ਮੁੰਬਈ— ਅਦਾਕਾਰ ਸਿਧਾਰਥ ਮਲਹੋਤਰਾ ਆਉਣ ਵਾਲੀ ਫਿਲਮ 'ਅੱਯਾਰੀ' ਲਈ ਕਾਫੀ ਉਤਸ਼ਾਹਿਤ ਹਨ। ਸਿਧਾਰਥ ਨੇ ਕਿਹਾ ਕਿ ਉਹ ਨੀਰਜ ਪਾਂਡੇ ਦੀ ਆਉਣ ਵਾਲੀ ਫਿਲਮ 'ਅੱਯਾਰੀ' ਵਿਚ ਫੌਜ ਦੇ ਇਕ ਜਾਸੂਸ ਏਜੰਟ ਦੀ ਭੂਮਿਕਾ ਨਿਭਾਉਣ ਨੂੰ ਲੈ ਕੇ ਉਤਸ਼ਾਹਿਤ ਹਨ। ਫਿਲਮ ਦਾ ਪੋਸਟਰ ਟਵਿਟਰ ਰਾਹੀਂ ਜਾਰੀ ਕਰ ਦਿੱਤਾ ਗਿਆ ਹੈ। ਇਸ ਫਿਲਮ ਵਿਚ ਮਨੋਜ ਵਾਜਪਾਈ ਵੀ ਅਹਿਮ ਭੂਮਿਕਾ ਵਿਚ ਹਨ ਅਤੇ ਇਹ ਸੱਚੀ ਘਟਨਾ 'ਤੇ ਆਧਾਰਿਤ ਹੈ।
ਫਿਲਮ ਦੀ ਕਹਾਣੀ ਇਕ ਰੱਖਿਅਕ ਦੇ ਆਲੇ-ਦੁਆਲੇ ਘੁੰਮਦੀ ਹੈ। ਸਿਧਾਰਥ ਨੇ ਕਿਹਾ, 'ਨੀਰਜ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ ਕਿਉਂਕਿ ਉਹ ਹਮੇਸ਼ਾ ਅਸਲ ਵਿਸ਼ੇ ਲੈ ਕੇ ਆਉਂਦੇ ਹਨ। ਇਹ ਫਿਲਮ ਬਹੁਤ ਹੀ ਦਿਲਚਸਪ ਹੋਵੇਗੀ ਅਤੇ ਮੈਂ ਇਸ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ।'