FacebookTwitterg+Mail

'ਹੰਸੀ ਤੋਂ ਫਸੀ' 'ਚ ਸਿਧਾਰਥ-ਪਰਿਣੀਤੀ ਦੀ ਜੋੜੀ ਮਚਾਵੇਗੀ ਧਮਾਲ

sidharth malhotra and parineeti chopra
22 August, 2018 09:00:35 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਇਕ ਵਾਰ ਮੁੜ ਜੋੜੀ ਬਣਾਉਣ ਜਾ ਰਹੇ ਹਨ। ਉਨ੍ਹਾਂ ਨੇ ਫਿਲਮ 'ਹੰਸੀ ਤੋਂ ਫਸੀ' ਵਿਚ ਇਕੱਠੇ ਕੰਮ ਕੀਤਾ ਸੀ। ਹੁਣ ਇਹ ਜੋੜੀ ਫਿਲਮੀ ਪਰਦੇ 'ਤੇ ਇਕ ਵਾਰ ਮੁੜ ਨਜ਼ਰ ਆਉਣ ਵਾਲੀ ਹੈ। ਦੋਵੇਂ ਨਿਰਦੇਸ਼ਕ ਪ੍ਰਸ਼ਾਂਤ ਸਿੰਘ ਦੀ ਆਉਣ ਵਾਲੀ ਫਿਲਮ 'ਜਬਰੀਆ ਜੋੜੀ' ਵਿਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਫਿਲਮ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ।

ਇਸ ਦੇ ਪਹਿਲੇ ਪੋਸਟਰ ਵਿਚ ਸਿਧਾਰਥ ਅਤੇ ਪਰਿਣੀਤੀ ਬੇਹੱਦ ਰੋਮਾਂਟਿਕ ਅੰਦਾਜ਼ ਵਿਚ ਇਕ-ਦੂਜੇ ਨੂੰ ਦੇਖਦੇ ਸੈਲਫੀ ਖਿੱਚਦੇ ਨਜ਼ਰ ਆ ਰਹੇ ਹਨ ਪਰ ਇਸ ਰੋਮਾਂਟਿਕ ਅੰਦਾਜ਼ ਦਰਮਿਆਨ ਇਕ ਲਾੜਾ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ।
ਦੂਜੇ ਪੋਸਟਰ ਵਿਚ ਪਰਿਣੀਤੀ ਅਤੇ ਸਿਧਾਰਥ ਇਕ ਬਾਜ਼ਾਰ 'ਚ ਰੋਮਾਂਟਿਕ ਹੁੰਦੇ ਦਿਖਾਈ ਦੇ ਰਹੇ ਹਨ। ਫਿਲਮ ਵਿਚ ਇਨ੍ਹਾਂ ਦੋਹਾਂ ਦਾ ਨਾਂ ਅਭੇ ਅਤੇ ਬਬਲੀ ਹੈ। ਫਿਲਮ ਦੀ ਸ਼ੂਟਿੰਗ ਲਖਨਊ ਵਿਚ ਸ਼ੁਰੂ ਹੋ ਚੁੱਕੀ ਹੈ। ਇਹ ਫਿਲਮ ਬਿਹਾਰ ਦੀ ਪ੍ਰਸਿੱਧ 'ਪਕੜਵਾ ਵਿਆਹ' ਦੀ ਪ੍ਰਥਾ 'ਤੇ ਬਣਨ ਜਾ ਰਹੀ ਹੈ।


Tags: Sidharth MalhotraParineeti ChopraHasee Toh PhaseeBollywood Celebrity

Edited By

Sunita

Sunita is News Editor at Jagbani.