿੰਗ ਲਈ ਲਖਨਊ ਰਵਾਨਾ ਹੋਏ ਹਨ। ਇਸ ਫਿਲਮ 'ਚ ਸਿਧਾਰਥ ਨਾਲ ਪਰਿਣੀਤੀ ਚੋਪੜਾ ਦੀ ਜੋੜੀ ਬਣੀ ਹੈ। ਫਿਲਮ ਬਿਹਾਰ ਦੇ 'ਪਕੜਵਾ ਵਿਆਹ' ਭਾਵ ਜ਼ਬਰਦਸਤੀ ਵਿਆਹ ਕਰਵਾਉਣ ਦੀ ਬੁਰਾਈ 'ਤੇ ਆਧਾਰਿਤ ਹੈ। ਇਸ ਫਿਲਮ ਦਾ ਪਹਿਨਾਂ ਟਾਈਟਲ 'ਸ਼ਾਟਗਨ ਸ਼ਾਦੀ' ਰੱਖਿਆ ਗਿਆ ਸੀ, ਜਿਸ ਨੂੰ ਬਦਲ ਕੇ 'ਜਬਰੀਆ ਜੋੜੀ' ਕਰ ਦਿੱਤਾ ਗਿਆ ਹੈ।

 


Tags: Sidharth MalhotraAirportVideoViralJabariya JodiParineeti Chopra

Edited By

Chanda Verma

Chanda Verma is News Editor at Jagbani.