FacebookTwitterg+Mail

'ਜਬਰੀਆ...' 'ਚ ਵਿਆਹ ਸੀਕਵੈਂਸ ਲਈ ਸਿਧਾਰਥ-ਪਰਿਣੀਤੀ ਨੇ ਤਬੇਲੇ 'ਚ ਬਿਤਾਏ 13 ਘੰਟੇ

sidharth malhotra
22 October, 2018 05:38:38 PM

ਮੁੰਬਈ (ਬਿਊਰੋ)— ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਫਿਲਮ 'ਹਸੀ ਤੋਂ ਫਸੀ' ਦੀ ਰਿਲੀਜ਼ ਤੋਂ ਬਾਅਦ 'ਜ਼ਬਰੀਆ ਜੋੜੀ' 'ਚ ਇਕੱਠੇ ਨਜ਼ਰ ਆਉਣਗੇ। ਫਿਲਹਾਲ ਦੋਵੇਂ ਇਨ੍ਹੀਂ ਦਿਨੀਂ ਲਖਨਓ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਏਕਤਾ ਕਪੂਰ ਦੀ ਆਗਾਮੀ ਫਿਲਮ 'ਜਬਰੀਆ ਜੋੜੀ' 'ਚ ਇਕ ਅਤਰੰਗੀ ਵਿਆਹ ਨੂੰ ਅੰਜਾਮ ਦਿੱਤਾ ਗਿਆ, ਜਿਸ ਲਈ ਫਿਲਮ ਦੀ ਮੁੱਖ ਜੋੜੀ ਨੂੰ ਗਾਵਾਂ ਵਿਚਕਾਰ ਇਕ ਅਸਲੀ ਤਬੇਲੇ 'ਚ 13 ਘੰਟੇ ਤੋਂ ਵਧ ਸਮਾਂ ਬਤੀਤ ਕਰਨਾ ਪਿਆ, ਕਿਉਂਕਿ ਇਸ ਫਿਲਮ 'ਚ ਪ੍ਰਸ਼ੰਸਕਾਂ ਦੇ ਵਿਆਹ ਦੇ ਸੀਕਵੈਂਸ ਦੇਖਣ ਨੂੰ ਮਿਲਣਗੇ ਪਰ ਫਿਲਮ ਨਿਰਮਾਤਾਵਾਂ ਵਲੋਂ ਤਬੇਲੇ 'ਚ ਕੀਤਾ ਗਿਆ ਵਿਆਹ ਕਾਫੀ ਦਿਲਚਸਪ ਅਤੇ ਮਜ਼ੇਦਾਰ ਸੀ। 'ਜਬਰੀਆ ਜੋੜੀ' 'ਚ ਬਿਹਾਰ 'ਚ ਹੋਣ ਵਾਲੇ ਜ਼ਬਰਦਸਤੀ ਵਿਆਹ 'ਤੇ ਇਕ ਦਿਲਚਸਪ ਕਹਾਣੀ ਪੇਸ਼ ਕੀਤੀ ਜਾਵੇਗੀ।

ਫਿਲਮ ਨਾਲ ਜੁੜੇ ਸੂਤਰਾਂ ਮੁਤਾਬਕ ਫਿਲਮ ਨਿਰਮਾਤਾਵਾਂ ਨੇ ਹਰ ਬਾਰੀਕੀ ਨੂੰ ਧਿਆਨ 'ਚ ਰੱਖਦੇ ਹੋਏ ਤਬੇਲੇ ਦੇ ਅੰਦਰ ਵਿਆਹ ਦੀ ਸਜਾਵਟ ਦਾ ਪ੍ਰਬੰਧ ਕੀਤਾ। ਜੇਕਰ ਕੋਈ ਵੀ ਵਾਰ-ਵਾਰ ਤਬੇਲੇ ਦੇ ਬਾਹਰ ਆਉਂਦਾ ਜਾਂਦਾ ਸੀ ਤਾਂ ਸਜਾਵਟ ਦੇ ਖਰਾਬ ਹੋਣ ਦਾ ਡਰ ਲੱਗਾ ਰਹਿੰਦਾ ਸੀ ਅਤੇ ਇਸ ਲਈ ਪਰੀ ਤੇ ਸਿਧਾਰਥ ਨੇ ਫੈਸਲਾ ਲਿਆ ਕਿ ਉਹ ਸ਼ੂਟਿੰਗ ਵਾਲੀ ਜਗ੍ਹਾ 'ਚੋਂ ਬਾਹਰ ਨਹੀਂ ਜਾਣਗੇ। ਇੱਥੇ ਤੱਕ ਉਨ੍ਹਾਂ ਤਬੇਲੇ ਅੰਦਰ ਹਰ ਚੀਜ਼ ਦਾ ਪ੍ਰਬੰਧ ਸੀ।

'ਜਬਰੀਆ ਜੋੜੀ' ਦੀ ਸ਼ੂਟਿੰਗ ਪਿਛਲੇ ਮਹੀਨੇ ਤੋਂ ਸ਼ੁਰੂ ਹੋ ਚੁੱਕੀ ਹੈ। ਪਰਿਣੀਤੀ ਚੋਪੜਾ ਦੇ ਦੋਸਤ ਦੇ ਰੂਪ 'ਚ ਅਪਾਰਸ਼ਕਤੀ ਖੁਰਾਣਾ, ਉਸ ਦੇ ਪਿਤਾ ਦੇ ਰੂਪ 'ਚ ਸੰਜੇ ਮਿਸ਼ਰਾ, ਪਿਤਾ ਦੇ ਦੋਸਤ ਦੇ ਰੂਪ 'ਚ ਨੀਰਜ ਸੂਦ, ਇੰਸਪੈਕਟਰ ਦੇ ਰੂਪ 'ਚ ਗੋਪਾਲ ਦੱਤ, ਸਿਧਾਰਥ ਮਲਹੋਤਰਾ ਦੇ ਪਿਤਾ ਦੀ ਭੂਮਿਕਾ 'ਚ ਜਾਵੇਦ ਜਾਫਰੀ ਅਤੇ ਉਸ ਦੇ ਦੋਸਤ ਦੇ ਰੂਪ 'ਚ ਚੰਦਨ ਰਾਏ ਸਾਨਿਆਲ ਸਮੇਤ ਬਾਕੀ ਕਲਾਕਾਰ ਦਿਲਚਸਪ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ। ਬਾਲਾਜੀ ਮੋਸ਼ਨ ਪਿਕਚਰਸ ਅਤੇ ਸੈਲੇਸ਼ ਸਿੰਘ ਦੀ ਕਰਮਾ ਮੀਡੀਆ ਨੇਟ ਦੇ ਬੈਨਰ ਹੇਠ ਇਹ ਫਿਲਮ ਏਕਤਾ ਕਪੂਰ ਵਲੋਂ ਨਿਰਮਿਤ ਹੈ। ਪ੍ਰਸ਼ਾਤ ਸਿੰਘ ਵਲੋਂ ਨਿਰਦੇਸ਼ਤ 'ਜਬਰੀਆ ਜੋੜੀ' ਅਗਲੇ ਸਾਲ ਰਿਲੀਜ਼ ਹੋਵੇਗੀ।


Tags: Sidharth Malhotra Parineeti Chopra Jabariya Jodi Poster Marriage Bollywood Actor

Edited By

Kapil Kumar

Kapil Kumar is News Editor at Jagbani.