FacebookTwitterg+Mail

ਕਾਰਗਿੱਲ 'ਚ ਸਿਧਾਰਥ ਮਲਹੋਤਰਾ ਨਾਲ ਹੋਇਆ ਸੜਕ ਹਾਦਸਾ, ਲੱਗੀਆਂ ਗੰਭੀਰ ਸੱਟਾਂ

sidharth malhotra meets with an accident while shooting for shershaah
17 September, 2019 04:00:36 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਇਕ ਹਾਦਸੇ ਦੌਰਾਨ ਜ਼ਖਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਇਕ ਪਹਾੜੀ ਇਲਾਕੇ 'ਚ ਬਾਈਕ ਚਲਾ ਰਹੇ ਸਨ। ਇਸ ਦੌਰਾਨ ਅਚਾਨਕ ਬ੍ਰੇਕ ਲਾਉਣ ਨਾਲ ਉਨ੍ਹਾਂ ਦੀ ਬਾਈਕ ਸਲਿਪ ਹੋ ਗਈ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਖਬਰਾਂ ਮੁਤਾਬਕ, ਅਭਿਨੇਤਾ ਦੇ ਪੈਰ ਤੇ ਹੱਥ 'ਤੇ ਸੱਟ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਮਲਹੋਤਰਾ ਆਪਣੀ ਆਉਣ ਵਾਲੀ ਫਿਲਮ 'ਸ਼ੇਰਸ਼ਾਹ' ਦੀ ਸ਼ੂਟਿੰਗ ਲਈ ਕਾਰਗਿੱਲ ਪਹੁੰਚੇ ਸਨ। ਇਸ ਫਿਲਮ ਦੀ ਸ਼ੂਟਿੰਗ ਦਾ ਜ਼ਿਆਦਾਤਰ ਹਿੱਸਾ ਪੂਰਾ ਹੋਣ ਤੋਂ ਬਾਅਦ ਹੀ ਇਹ ਹਾਦਸਾ ਹੋਇਆ ਹੈ।

'ਸ਼ੇਰਸ਼ਾਹ' ਦੀ ਸ਼ੂਟਿੰਗ 'ਚ ਰੁੱਝੇ ਹਨ ਸਿਧਾਰਥ ਮਲਹੋਤਰਾ
ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਆਪਣੀ ਆਉਣ ਵਾਲੀ ਫਿਲਮ 'ਸ਼ੇਰਸ਼ਾਹ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਫਿਲਮ ਕੈਪਟਨ ਵਿਕਰਮ ਬੱਤਰਾ ਦੀ ਬਾਇਓਪਿਕ ਹੈ। ਇਸ ਦੀ ਸ਼ੂਟਿੰਗ ਲਈ ਸਿਧਾਰਥ 40 ਦਿਨ ਦੇ ਸ਼ੈਡਿਊਲ 'ਤੇ ਕਾਰਗਿੱਲ ਪਹੁੰਚੇ, ਜਿਥੇ ਉਨ੍ਹਾਂ ਨੇ ਫਿਲਮ ਦੇ ਸਾਰੇ ਮੁੱਖ ਹਿੱਸਿਆਂ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਪਹਾੜੀ ਇਲਾਕੇ 'ਚ ਬਾਈਕ ਚਲਾਉਣ ਦੌਰਾਨ ਹੋਇਆ ਇਹ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਪਹਾੜੀ ਇਲਾਕੇ 'ਚ ਬਾਈਕ ਚਲਾਉਣ ਦੌਰਾਨ ਹੀ ਸ਼ਿਵ ਪੰਡਿਤ ਦੇ ਬੈਲੇਂਸ ਦਾ ਸੰਤੁਲਨ ਅਚਾਨਕ ਵਿਗੜ ਗਿਆ, ਜਿਸ ਨਾਲ ਇਹ ਹਾਦਸਾ ਹੋਇਆ। ਇਹ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ, ਜੇਕਰ ਸਿਧਾਰਥ ਨੇ ਹੇਲਮੈੱਟ ਨਾ ਪਾਇਆ ਹੁੰਦਾ। ਦੋਵੇਂ ਐਕਟਰਸ ਨੂੰ ਤੁਰੰਤ ਨੇੜੇ ਦੇ ਆਰਮੀ ਹਸਪਤਾਲ 'ਚ ਲੈ ਜਾਇਆ ਗਿਆ।
 


Tags: Sidharth MalhotraRoad AccidentShershaahShootingKiara Advani

Edited By

Sunita

Sunita is News Editor at Jagbani.