FacebookTwitterg+Mail

'ਮਰਜਾਵਾਂ' 'ਚ ਸਿਧਾਰਥ ਮਲਹੋਤਰਾ ਤੇ ਰਿਤੇਸ਼ ਦੇਸ਼ਮੁਖ ਮੁੜ ਸ਼ੇਅਰ ਕਰਨਗੇ ਸਕ੍ਰੀਨ

sidharth malhotra
01 November, 2018 04:33:24 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਤੇ ਰਿਤੇਸ਼ ਦੇਸ਼ਮੁਖ ਜਲਦੀ ਹੀ ਇਕ ਵਾਰ ਫਿਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੇ ਹਨ। ਦੋਵੇਂ ਪਹਿਲਾਂ 'ਏਕ ਵਿਲੇਨ' ਫਿਲਮ 'ਚ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ। ਹੁਣ ਇਹ ਦੋਵੇਂ ਆਪਣੀ ਅਗਲੀ ਫਿਲਮ 'ਮਰਜਾਵਾਂ' 'ਚ ਨਜ਼ਰ ਆਉਣਗੇ। ਇਸ ਫਿਲਮ ਦਾ ਬੀਤੇ ਦਿਨ ਹੀ ਪਹਿਲਾ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ਰਾਹੀਂ ਫਿਲਮ ਦੀ ਸਟਾਰ ਕਾਸਟ ਦਾ ਵੀ ਖੁਲਾਸਾ ਹੋ ਗਿਆ ਹੈ।

'ਮਰਜਾਵਾਂ' 'ਚ ਇਨ੍ਹਾਂ ਸਟਾਰਸ ਤੋਂ ਇਲਾਵਾ ਤਾਰਾ ਸੁਤਾਰੀਆ ਲੀਡ ਰੋਲ 'ਚ ਨਜ਼ਰ ਆਵੇਗੀ। ਦੱਸ ਦੇਈਏ ਕਿ ਤਾਰਾ ਹਾਲ ਹੀ 'ਚ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ-2' ਨਾਲ ਆਪਣਾ ਡੈਬਿਊ ਕਰ ਰਹੀ ਹੈ। ਲਵ ਸਟੋਰੀ ਬੇਸਡ ਇਹ ਫਿਲਮ ਅਗਲੇ ਸਾਲ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਜਿਸ ਨੂੰ ਮਿਲਨ ਝਾਵੇਰੀ ਡਾਇਰੈਕਟ ਕਰ ਰਹੇ ਹਨ।


Tags: Sidharth Malhotra Riteish Deshmukh Tara Sutaria Milap ZaveriEk VillainMarjaavaan

Edited By

Chanda Verma

Chanda Verma is News Editor at Jagbani.